ਤਾਜਾ ਖਬਰਾਂ
ਜਗਦੀਸ਼ ਥਿੰਦ
ਫਿਰੋਜਪੁਰ 07 ਸਤੰਬਰ, 2025, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਜੀ ਦੇ ਕਾਰਜਕਾਰੀ ਚੇਅਰਮੈਨ—ਕਮ—ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਜੀ ਦੇ ਦਿਸ਼ਾਂ ਨਿਰਦੇਸ਼ਾਂ ਸਦਕਾ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੀ ਰਹਿਨੁਮਾਈ ਹੇਠ ਸਬ ਡਵੀਜਨਲ ਮੈਜਿਸਟਰੇਟ ਗੁਰੂ ਹਰ ਸਹਾਏ ਸ਼੍ਰੀ ਅਕਬਰ ਖਾਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਉਸ ਜਗ੍ਹਾ ਤੇ ਜਾਣਾ ਮੁਨਾਸਿਬ ਸਮਝਿਆ ਜੋ ਸਥਾਨ ਦਰਿਆ ਤੋਂ ਪਾਰ ਹੈ ਅਤੇ ਜੀਰੋ ਲਾਇਨ ਦੇ ਕਰੀਬ ਹੈ ।
ਮਾਨਯੋਗ ਜੱਜ ਸਾਹਿਬ ਨੇ ਵਸਨੀਕਾਂ ਨਾਲ ਗੱਲਬਾਤ ਦੌਰਾਨ ਮੌਜੂਦਾ ਹਲਾਤਾਂ ਦੀ ਜਾਣਕਾਰੀ ਲੈਣ ਦੇ ਨਾਲ ਹੀ ਸਰਹੱਦੀ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਬਾਰੇ ਵੀ ਜਾਣਿਆ ।
ਇਸ ਸਮੇਂ ਜੱਜ ਸਾਹਿਬ ਨੇ ਪਿੰਡ ਵਾਲਿਆ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਹੋਰ ਕਿਸੇ ਵੀ ਚੀਜ ਦੀ ਲੋੜ ਪੈਂਦੀ ਹੈ ਤਾਂ ਉਹ ਦਫਤਰ ਦੇ ਫੋਨ ਨੰ.01632—235034 ਅਤੇ ਟੋਲ ਫ੍ਰੀ ਨੰਬਰ 15100 ਤੇ ਸੂਚਨਾ ਦੇ ਸਕਦਾ ਹੈ। ਇਸ ਮੌਕੇ ਨਾਇਬ ਨਾਜਰ ਪਵਨ ਕੁਮਾਰ, ਨਾਇਬ ਕੋਰਟ ਨਿਰਵੈਰ ਸਿੰਘ ਅਤੇ ਸਟਾਫ਼ ਮੇਂਬਰ ਵੀ ਮੌਜੂਦ ਸਨ
Get all latest content delivered to your email a few times a month.