IMG-LOGO
ਹੋਮ ਪੰਜਾਬ : -ਜਨਗਣਨਾ-2027 ਤਹਿਤ ਡਿਪਟੀ ਕਮਿਸ਼ਨਰ ਵੱਲੋਂ 'ਸਵੈ-ਜਨਗਣਨਾ' ਜਾਗਰੂਕਤਾ ਸਟਿੱਕਰ ਰਿਲੀਜ਼

-ਜਨਗਣਨਾ-2027 ਤਹਿਤ ਡਿਪਟੀ ਕਮਿਸ਼ਨਰ ਵੱਲੋਂ 'ਸਵੈ-ਜਨਗਣਨਾ' ਜਾਗਰੂਕਤਾ ਸਟਿੱਕਰ ਰਿਲੀਜ਼

.

.

Admin user - Nov 25, 2026 03:04 PM
IMG

ਜਗਦੀਸ਼ ਥਿੰਦ 

ਫਰੀਦਕੋਟ, 25 ਨਵੰਬਰ

ਜਨਗਣਨਾ-2027 ਤਹਿਤ 'ਸਵੈ-ਜਨਗਣਨਾ' ਪ੍ਰਕਿਰਿਆ ਪ੍ਰਤੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਹੁਲ ਚਾਬਾ ਵੱਲੋਂ ਵਾਹਨਾਂ 'ਤੇ ਲਗਾਏ ਜਾਣ ਵਾਲੇ ਵਿਸ਼ੇਸ਼ ਜਾਗਰੂਕਤਾ ਸਟਿੱਕਰ ਰਿਲੀਜ਼ ਕੀਤੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਨਗਣਨਾ-2027 ਨੂੰ ਪੂਰੀ ਤਰ੍ਹਾਂ ਡਿਜੀਟਲ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਤਹਿਤ ਨਾਗਰਿਕਾਂ ਨੂੰ ਘਰ ਬੈਠੇ ਹੀ ਆਨਲਾਈਨ ਮਾਧਿਅਮ ਰਾਹੀਂ ਆਪਣੇ ਪਰਿਵਾਰ ਅਤੇ ਰਿਹਾਇਸ਼ ਸਬੰਧੀ ਵੇਰਵੇ ਖੁਦ ਦਰਜ ਕਰਨ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਤੇ ਲਗਾਏ ਜਾਣ ਵਾਲੇ ਇਹ ਸਟਿੱਕਰ ਜ਼ਿਲ੍ਹੇ ਦੇ ਹਰ ਕੋਨੇ ਤੱਕ ਸਵੈ-ਜਨਗਣਨਾ ਦਾ ਸੁਨੇਹਾ ਪਹੁੰਚਾਉਣ ਵਿੱਚ ਸਹਾਈ ਸਿੱਧ ਹੋਣਗੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 30 ਨਵੰਬਰ, 2026 ਤੱਕ ਅਧਿਕਾਰਤ ਪੋਰਟਲ https://se.census.gov.in 'ਤੇ ਜਾ ਕੇ ਆਪਣੀ ਸਵੈ-ਜਨਗਣਨਾ ਮੁਕੰਮਲ ਕਰਨ। ਉਨ੍ਹਾਂ ਦੱਸਿਆ ਕਿ ਆਨਲਾਈਨ ਫਾਰਮ ਭਰਨ ਉਪਰੰਤ ਪ੍ਰਾਪਤ ਹੋਣ ਵਾਲੇ ਵਿਲੱਖਣ 'ਸਵੈ-ਗਣਨਾ ਪਛਾਣ ਨੰਬਰ' ਨੂੰ ਸੰਭਾਲ ਕੇ ਰੱਖਿਆ ਜਾਵੇ, ਤਾਂ ਜੋ 1 ਦਸੰਬਰ ਤੋਂ ਘਰ-ਘਰ ਸਰਵੇਖਣ ਲਈ ਆਉਣ ਵਾਲੀਆਂ ਜਨਗਣਨਾ ਟੀਮਾਂ ਨੂੰ ਇਹ ਨੰਬਰ ਦਿਖਾ ਕੇ ਤਸਦੀਕ ਪ੍ਰਕਿਰਿਆ ਨੂੰ ਆਸਾਨ ਬਣਾਇਆ ਜਾ ਸਕੇ। ਉਨ੍ਹਾਂ ਸਮੂਹ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਨਾਗਰਿਕਾਂ ਨੂੰ ਇਸ ਰਾਸ਼ਟਰੀ ਮਹੱਤਵ ਵਾਲੇ ਕਾਰਜ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

ਇਸ ਮੌਕੇ ਡਿਪਟੀ ਈ.ਐਸ.ਏ ਸ.ਗੁਰਿੰਦਰ ਸਿੰਘ,ਮੈਡਮ ਅੰਜਨਾ ਕੌਂਸਲ ਜ਼ਿਲ੍ਹਾ ਸਿੱਖਿਆ ਅਫ਼ਸਰ, ਤਹਿਸੀਲਦਾਰ ਚੋਣਾਂ ਪੂਨਮ ਸਿੱਧੂ , ਸ੍ਰੀ ਜਸਬੀਰ ਸਿੰਘ ਜੱਸੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਜਨਗਣਨਾ ਅਤੇ ਮਨਪ੍ਰੀਤ ਕੌਰ ਯੋਗ ਪ੍ਰੋਫੋਸ਼ਨਲ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.