>
ਤਾਜਾ ਖਬਰਾਂ
"ਜਗਦੀਸ਼ ਥਿੰਦ"
ਬਿਊਰੋ ਚੀਫ ਬੋਲਦਾ ਪੰਜਾਬ ਮੀਡੀਆ ਗਰੁੱਪ"
ਫਿਰੋਜ਼ਪੁਰ, 3 ਨਵੰਬਰ 2025 — ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਪਰਿਵਾਰਿਕ ਵਿਵਾਦ ਨਾਲ ਪਰੇਸ਼ਾਨ ਇਕ ਨੌਜਵਾਨ ਮਹਿਲਾ ਨੂੰ ਨਿਆਂ ਦਿਵਾ ਕੇ ਉਸਦਾ ਘਰ ਵਸਾਉਣ ਵਿੱਚ ਸਫਲਤਾ ਮਿਲੀ ਹੈ। ਇਹ ਕਾਰਵਾਈ ਮਾਨਯੋਗ ਸ੍ਰੀ ਸੁਮੀਤ ਮਲਹੋਤਰਾ, ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੀਆਂ ਹਦਾਇਤਾਂ ਅਧੀਨ ਕੀਤੀ ਗਈ।
ਜਾਣਕਾਰੀ ਮੁਤਾਬਿਕ, ਪੀੜਤ ਮਹਿਲਾ ਆਪਣੇ ਬੱਚਿਆਂ ਸਮੇਤ ਫਰੰਟ ਆਫਿਸ, ਫ਼ਿਰੋਜ਼ਪੁਰ ਵਿੱਚ ਪਹੁੰਚੀ ਅਤੇ ਦੱਸਿਆ ਕਿ ਉਸਦਾ ਪਤੀ ਉਸਨੂੰ ਬੇਦਰਦੀ ਨਾਲ ਕੁੱਟਦਾ ਹੈ ਅਤੇ ਘਰੋਂ ਕੱਢ ਦਿੱਤਾ। ਮਾਂ—ਪਿਓ ਦੀ ਮੌਤ ਹੋਣ ਕਾਰਨ ਇਹ ਮਹਿਲਾ ਮਜਬੂਰ ਹੋ ਚੁੱਕੀ ਸੀ ਅਤੇ ਆਪਣੇ ਨੰਨੇ ਬੱਚਿਆਂ ਨਾਲ ਬੇਘਰ ਹੋ ਗਈ ਸੀ।
ਮੈਡਮ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਨੇ ਮਹਿਲਾ ਨੂੰ ਭਰੋਸਾ ਦਿੱਤਾ, ਹੌਂਸਲਾ ਦਿਤਾ ਅਤੇ ਤੁਰੰਤ ਦਰਖਾਸਤ ਦਰਜ ਕਰਵਾ ਕੇ ਮਾਮਲਾ ਵੂਮੈਨ ਸੈੱਲ ਨੂੰ ਭੇਜਿਆ। ਲਗਾਤਾਰ ਪਾਲਣਾ ਅਤੇ ਕਾਨੂੰਨੀ ਸਹਾਇਤਾ ਦੇ ਨਤੀਜੇ ਵਜੋਂ ਮਹਿਲਾ ਨੂੰ ਮੁੜ ਘਰ ਵਸਾਇਆ ਗਿਆ।
ਅਥਾਰਟੀ ਵੱਲੋਂ ਅੱਜ ਪੈਰਾ ਲੀਗਲ ਵਲੰਟੀਅਰ ਨੂੰ ਮਹਿਲਾ ਦੇ ਘਰ ਭੇਜ ਕੇ ਹਾਲਤਾਂ ਦੀ ਜਾਂਚ ਕਰਵਾਈ ਗਈ, ਜਿਸ ਵਿੱਚ ਪਤਾ ਲੱਗਾ ਕਿ ਹੁਣ ਮਹਿਲਾ ਆਪਣੇ ਘਰ ਵਿੱਚ ਖੁਸ਼ੀ ਨਾਲ ਰਹਿ ਰਹੀ ਹੈ ਅਤੇ ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ।
ਜਨਤਾ ਲਈ ਇਹ ਸੰਦੇਸ਼ ਹੈ ਕਿ ਕਾਨੂੰਨੀ ਸਹਾਇਤਾ ਸੰਸਥਾਵਾਂ ਮੁਸੀਬਤ ਵਿੱਚ ਘਿਰੇ ਲੋਕਾਂ ਲਈ ਹਮੇਸ਼ਾਂ ਖੜ੍ਹੀਆਂ ਹਨ। ਕਿਸੇ ਵੀ ਤਰ੍ਹਾਂ ਦੇ ਪਰਿਵਾਰਿਕ ਜਾਂ ਕਾਨੂੰਨੀ ਮਾਮਲੇ ਵਿੱਚ ਮਦਦ ਦੀ ਲੋੜ ਹੋਣ 'ਤੇ ਲੋਕ ਬਿਨਾਂ ਝਿਜਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰ ਸਕਦੇ ਹਨ। ✅
Get all latest content delivered to your email a few times a month.