IMG-LOGO
ਹੋਮ ਪੰਜਾਬ : *ਜ਼ਿਲ੍ਹਾ ਖ਼ਜ਼ਾਨਾ ਦਫਤਰ ਵਿਖੇ ਲੱਗੇ ਸੇਵਾ ਮੇਲਾ ਦਾ ਪੈਨਸ਼ਨਰ ਲਾਭ...

*ਜ਼ਿਲ੍ਹਾ ਖ਼ਜ਼ਾਨਾ ਦਫਤਰ ਵਿਖੇ ਲੱਗੇ ਸੇਵਾ ਮੇਲਾ ਦਾ ਪੈਨਸ਼ਨਰ ਲਾਭ ਉਠਾਉਣ

.

.

Admin user - Nov 18, 2026 05:36 PM
IMG

ਜਗਦੀਸ਼ ਥਿੰਦ 
ਫਿਰੋਜ਼ਪੁਰ, 18 ਨਵੰਬਰ :\

 ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ, ਵਿੱਤ ਵਿਭਾਗ ਵਲੋਂ ਪੈਨਸ਼ਨਰਾਂ/ਫੈਮਿਲੀ ਪੈਨਸ਼ਨਰਾਂ ਦੀ ਸੁਵਿਧਾ ਲਈ ਮਿਤੀ 03-11-2025 ਤੋਂ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਗਿਆ ਹੈ, ਜਿਸ ਰਾਹੀਂ ਮਹੀਨਾਵਾਰ ਪੈਨਸ਼ਨ ਦੀ ਅਕਾਉਂਟਿੰਗ, ਈ-ਪੀ.ਪੀ ਓ, ਪੈਨਸ਼ਨ ਡਾਟਾ, ਐਲ.ਟੀ.ਸੀ., ਸਿ਼ਕਾਇਤ ਨਿਵਾਰਨ, ਸਕਸੈਸ਼ਨ ਮੋਡਿਊਲ ਆਦਿ ਦਾ ਉਪਬੰਧ ਕੀਤਾ ਗਿਆ ਹੈ। ਇਸ ਲਈ ਪੰਜਾਬ ਦੇ ਸਾਰੇ ਪੈਨਸ਼ਨਰਾਂ (ਸੇਵਾ ਨਵਿਰਤ ਹੋਏ)/ਫੈਮਲੀ ਪੈਨਸ਼ਨਰਾਂ ਦੀ ਈ.ਕੇ.ਵਾਈ.ਸੀ. ਅਤੇ ਡਿਜੀਟਲ ਲਾਈਫ ਸਰਟੀਫਿਕੇਟ ਅਪਲੋਡ ਕੀਤਾ ਜਾਣਾ ਹੈ । 
   ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਵਿੱਤ ਵਿਭਾਗ ਵਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ ਅਤੇ ਸਬ-ਖ਼ਜ਼ਾਨਾ ਦਫ਼ਤਰਾਂ ਵਿਖੇ ਮਿਤੀ 19 ਨੰਵਬਰ ਤੋਂ 21 ਨੰਵਬਰ 2026 ਤੱਕ ਪੈਨਸ਼ਨ ਸੇਵਾ ਮੇਲਾ ਲਗਾਇਆ ਹੈ। ਇਸ ਲਈ ਉਨ੍ਹਾਂ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਪੈਨਸ਼ਨਰਾਂ ਵੱਲੋਂ ਆਪਣੀ ਕੇ.ਵਾਈ.ਸੀ. ਅਜੇ ਤੱਕ ਨਹੀਂ ਕਰਵਾਈ ਗਈ ਹੈ ਉਹ ਮਿਤੀ 19 ਤੇਂ 21 ਨੰਵਬਰ 2026 ਤੱਕ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਫਿਰੋਜ਼ਪੁਰ ਵਿਖੇ ਲਗਾਏ ਜਾ ਰਹੇ ਪੈਨਸ਼ਨ ਸੇਵਾ ਮੇਲਾ ਵਿੱਚ ਆਪਣੀ ਈ-ਕੇ.ਵਾਈ.ਸੀ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਜ਼ਾਰੀ ਕਰਉਣ  ਦਾ ਲਾਭ ਜ਼ਰੂਰ ਉਠਾਉਣ। 

ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਸ ਮੇਲਾ ਦੌਰਾਨ ਪੈਨਸ਼ਨਰ ਖ਼ਜ਼ਾਨਾ ਦਫ਼ਤਰ ਜ਼ੀਰਾ ਅਤੇ  ਖ਼ਜ਼ਾਨਾ ਦਫ਼ਤਰ ਗੁਰੂਹਰ ਸਹਾਏ  ਵਿਖੇ ਵੀ ਆਪਣੀ ਕੇ. ਵਾਈ. ਸੀ.  ਕਰਵਾ ਸਕਦੇ ਹਨ। ਇਸ ਮੇਲਾ ਵਿਚ ਪਹੁੰਚਣ ਵਾਲੇ ਪੈਨਸ਼ਨਰ ਆਪਣੇ ਨਾਲ ਪੀ.ਪੀ.ਓ ਦੀ ਕਾਪੀ, ਆਧਾਰ ਕਾਰਡ, ਬੈਂਕ ਪਾਸ ਬੁੱਕ ਅਤੇ ਆਧਾਰ ਕਾਰਡ ਨਾਲ ਲਿੰਕਡ ਮੋਬਾਇਲ ਫੋਨ ਜ਼ਰੂਰ ਲੈ ਕੇ ਆਉਣ। ਉਨ੍ਹਾਂ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜਿਹੜੇ ਪੈਨਸ਼ਨਰਾਂ ਦੀ ਈ-ਕੇ.ਵਾਈ.ਸੀ ਜਾਂ ਡਿਜੀਟਲ ਲਾਈਫ ਸਰਟੀਫਿਕੇਟ ਜ਼ਾਰੀ ਨਹੀਂ ਕਰਵਾਇਆ ਜਾਵੇਗਾ, ਉਨ੍ਹਾਂ ਨੂੰ ਭਵਿੱਖ ਵਿੱਚ ਮਿਲਣ ਵਾਲੀ ਪੈਨਸ਼ਨ ਪ੍ਰਾਪਤ ਕਰਨ ਵਿੱਚ ਦਿੱਕਤ ਆ ਸਕਦੀ ਹੈ ਜਾਂ ਪੈਨਸ਼ਨ 'ਤੇ ਰੋਕ ਵੀ ਲੱਗ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.