IMG-LOGO
ਹੋਮ ਪੰਜਾਬ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੋਖਾਧੜੀ ਕਰਨ ਵਾਲੀਆਂ ਵੀਜ਼ਾ ਅਤੇ ਪ੍ਰਵਾਸ ਸੇਵਾ...

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧੋਖਾਧੜੀ ਕਰਨ ਵਾਲੀਆਂ ਵੀਜ਼ਾ ਅਤੇ ਪ੍ਰਵਾਸ ਸੇਵਾ ਏਜੰਸੀਆਂ ਤੋਂ ਸਾਵਧਾਨ ਰਹਿਣ ਦੀ ਸਲਾਹ

ਸੋਸ਼ਲ ਮੀਡੀਆ ’ਤੇ ਵਿਦੇਸ਼ਾਂ ਵਿੱਚ ਨੌਕਰੀ ਅਤੇ ਰਿਹਾਇਸ਼ੀ ਵੀਜ਼ਾ ਦਿਵਾਉਣ ਦੇ ਇਸ਼ਤਿਹਾਰਾਂ ’ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰਨ ਦੀ ਅਪੀਲ

.

Admin user - Nov 25, 2026 04:20 PM
IMG

ਜਗਦੀਸ਼ ਥਿੰਦ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਨਵੰਬਰ:

ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਅਦਿੱਤਿਆ ਡਚਲਵਾਲ ਵੱਲੋਂ ਆਮ ਲੋਕਾਂ, ਖ਼ਾਸ ਕਰਕੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਧੋਖਾਧੜੀ ਕਰਨ ਵਾਲੀਆਂ ਵੀਜ਼ਾ ਅਤੇ ਪ੍ਰਵਾਸ ਸੇਵਾ ਏਜੰਸੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਭਾਰਤੀ ਦੂਤਾਵਾਸ, ਅਬੂ ਧਾਬੀ ਅਤੇ ਭਾਰਤੀ ਕੌਂਸਲੇਟ ਜਨਰਲ, ਦੁਬਈ ਅਤੇ ਉੱਤਰੀ ਅਮੀਰਾਤ ਵੱਲੋਂ ਜਾਰੀ ਸਲਾਹ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਕੁਝ ਵੀਜ਼ਾ ਅਤੇ ਪ੍ਰਵਾਸ ਸੇਵਾ ਏਜੰਸੀਆਂ, ਜੋ ਭਾਰਤ ਤੋਂ ਬਾਹਰ, ਵਿਸ਼ੇਸ਼ ਤੌਰ ’ਤੇ ਸੰਯੁਕਤ ਅਰਬ ਅਮੀਰਾਤ ਵਿੱਚ ਕੰਮ ਕਰ ਰਹੀਆਂ ਹਨ, ਸੋਸ਼ਲ ਮੀਡੀਆ ਰਾਹੀਂ ਤੀਜੇ ਦੇਸ਼ਾਂ ਵਿੱਚ ਰੁਜ਼ਗਾਰ ਅਤੇ ਰਿਹਾਇਸ਼ੀ ਵੀਜ਼ਾ ਦਿਵਾਉਣ ਦੇ ਇਸ਼ਤਿਹਾਰ ਦੇ ਕੇ ਬਿਨੈਕਾਰਾਂ ਤੋਂ ਪੈਸੇ ਵਸੂਲ ਰਹੀਆਂ ਹਨ। ਅਜਿਹੀਆਂ ਏਜੰਸੀਆਂ ਵੱਲੋਂ ਨਾ ਤਾਂ ਵਾਅਦੇ ਅਨੁਸਾਰ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਨਾ ਹੀ ਕਈ ਮਾਮਲਿਆਂ ਵਿੱਚ ਰਕਮ ਵਾਪਸ ਕੀਤੀ ਜਾਂਦੀ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਚੱਲ ਰਹੇ ਇਸ਼ਤਿਹਾਰਾਂ ਦੇ ਆਧਾਰ ’ਤੇ ਕਿਸੇ ਵੀ ਨਿੱਜੀ ਵੀਜ਼ਾ ਏਜੰਸੀ ’ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰਨ, ਖ਼ਾਸ ਕਰਕੇ ਉਨ੍ਹਾਂ ਏਜੰਸੀਆਂ ’ਤੇ ਜੋ ਭਾਰਤ ਤੋਂ ਬਾਹਰ ਕੰਮ ਕਰ ਰਹੀਆਂ ਹਨ। ਜਿਸ ਦੇਸ਼ ਵਿੱਚ ਜਾਣ ਦੀ ਯੋਜਨਾ ਹੈ, ਉਸ ਦੇ ਵੀਜ਼ਾ ਨਿਯਮਾਂ, ਅਰਜ਼ੀ ਪ੍ਰਕਿਰਿਆ ਅਤੇ ਰੁਜ਼ਗਾਰ ਜਾਂ ਰਿਹਾਇਸ਼ੀ ਵੀਜ਼ਾ ਪ੍ਰਾਪਤ ਕਰਨ ਦੇ ਅਧਿਕਾਰਤ ਢੰਗਾਂ ਬਾਰੇ ਸਬੰਧਤ ਦੇਸ਼ ਦੇ ਦੂਤਾਵਾਸ ਜਾਂ ਕੌਂਸਲੇਟ ਤੋਂ ਸਿੱਧੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ।

ਉਨ੍ਹਾਂ ਸਪੱਸ਼ਟ ਕੀਤਾ ਕਿ ਵੀਜ਼ਾ ਮਨਜ਼ੂਰੀ ਦੀ ਗਾਰੰਟੀ ਕੋਈ ਵੀ ਏਜੰਸੀ ਨਹੀਂ ਦੇ ਸਕਦੀ, ਕਿਉਂਕਿ ਵੀਜ਼ਾ ਜਾਰੀ ਕਰਨ ਜਾਂ ਨਾ ਕਰਨ ਦਾ ਅਧਿਕਾਰ ਸਿਰਫ਼ ਸਬੰਧਤ ਦੇਸ਼ ਦੀ ਸਰਕਾਰ ਕੋਲ ਹੁੰਦਾ ਹੈ। ਇਸ ਲਈ ਵੀਜ਼ਾ ਮਨਜ਼ੂਰੀ ਦੇ ਵਾਅਦੇ ਦੇ ਆਧਾਰ ’ਤੇ ਕਿਸੇ ਨੂੰ ਵੀ ਪੈਸੇ ਨਾ ਦਿੱਤੇ ਜਾਣ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਵੀਜ਼ਾ ਸਬੰਧੀ ਸਹੀ ਅਤੇ ਨਵੀਨਤਮ ਜਾਣਕਾਰੀ ਲਈ ਬਿਨੈਕਾਰ ਸਿਰਫ਼ ਸਬੰਧਤ ਦੇਸ਼ ਦੀਆਂ ਸਰਕਾਰੀ ਵੈੱਬਸਾਈਟਾਂ ਜਾਂ ਦੂਤਾਵਾਸਾਂ ਦੀਆਂ ਅਧਿਕਾਰਤ ਵੈੱਬਸਾਈਟਾਂ ਤੋਂ ਹੀ ਜਾਣਕਾਰੀ ਹਾਸਲ ਕਰਨ ਅਤੇ ਤੀਜੀ ਧਿਰ ਦੇ ਸਰੋਤਾਂ ’ਤੇ ਨਿਰਭਰ ਰਹਿਣ ਤੋਂ ਗੁਰੇਜ਼ ਕਰਨ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.