IMG-LOGO
ਹੋਮ ਪੰਜਾਬ : ਵਿਕਸਿਤ ਭਾਰਤ ਲਈ ਸਿੱਖਿਆ ਦੀ ਅਹਿਮ ਭੂਮਿਕਾ: ਡਾ. ਅਮਰਪਾਲ ਸਿੰਘ

ਵਿਕਸਿਤ ਭਾਰਤ ਲਈ ਸਿੱਖਿਆ ਦੀ ਅਹਿਮ ਭੂਮਿਕਾ: ਡਾ. ਅਮਰਪਾਲ ਸਿੰਘ

ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ 80ਵਾਂ ਆਜ਼ਾਦੀ ਦਿਹਾੜਾ ਮਨਾਇਆ

ਵੱਡੀ ਪ੍ਰਾਪਤੀ ,ਬੋਰਡ ਵੱਲੋਂ 8ਵੀਂ ਤੋਂ 12ਵੀਂ ਜਮਾਤ ਤੱਕ ਦੇ ਪਾਠਕ੍ਰਮ ਵਿੱਚ AI ਵਰਗੇ ਵਿਸ਼ੇ ਸ਼ਾਮਲਕੀਤੇ

Admin user - Aug 15, 2026 04:12 PM
IMG

ਬੋਲਦਾ ਪੰਜਾਬ ਬਿਊਰੋ 
ਐੱਸ.ਏ.ਐੱਸ. ਨਗਰ, 15 ਅਗਸਤ , 
ਦੇਸ਼ ਦੇ 80ਵੇਂ ਸੁਤੰਤਰਤਾ ਦਿਵਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਹੜੇ ਵਿੱਚ ਆਜ਼ਾਦੀ ਦਿਹਾੜੇ ਦਾ ਸਮਾਗਮ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ, ਆਈ.ਏ.ਐੱਸ. (ਰਿਟਾ.) ਨੇ ਕੌਮੀ ਝੰਡਾ ਲਹਿਰਾਇਆ। ਇਸ ਉਪਰੰਤ ਬੋਰਡ ਦੀ ਸੁਰੱਖਿਆ ਗਾਰਡ ਅਤੇ ਮੋਹਾਲੀ ਫੇਜ਼-8 ਤੋਂ ਪਹੁੰਚੀ ਪੁਲਿਸ ਟੁਕੜੀ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਬੋਰਡ ਦੇ ਸਕੱਤਰ ਸ੍ਰੀ ਸਕੱਤਰ ਸਿੰਘ ਬਲ, ਪੀ.ਸੀ.ਐੱਸ., ਡਾਇਰੈਕਟਰ, ਉੱਪ-ਸਕੱਤਰ ਸਾਹਿਬਾਨ, ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਆਜ਼ਾਦੀ ਸੰਗਰਾਮ ਦੌਰਾਨ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਅਤੇ ਦੇਸ਼ਭਗਤਾਂ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਦਾ ਰਾਸ਼ਟਰੀ ਸੰਕਲਪ “ਵਿਕਸਿਤ ਭਾਰਤ” ਹੈ ਅਤੇ ਇਸ ਨੂੰ ਸਾਕਾਰ ਕਰਨ ਵਿੱਚ ਸਿੱਖਿਆ ਦੀ ਅਹਿਮ ਭੂਮਿਕਾ ਹੈ। ਇੱਕ ਵਿਕਸਿਤ ਦੇਸ਼ ਦੀ ਪਛਾਣ ਸਿਰਫ਼ ਇਮਾਰਤਾਂ ਅਤੇ ਸੜਕਾਂ ਨਾਲ ਨਹੀਂ, ਸਗੋਂ ਗੁਣਵੱਤਾਪੂਰਨ ਸਿੱਖਿਆ ਅਤੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਨਾਲ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਧੁਨਿਕ ਸਿੱਖਿਆ ਦੇ ਨਾਲ-ਨਾਲ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੀ ਵਚਨਬੱਧ ਹੈ। ਬੋਰਡ ਵੱਲੋਂ 8ਵੀਂ ਤੋਂ 12ਵੀਂ ਜਮਾਤ ਤੱਕ ਦੇ ਪਾਠਕ੍ਰਮ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਉੱਦਮਸ਼ੀਲਤਾ (Entrepreneurship) ਵਰਗੇ ਵਿਸ਼ੇ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੀ ਸਮਝ ਵਧਾਉਣ ਲਈ ਤਿਮਾਹੀ, ਛਿਮਾਹੀ ਅਤੇ ਸਾਲਾਨਾ ਸਰਟੀਫਿਕੇਟ ਕੋਰਸ ਵੀ ਤਿਆਰ ਕੀਤੇ ਗਏ ਹਨ।
ਚੇਅਰਮੈਨ ਨੇ ਬੋਰਡ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਠਕ੍ਰਮ, ਪਾਠ-ਪੁਸਤਕਾਂ, ਪ੍ਰੀਖਿਆਵਾਂ, ਸਰਟੀਫਿਕੇਟ ਕੋਰਸਾਂ ਅਤੇ ਨਤੀਜਿਆਂ ਨਾਲ ਜੁੜੇ ਸਾਰੇ ਕੰਮ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਆਜ਼ਾਦੀ ਅਗਿਆਨਤਾ ਅਤੇ ਬੇਰੁਜ਼ਗਾਰੀ ਤੋਂ ਆਜ਼ਾਦੀ ਹੈ, ਜੋ ਸਹੀ ਅਤੇ ਨਵੀਨਤਮ ਸਿੱਖਿਆ ਰਾਹੀਂ ਹੀ ਸੰਭਵ ਹੈ।

 

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.