IMG-LOGO
ਹੋਮ ਪੰਜਾਬ : ਮਰਹੂਮ ਮੈਂਬਰ ਪਾਰਲੀਮੈਂਟ ਸਰਦਾਰ ਜੋਰਾ ਸਿੰਘ ਮਾਨ ਦੇ ਪਰਿਵਾਰ ਨੂੰ...

ਮਰਹੂਮ ਮੈਂਬਰ ਪਾਰਲੀਮੈਂਟ ਸਰਦਾਰ ਜੋਰਾ ਸਿੰਘ ਮਾਨ ਦੇ ਪਰਿਵਾਰ ਨੂੰ ਸਦਮਾ

ਵੱਡੀ ਭੈਣ ਮਾਤਾ ਜਸਵੰਤ ਕੌਰ ਦੇ ਗਾਇਬ ਸਦੀਵੀ ਵਿਛੋੜਾ

ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ 28 ਅਗਸਤ ਨੂੰ

Admin user - Aug 26, 2026 04:37 PM
IMG

ਜਗਦੀਸ਼ ਥਿੰਦ 
ਉੜਾਂਗ:  26 ਅਗਸਤ 2026 :
 ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। ਸਚੀ ਦਰਗਹ ਜਾਇ ਸਚਾ ਪਿੜੁ ਮਲਿਆ ਦੇ ਮਹਾਂਵਾਕ ਅਨੁਸਾਰ 
 ਬਹੁਤ ਹੀ ਸਤਿਕਾਰਯੋਗ ਮਾਤਾ ਜਸਵੰਤ ਕੌਰ (ਪਤਨੀ ਸਵ. ਸ. ਮਹਿੰਦਰ ਸਿੰਘ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਲੰਘੀ 19 ਅਗਸਤ, 2026 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਹਨ। ਉਹ ਸਾਬਕਾ ਮੈਂਬਰ ਪਾਰਲੀਮੈਂਟ ਸਵ. ਸ. ਜੋਰਾ ਸਿੰਘ ਮਾਨ ਦੀ ਵੱਡੀ ਭੈਣ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।
ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 28 ਅਗਸਤ, 2026 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ (ਨੇੜੇ ਬੱਸ ਅੱਡਾ, ਉੜਾਂਗ) ਵਿਖੇ ਦੁਪਹਿਰ 12:00 ਤੋਂ 01:00 ਵਜੇ ਤੱਕ ਹੋਵੇਗੀ।
ਪਰਿਵਾਰ ਵੱਲੋਂ ਸਮੂਹ ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਸਨੇਹੀਆਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ।
ਵਾਹਿਗੁਰ ਦੇ ਭਾਣੇ ਵਿੱਚ :
ਪੁੱਤਰ ਤੇ ਨੂਹਾਂ: ਸ. ਜਗਜੀਤ ਸਿੰਘ / ਜਸਪਿੰਦਰ ਕੌਰ, ਸ. ਇਕਵਾਕ ਸਿੰਘ / ਪਰਮਜੀਤ ਕੌਰ
ਧੀਆਂ ਤੇ ਜਵਾਈ: ਸਰ. ਮਨਜੀਤ ਕੌਰ / ਸਵ. ਸ. ਤੇਜਿੰਦਰ ਸਿੰਘ ਢਿੱਲੋਂ, ਸਰ. ਹਰਜੀਤ ਕੌਰ / ਸਵ. ਸ. ਰਾਜਮਹਿੰਦਰ ਸਿੰਘ ਰਾਮਪੁਰਾ
ਭਰਾ: ਸ. ਜਗਨੰਦਨ ਸਿੰਘ ਮਾਨ
ਭਤੀਜੇ ਤੇ ਭਤੀਜ ਨੂਹਾਂ: ਸ. ਵਰਦੇਵ ਸਿੰਘ ਨੋਨੀ ਮਾਨ / ਨਰਿੰਦਰ ਕੌਰ, ਸ. ਨਰਦੇਵ ਸਿੰਘ ਬੋਬੀ ਮਾਨ / ਮਨਪ੍ਰੀਤ ਕੌਰ, ਸ. ਗੁਰਸੇਵਕ ਸਿੰਘ ਕੈਸ਼  ਮਾਨ / ਰਾਜਪਾਲ ਕੌਰ, ਸ. ਹਿੰਮਤ ਸਿੰਘ / ਲਵਪ੍ਰੀਤ ਕੌਰ
ਪੋਤਰੇ, ਪੋਤੀਆਂ, ਦੋਹਤੇ, ਦੋਹਤੀਆਂ ਅਤੇ ਸਮੂਹ ਮਾਨ ਤੇ ਢਿੱਲੋਂ ਪਰਿਵਾਰ

 

 

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.