> Bolda Punjab -AIMA ਵੱਲੋਂ SP MAHAY B-SCHOOL ਵਿੱਚ ਪੰਜਾਬ ਲਈ ਖ਼ਾਸ AICTE-ਮਨਜ਼ੂਰਸ਼ੁਦਾ ਏਗਜ਼ਿਕਿਊਟਿਵ PGDM ਦੀ ਸ਼ੁਰੂਆਤ
IMG-LOGO
ਹੋਮ ਪੰਜਾਬ : AIMA ਵੱਲੋਂ SP MAHAY B-SCHOOL ਵਿੱਚ ਪੰਜਾਬ ਲਈ ਖ਼ਾਸ AICTE-ਮਨਜ਼ੂਰਸ਼ੁਦਾ...

AIMA ਵੱਲੋਂ SP MAHAY B-SCHOOL ਵਿੱਚ ਪੰਜਾਬ ਲਈ ਖ਼ਾਸ AICTE-ਮਨਜ਼ੂਰਸ਼ੁਦਾ ਏਗਜ਼ਿਕਿਊਟਿਵ PGDM ਦੀ ਸ਼ੁਰੂਆਤ

USSDEU), ਪੰਜਾਬ ਦੇ ਸੰਸਥਾਪਕ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਦੀ ਹਾਜ਼ਰੀ ਵਿੱਚ ਸਾਇਨ ਕੀਤਾ ਗਿਆ

*SP MAHAY ਗਰੁੱਪ AICTE-ਮਨਜ਼ੂਰਸ਼ੁਦਾ ਹੋਣ ਕਰਕੇ ਭਰੋਸੇਯੋਗਤਾ ਕਾਰਨ ਦਰਸਾਉਂਦਾ ਹੈ ਵਿਲੱਖਣ ਪਹਿਚਾਣ*

Admin user - Jan 07, 2026 01:25 PM
IMG

 ਵਿਸ਼ਵਜੀਤ ਸਿੰਘ  ਥਿੰਦ 

 ਚੰਡੀਗੜ੍ਹ 07 ਜਨਵਰੀ 2026

ਉੱਤਰੀ ਭਾਰਤ ਵਿੱਚ ਏਗਜ਼ਿਕਿਊਟਿਵ ਸਿੱਖਿਆ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ,  SP MAYAY ਗਰੁੱਪ ਨੇ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ (AIMA) ਨਾਲ ਪੰਜਾਬ ਰਾਜ ਲਈ ਇੱਕ ਵਿਸ਼ੇਸ਼ ਰਣਨੀਤਕ ਸਾਂਝ ਕੀਤੀ ਹੈ। ਇਸ ਸਾਂਝ ਦੇ ਤਹਿਤ ਚੰਡੀਗੜ੍ਹ ਵਿੱਚ ਪਹਿਲੀ ਵਾਰ ਏਗਜ਼ਿਕਿਊਟਿਵ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ (Executive PGDM) ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਅੱਗੇ ਚੱਲ ਕੇ ਪੰਜਾਬ ਦੇ ਵੱਖ-ਵੱਖ ਕੇਂਦਰਾਂ ਤੱਕ ਫੈਲਾਈ ਜਾਵੇਗੀ। ਇਹ ਕੋਰਸ AICTE ਵੱਲੋਂ ਮਨਜ਼ੂਰਸ਼ੁਦਾ ਅਤੇ ਵਿਸ਼ਵ ਪੱਧਰੀ ਮਿਆਰਾਂ ਅਨੁਸਾਰ ਤਿਆਰ ਕੀਤਾ ਗਿਆ ਹੈ, ਜੋ ਖ਼ਾਸ ਤੌਰ ‘ਤੇ ਕੰਮ ਕਰ ਰਹੇ ਪ੍ਰੋਫੈਸ਼ਨਲਜ਼, ਉਦਯੋਗਪਤੀਆਂ ਅਤੇ ਮੱਧ ਤੋਂ ਉੱਚ ਪੱਧਰ ਦੇ ਪ੍ਰਬੰਧਕਾਂ ਲਈ ਡਿਜ਼ਾਇਨ ਕੀਤਾ ਗਿਆ ਹੈ, ਤਾਂ ਜੋ ਉਹ ਆਪਣੇ ਕਰੀਅਰ ਨੂੰ ਬਿਨਾਂ ਰੋਕੇ ਨੇਤ੍ਰਿਤਵ ਅਤੇ ਪ੍ਰਬੰਧਕੀ ਕਾਬਲੀਆਂ ਨੂੰ ਨਿਖਾਰ ਸਕਣ। ਇਸ ਮੌਕੇ ‘ਤੇ MoU ਉਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ (USSDEU), ਪੰਜਾਬ ਦੇ ਸੰਸਥਾਪਕ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਦੀ ਹਾਜ਼ਰੀ ਵਿੱਚ ਸਾਇਨ ਕੀਤਾ ਗਿਆ। ਡਾ. ਕੌੜਾ ਨੇ ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਇਤਿਹਾਸਕ ਕਦਮ AIMA ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤੌਰ ‘ਤੇ ਮੰਨੀ ਹੋਈ ਅਕਾਦਮਿਕ ਸ਼੍ਰੇਸ਼ਠਤਾ ਨੂੰ  SP MAHAY ਗਰੁੱਪ ਦੀ ਮਜ਼ਬੂਤ ਸੰਸਥਾਗਤ ਮੌਜੂਦਗੀ ਅਤੇ ਭਵਿੱਖ-ਤਿਆਰ ਸਿੱਖਿਆ ਦੇ ਵਿਜ਼ਨ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬਹੁਤ ਸਾਰੇ ਏਗਜ਼ਿਕਿਊਟਿਵ ਕੋਰਸ ਕਾਨੂੰਨੀ ਮਨਜ਼ੂਰੀ ਤੋਂ ਬਿਨਾਂ ਚਲ ਰਹੇ ਹਨ, ਉੱਥੇ  SP MAHAY ਗਰੁੱਪ ਦਾ Executive PGDM ਪੂਰੀ ਤਰ੍ਹਾਂ AICTE-ਮਨਜ਼ੂਰਸ਼ੁਦਾ ਹੋਣ ਕਰਕੇ ਭਰੋਸੇਯੋਗਤਾ ਅਤੇ ਵਿਸ਼ਵ ਪੱਧਰੀ ਮਿਆਰਾਂ ਨਾਲ ਵੱਖਰੀ ਪਹਿਚਾਣ ਬਣਾਉਂਦਾ ਹੈ। AIMA ਦੇ ਡਿਪਟੀ ਡਾਇਰੈਕਟਰ ਸ੍ਰੀ ਰਾਹੁਲ ਭਾਟੀਆ". ਭਾਟੀਆ ਨੇ ਕਿਹਾ ਕਿ AIMA ਹਮੇਸ਼ਾ ਪ੍ਰਬੰਧਕੀ ਸਿੱਖਿਆ ਵਿੱਚ ਉਤਕ੍ਰਿਸ਼ਟਤਾ ਲਈ ਵਚਨਬੱਧ ਰਹੀ ਹੈ।  SP MAHAY ਗਰੁੱਪ ਨਾਲ ਸਾਂਝ AIMA ਨੂੰ ਚੰਡੀਗੜ੍ਹ ਅਤੇ ਪੰਜਾਬ ਵਿੱਚ ਪ੍ਰੋਫੈਸ਼ਨਲਜ਼ ਤੱਕ ਵਿਸ਼ਵ ਪੱਧਰੀ Executive PGDM ਪਹੁੰਚਾਉਣ ਵਿੱਚ ਮਦਦ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਕੋਰਸ ਆਧੁਨਿਕ ਪ੍ਰਬੰਧਕੀ ਅਭਿਆਸਾਂ, ਉਦਯੋਗ-ਅਨੁਕੂਲ ਪਾਠਕ੍ਰਮ ਅਤੇ ਅਨੁਭਵਾਤਮਕ ਸਿੱਖਣ ‘ਤੇ ਕੇਂਦ੍ਰਿਤ ਹੋਵੇਗਾ, ਤਾਂ ਜੋ ਭਾਗੀਦਾਰ ਤੇਜ਼ੀ ਨਾਲ ਬਦਲਦੇ ਗਲੋਬਲ ਕਾਰੋਬਾਰੀ ਮਾਹੌਲ ਵਿੱਚ ਨੇਤ੍ਰਿਤਵ ਕਰ ਸਕਣ। ਇਸ ਮੌਕੇ ‘ਤੇ SP ਮਹੇ ਗਰੁੱਪ ਦੀ ਡਾਇਰੈਕਟਰ ਡਾ. ਪਰਵਿੰਦਰ ਕੌਰ ਨੇ ਕਿਹਾ ਕਿ AIMA ਨਾਲ ਇਹ ਸਾਂਝ ਚੰਡੀਗੜ੍ਹ ਅਤੇ ਪੰਜਾਬ ਵਿੱਚ ਵਿਸ਼ਵ-ਪੱਧਰੀ, ਭਰੋਸੇਯੋਗ ਅਤੇ ਉਦਯੋਗ-ਸੰਬੰਧਿਤ ਪ੍ਰੋਗਰਾਮ ਲਿਆਉਣ ਪ੍ਰਤੀ SP MAHAY ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। LEMP ਲਿਮਿਟਡ ਦੇ ਵਾਈਸ ਪ੍ਰੈਜ਼ੀਡੈਂਟ ਪ੍ਰੋ. ਡਾ. ਐਮ. ਬੀ. ਗੁਰੂਰਾਜ ਨੇ ਕਿਹਾ ਕਿ ਇਹ Executive PGDM ਉਹਨਾਂ ਪ੍ਰੋਫੈਸ਼ਨਲਜ਼ ਲਈ ਵੱਡੀ ਨਿਆਮਤ ਸਾਬਤ ਹੋਵੇਗਾ ਜੋ ਆਪਣੇ ਪੇਸ਼ਾਵਰ ਸਫ਼ਰ ਨੂੰ ਜਾਰੀ ਰੱਖਦਿਆਂ ਨੇਤ੍ਰਿਤਵ ਦੀਆਂ ਭੂਮਿਕਾਵਾਂ ਸੰਭਾਲਣਾ ਚਾਹੁੰਦੇ ਹਨ। ਇਸ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਚੰਡੀਗੜ੍ਹ ਅਤੇ ਪੰਜਾਬ ਏਗਜ਼ਿਕਿਊਟਿਵ ਮੈਨੇਜਮੈਂਟ ਸਿੱਖਿਆ ਦੇ ਉਭਰਦੇ ਕੇਂਦਰ ਵਜੋਂ ਸਥਾਪਿਤ ਹੋ ਰਹੇ ਹਨ ਅਤੇ SP MAHAY ਗਰੁੱਪ ਭਾਰਤ ਦੇ ਉੱਚ ਸਿੱਖਿਆ ਅਤੇ ਪ੍ਰੋਫੈਸ਼ਨਲ ਸਕਿੱਲਿੰਗ ਇਕੋਸਿਸਟਮ ਵਿੱਚ ਇੱਕ ਮਹੱਤਵਪੂਰਨ ਯੋਗਦਾਨਕਰਤਾ ਵਜੋਂ ਆਪਣੀ ਭੂਮਿਕਾ ਮਜ਼ਬੂਤ ਕਰ ਰਿਹਾ ਹੈ। ਇਸ ਮੌਕੇ ‘ਤੇ ਹੋਰ ਹਾਜ਼ਰ ਸ਼ਖ਼ਸੀਅਤਾਂ ਵਿੱਚ ਸ਼੍ਰੀ ਬੀ.ਐਸ. ਧੰਜੂ, ਡਾ. ਸੁਨੀਲ ਮੱਲਾਨ, ਸ਼੍ਰੀ ਅਸ਼ੁਤੋਸ਼ ਆਨੰਦ ਅਤੇ ਸੁਸ਼ਰੀ ਹਰਪ੍ਰੀਤ ਕੌਰ ਵੀ ਸ਼ਾਮਲ ਸਨ। 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.