> Bolda Punjab -ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਵੱਲੋਂ 6ਵੀਂ ਜਮਾਤ ਵਿੱਚ ਦਾਖਲੇ ਲਈ ਅਰਜ਼ੀਆਂ ਦੀ ਮੰਗ
IMG-LOGO
ਹੋਮ ਪੰਜਾਬ : ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਵੱਲੋਂ 6ਵੀਂ ਜਮਾਤ ਵਿੱਚ...

ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਵੱਲੋਂ 6ਵੀਂ ਜਮਾਤ ਵਿੱਚ ਦਾਖਲੇ ਲਈ ਅਰਜ਼ੀਆਂ ਦੀ ਮੰਗ

ਅੰਤਿਮ ਮਿਤੀ 31 ਜੁਲਾਈ

NA

Admin user - Jul 12, 2026 03:24 AM
IMG

ਜਗਦੀਸ਼ ਥਿੰਦ 
ਫਾਜਿ਼ਲਕਾ, 12 ਜੁਲਾਈ 

ਭਾਰਤ ਸਰਕਾਰ ਦੇ ਸਿੱਖਿਆ ਵਿਭਾਗ ਅਧੀਨ ਸੰਚਾਲਿਤ ਪੂਰਨ ਤੌਰ 'ਤੇ ਆਵਾਸੀ ਅਤੇ ਸਹਿ-ਸਿੱਖਿਆ ਵਾਲੇ ਜਵਾਹਰ ਨਵੋਦਿਆ ਵਿਦਿਆਲਿਆ, ਕਿੱਕਰ ਵਾਲਾ ਰੂਪਾ, ਜਿ਼ਲ੍ਹਾ ਫਾਜਿ਼ਲਕਾ ਵਿਚ ਸਾਲ 2027-28 ਲਈ ਛੇਵੀਂ ਜਮਾਤ ਵਿਚ ਦਾਖਲੇ ਲਈ ਯੋਗ ਵਿਦਿਆਰਥੀ ਤੇ ਵਿਦਿਆਰਥਣਾਂ ਆਨ ਲਾਈਨ ਵੈੱਬਸਾਈਟ  https://cbseitms.rcil.gov.in/nvs ਅਤੇ https://navodaya.gov.in ਤੇ ਮੁਫ਼ਤ ਅਪਲਾਈ ਕਰ ਸਕਦੇ ਹਨ। ਛੇਵੀਂ ਜਮਾਤ ਦਾਖਲੇ ਲਈ ਪ੍ਰੀਖਿਆ 28  ਨਵੰਬਰ 2026 ਨੂੰ ਦਿਨ ਸ਼ਨੀਵਾਰ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ 2027-28 ਆਯੋਜਿਤ ਕੀਤਾ ਜਾਵੇਗੀ।
ਉਨ੍ਹਾਂ ਕਿਹਾ ਕਿ 31 ਜੁਲਾਈ 2026 ਆਨਲਾਈਨ ਆਵੇਦਨ ਅਪਲਾਈ ਕਰਨ ਦੀ ਆਖਰੀ ਮਿਤੀ ਹੈ।
ਇਹ ਜਾਣਕਾਰੀ ਦਿੰਦਿਆਂ ਸ੍ਰੀ ਸਤਿੰਦਰ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਫ਼ਾਜ਼ਿਲਕਾ ਨੇ ਦੱਸਿਆ  ਕਿ ਪ੍ਰੀਖਿਆ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਕਲਾਸ 5ਵੀਂ ਵਿੱਚ ਪੜ੍ਹ ਰਹੇ ਅਤੇ ਫਾਜ਼ਿਲਕਾ ਦੇ ਬੋਨਾਫਾਈਡ (ਨਿਵਾਸੀ) ਸਾਰੇ ਵਿਦਿਆਰਥੀ ਜਿਨ੍ਹਾਂ ਦੀ ਉਮਰ 1-5-2015 ਤੋਂ 31-7-2017 (ਦੋਨੋ ਮਿਤੀ  ਸਮੇਤ) ਦੇ ਵਿਚਕਾਰ ਹੋਏ ਪ੍ਰੀਖਿਆ ਵਿਚ ਆਵੇਦਨ ਅਪਲਾਈ ਲਈ ਯੋਗ ਮੰਗੇ ਜਾਣਗੇ। ਆਵੇਦਨ ਕੇਵਲ ਆਨਲਾਈਨ ਮਾਧਿਅਮ ਰਾਹੀਂ ਸਵੀਕਾਰ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਹੈਲਪਡੈਸਕ ਮੋਬਾਈਲ ਨੰ 94782-78519 'ਤੇ  ਸਵੇਰੇ 9 ਵਜੇ ਤੋਂ ਸਾਮ 4 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.