> Bolda Punjab -ਮੰਗਾਂ ਨੂੰ ਪ੍ਰਵਾਨ ਕਰਵਾਉਣ ਲਈ ਪੀ.ਸੀ.ਸੀ.ਟੀ.ਯੂ. ਨੇ ਸ਼ਾਂਤਮਈ ਪ੍ਰਦਰਸ਼ਨ ਕੀਤਾ
IMG-LOGO
ਹੋਮ ਪੰਜਾਬ : ਮੰਗਾਂ ਨੂੰ ਪ੍ਰਵਾਨ ਕਰਵਾਉਣ ਲਈ ਪੀ.ਸੀ.ਸੀ.ਟੀ.ਯੂ. ਨੇ ਸ਼ਾਂਤਮਈ ਪ੍ਰਦਰਸ਼ਨ ਕੀਤਾ

ਮੰਗਾਂ ਨੂੰ ਪ੍ਰਵਾਨ ਕਰਵਾਉਣ ਲਈ ਪੀ.ਸੀ.ਸੀ.ਟੀ.ਯੂ. ਨੇ ਸ਼ਾਂਤਮਈ ਪ੍ਰਦਰਸ਼ਨ ਕੀਤਾ

ਮੰਗਾਂ ਨੂੰ ਪ੍ਰਵਾਨ ਕਰਵਾਉਣ ਲਈ ਪੀ.ਸੀ.ਸੀ.ਟੀ.ਯੂ. ਨੇ ਸ਼ਾਂਤਮਈ ਪ੍ਰਦਰਸ਼ਨ ਕੀਤਾ

ਮੰਗਾਂ ਨੂੰ ਪ੍ਰਵਾਨ ਕਰਵਾਉਣ ਲਈ ਪੀ.ਸੀ.ਸੀ.ਟੀ.ਯੂ. ਨੇ ਸ਼ਾਂਤਮਈ ਪ੍ਰਦਰਸ਼ਨ ਕੀਤਾ

Admin user - Apr 24, 2025 06:45 PM
IMG

ਬਾਲ ਕਿਸ਼ਨ
ਫ਼ਿਰੋਜ਼ਪੁਰ, 24 ਅਪ੍ਰੈਲ- ਪੀ.ਸੀ.ਸੀ.ਟੀ.ਯੂ (ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ) ਦੇ ਦਿਸ਼ਾ–ਨਿਰਦੇਸ਼ ਤਹਿਤ ਪੰਜਾਬ ਭਰ ਦੇ ਡੀ.ਏ.ਵੀ. ਕਾਲਜਾਂ ਵਿਚ ਪਿਛਲੇ ਦੋ ਦਿਨਾਂ ਤੋਂ ਦੋ ਘੰਟੇ ਸ਼ਾਂਤਮਈ ਰੋਸ ਪ੍ਰਦਰਸ਼ਨ ਤੇ ਧਰਨੇ ਦੇ ਰੂਪ ਵਿੱਚ ਕੀਤਾ ਗਿਆ, ਜਿਸ ਮੁੱਖ ਮੰਗਾਂ ’ਤੇ ਵਿਚਾਰ–ਚਰਚਾ ਕੀਤੀ ਗਈ। ਇਸ ਮੌਕੇ ਡੀ.ਏ.ਵੀ. ਕਾਲਜ ਫਾਰ ਵਿਮੈਨ ਫ਼ਿਰੋਜ਼ਪੁਰ ਛਾਉਣੀ ਦੇ ਪੀ.ਸੀ.ਸੀ.ਟੀ.ਯੂ. ਯੂਨਿਟ ਦੇ ਕਾਲਜ ਪ੍ਰਧਾਨ ਡਾ: ਅੰਮ੍ਰਿਤ ਪਾਲ ਕੌਰ ਅਤੇ ਸਕੱਤਰ ਡਾ: ਮੀਨਾਕਸ਼ੀ ਮਿੱਤਲ ਨੇ ਕਿਹਾ ਕਿ ਸਾਰੇ ਰੈਗੂਲਰ ਅਧਿਆਪਕਾਂ ਲਈ ਇੱਕ ਸਾਰ ਅਤੇ ਸੋਧਿਆ ਹੋਇਆ ਵੇਤਨ ਸਕੇਲ ਦਿੱਤਾ ਜਾਵੇ, ਸਾਰੇ ਅਧਿਆਪਕਾਂ ਲਈ ਇਕ ਸਾਰ ਸੀ.ਪੀ.ਐਫ ਦੇ ਕਟੌਤੀ ਨਿਯਮ ਲਾਗੂ ਕੀਤੇ ਜਾਣ, ਐਚ.ਐਮ.ਵੀ ਕਾਲਜ ਜਲੰਧਰ ਨੂੰ ਅਟੋਨੋਮਸ ਕਰਨ ਦਾ ਵਿਰੋਧ ਕੀਤਾ ਜਾਵੇ, ਲੰਮੇ ਸਮੇਂ ਤੋਂ ਕੈਸ ਪ੍ਰਮੋਸ਼ਨ ਕੇਸਾਂ ਦੀ ਤੁਰੰਤ ਮਨਜੂਰੀ ਦਿੱਤੀ ਜਾਵੇ, ਕੁਝ ਕਾਲਜਾਂ ਵਿਚ ਲੰਮੇ ਸਮੇਂ ਤੋਂ ਪੈਂਡਿੰਗ ਤਨਖਾਹਾਂ ਦਾ ਜਲਦੀ ਭੁਗਤਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਡੀ.ਏ.ਵੀ. ਕਾਲਜਾਂ ਵਿਚ ਰੈਗੂਲਰ ਕੰਮ ਕਰ ਰਹੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਵਿਰੋਧ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 26 ਅਪ੍ਰੈਲ 2025 ਨੂੰ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ 29 ਅਪ੍ਰੈਲ 2025 ਨੂੰ ਨਵੀਂ ਦਿੱਲੀ ਵਿਖੇ ਮੈਨੇਜਿੰਗ ਕਮੇਟੀ ਦੇ ਦਫ਼ਤਰ ਅੱਗੇ ਦੁਪਹਿਰੇ ਢਾਈ ਤੋਂ ਸਾਢੇ ਤਿੰਨ ਤੱਕ ਇਕ ਘੰਟਾ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਮੇਂ ਡਾ: ਬਲਵੀਨ ਕੌਰ ਅਤੇ ਡਾਕਟਰ ਅਨੁਪਮਾ ਵੀ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.