ਤਾਜਾ ਖਬਰਾਂ
ਬਿਊਰੋ ਚੀਫ਼
ਸੁਭਾਨਪੁਰ / ਕਪੂਰਥਲਾ, 18 ਅਗਸਤ:
"ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਸੂਰਬੀਰ ਯੋਧਿਆਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।" ਇਹ ਸ਼ਬਦ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੇਨਿਓਰਸ਼ਿਪ ਯੂਨੀਵਰਸਿਟੀ ਪੰਜਾਬ ਦੇ ਫਾਊਂਡਰ ਚਾਂਸਲਰ ਡਾਕਟਰ ਸੰਦੀਪ ਸਿੰਘ ਕੌੜਾ ਨੇ ਯੂਨੀਵਰਸਿਟੀ ਕੈਂਪਸ ਵਿਖੇ ਮਨਾਏ ਗਏ ਸੁਤੰਤਰਤਾ ਦਿਵਸ ਮੌਕੇ ਕਹੇ।
ਡਾ. ਕੌੜਾ ਨੇ ਆਖਿਆ ਕਿ ਕੌਮੀ ਅਣਖ ਦੇ ਪ੍ਰਤੀਕ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਇਹ ਯੂਨੀਵਰਸਿਟੀ ਅੰਤਰਰਾਸ਼ਟਰੀ ਪੱਧਰ 'ਤੇ ਵਿਦਿਆਰਥੀਆਂ ਨੂੰ ਹੁਨਰਮੰਦ ਕਰਨ ਅਤੇ ਰੁਜ਼ਗਾਰ ਦੇ ਯੋਗ ਬਣਾਉਣ ਲਈ ਕੰਮ ਕਰੇਗੀ। ਲੱਖਾਂ ਵਿਦਿਆਰਥੀਆਂ ਲਈ ਚਾਨਣ ਮਨਾਰਾ ਬਣਨ ਜਾ ਰਹੀ ਇਸ ਯੂਨੀਵਰਸਿਟੀ ਨੂੰ ਧਾਰਮਿਕ ਖੇਤਰ ਦੀਆਂ ਵੱਡੀਆਂ ਹਸਤੀਆਂ—ਸੰਤ ਬਾਬਾ ਬ੍ਰਹਮਦਾਸ (ਗੱਦੀ ਨਸ਼ੀਨ ਡੇਰਾ ਬਾਬਾ ਭੁੰਮਣ ਸ਼ਾਹ) ਅਤੇ ਸੰਤ ਬਾਬਾ ਹਰੀ ਸਿੰਘ (ਕਾਰ ਸੇਵਾ ਵਾਲੇ)—ਦਾ ਵਿਸ਼ੇਸ਼ ਅਸ਼ੀਰਵਾਦ ਪ੍ਰਾਪਤ ਹੈ।
ਮੁੱਖ ਸ਼ਖਸੀਅਤਾਂ ਦੀ ਸ਼ਮੂਲੀਅਤ ਅਤੇ ਭਵਿੱਖ ਦੀਆਂ ਯੋਜਨਾਵਾਂ
ਇਸ ਮੌਕੇ ਜਸਟਿਸ ਜਗਦੀਪ ਸਿੰਘ ਮਹਿਰੋਕ, ਪ੍ਰੋਫੈਸਰ ਸੂਬਾ ਸਿੰਘ, ਡਾਕਟਰ ਮੰਗਲ ਸਿੰਘ, ਸਰਦਾਰ ਮਾਨ ਸਿੰਘ ਧੰਮ, ਸ੍ਰ. ਬੀ ਐਸ ਧੰਜੂ ਅਤੇ ਸਰਦਾਰ ਕਿਰਪਾਲ ਸਿੰਘ ਰਾਮ ਦੀਵਾਲੀ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਮੌਜੂਦ ਸਨ।
ਕੰਬੋਜ ਭਾਈਚਾਰੇ ਵੱਲੋਂ ਸਥਾਪਿਤ ਕੀਤੀ ਜਾ ਰਹੀ ਇਸ ਯੂਨੀਵਰਸਿਟੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਸੂਬਾ ਸਿੰਘ ਨੇ ਦੱਸਿਆ ਕਿ ਭਵਿੱਖ ਵਿੱਚ ਇੱਥੇ ਮੈਡੀਕਲ ਕਾਲਜ ਅਤੇ ਕੰਬੋਜ ਬੈਂਕ ਖੋਲ੍ਹਣ ਦਾ ਵੀ ਪ੍ਰਾਵਧਾਨ ਹੈ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਨਾਮੀ ਯੂਨੀਵਰਸਿਟੀਆਂ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਨੇ ਇਸ ਯੂਨੀਵਰਸਿਟੀ ਨਾਲ ਮਿਲ ਕੇ ਕੰਮ ਕਰਨ ਲਈ ਐਮ.ਓ.ਯੂ. (MoU) ਸਾਈਨ ਕੀਤੇ ਹਨ।
500 ਕਰੋੜ ਦੀ ਲਾਗਤ ਨਾਲ ਤਿਆਰ ਹੋ ਰਹੀ ਹੈ ਯੂਨੀਵਰਸਿਟੀ
ਸ਼ਹੀਦ ਊਧਮ ਸਿੰਘ ਦੇ ਸ਼ਹਾਦਤ ਦਿਹਾੜੇ 'ਤੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹੋਰ ਮੰਤਰੀਆਂ ਤੇ ਵਿਧਾਇਕਾਂ ਨੇ ਸਪੱਸ਼ਟ ਕੀਤਾ ਸੀ ਕਿ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਸੰਵਿਧਾਨ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾ ਕੇ ਪਾਸ ਕੀਤਾ ਜਾਵੇਗਾ।
500 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਨਵੇਕਲੀ ਯੂਨੀਵਰਸਿਟੀ ਲਈ ਐੱਨ.ਆਰ.ਆਈ. (NRI) ਭਾਈਚਾਰੇ ਵੱਲੋਂ ਵੀ ਵਿਸ਼ੇਸ਼ ਆਰਥਿਕ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਡਾਕਟਰ ਕਿਰਨ ਕੰਬੋਜ, ਹਰਦੀਪ ਸਿੰਘ ਸਨੌਰ, ਹਰਪਾਲ ਸਿੰਘ ਕੰਬੋਜ ਜਸਬੀਰ ਸਿੰਘ ਕੌੜਾ , ਹਰਜਿੰਦਰ ਹਾਂਡਾ, ਜਗਦੀਸ਼ ਥਿੰਦ, ਹਰਦਿਆਲ ਸਿੰਘ ਸੁਨਾਮ , , ਹਰਵਿੰਦਰ ਸਿੰਘ , ਐਡਵੋਕੇਟ ਸਰਪ੍ਰੀਤ ਸਿੰਘ , ਸਵਿੰਦਰ ਕੌਰ , ਜਸਵਿੰਦਰ ਕੇ ਥਿੰਦ ਅਮਰੀਕਾ ।ਕੁਲਜਿੰਦਰ ਸਿੰਘ ਜੱਜ , ਰਜਿੰਦਰ ਥਿੰਦ ਮੱਖਣ ਫਿਸ਼, ਮਨਦੀਪ ਸਿੰਘ ਜੰਮੂ ਤੋਂ ਇਲਾਵਾ ਹੋਰ ਵੀ ਅਹਿਮ ਸ਼ਖਸੀਅਤਾਂ ਮੌਜੂਦ ਸਨ । ,
ਅੰਤਰਰਾਸ਼ਟਰੀ ਅਕਾਦਮਿਕ ਅਤੇ ਉਦਯੋਗਿਕ ਭਾਈਵਾਲੀਆਂ
ਆਦੇਸ਼ ਵਾਲੀ ਯੂਨੀਵਰਸਿਟੀ ਨੇ 31 ਜੁਲਾਈ 2026 ਨੂੰ B.B. Grand Hotel, ਸੁਨਾਮ ਉਧਮ ਸਿੰਘ ਵਾਲਾ ਵਿਖੇ ਹੋਏ International MoU Signing Ceremony ਦੌਰਾਨ ਹਸਤਾਖਰ ਕੀਤੇ ਗਏ MoUs ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਭਾਈਵਾਲੀ ਮਜ਼ਬੂਤ ਕੀਤੀ ਹੈ।
Thompson Rivers University, Canada
Amazon Web Services (AWS), USA
ITE Education Services, Singapore
Dassault Systèmes
ਇਹ ਭਾਈਵਾਲੀਆਂ ਸਿੱਖਿਆ, ਤਕਨਾਲੋਜੀ, ਖੋਜ, ਉਦਯੋਗ, ਇੰਟਰਨਸ਼ਿਪਾਂ ਅਤੇ ਇਨੋਵੇਸ਼ਨ ਨੂੰ ਇੱਕ ਸਾਂਝੇ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਜੋੜਨ ਦੀ ਯੂਨੀਵਰਸਿਟੀ ਦੀ ਮਹੱਤਵਾਕਾਂਖਾ ਨੂੰ ਦਰਸ਼ਾਉਂਦੀਆਂ ਹਨ।
ਯੂਨੀਵਰਸਿਟੀ ਸੰਪਰਕ
ਕੈਂਪਸ: ਮਲੌਦ, ਜ਼ਿਲ੍ਹਾ ਲੁਧਿਆਣਾ, ਪੰਜਾਬ
ਵੈੱਬਸਾਈਟ: www.usssdeu.org
ਈ-ਮੇਲ: chancelor.office@usssdeu.org
ਯੂਨੀਵਰਸਿਟੀ ਦਾ ਬੁਨਿਆਦੀ ਢਾਂਚਾ ਤਿਆਰ ਹੈ ਅਤੇ ਕੈਂਪਸ ਵਿੱਚ ਨਵੀਂ ਪੀੜ੍ਹੀ ਦੀਆਂ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ। ਸਮਾਰੋਹ ਵਿੱਚ ਮੌਜੂਦ ਸਾਰੇ ਮਹਿਮਾਨ ਮੈਂਬਰਾਂ ਨੇ ਲੈਬਾਂ ਦਾ ਦੌਰਾ ਕੀਤਾ ਅਤੇ ਕਲਾਸਰੂਮਾਂ ਅਤੇ ਹੋਰ ਅਕਾਦਮਿਕ ਸਹੂਲਤਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਲੈਬਾਂ, ਕਲਾਸਰੂਮਾਂ ਅਤੇ ਯੂਨੀਵਰਸਿਟੀ ਦੇ ਹੋਰ ਬੁਨਿਆਦੀ ਢਾਂਚੇ ਦਾ ਵੀ ਵਿਸਥਾਰ ਨਾਲ ਜਾਇਜ਼ਾ ਲਿਆ।
ਡਾ. ਸੰਦੀਪ ਸਿੰਘ ਕੌੜਾ
ਚਾਂਸਲਰ ਕੌਂਸਲਰ
ਆਦੇਸ਼ ਵਾਲੀ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਨਿਓਰਸ਼ਿਪ ਯੂਨੀਵਰਸਿਟੀ, ਪੰਜਾਬ
ਕੋਰੋਜ਼ ਫਾਊਂਡੇਸ਼ਨ | ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਸੋਸਾਇਟੀ
Get all latest content delivered to your email a few times a month.