IMG-LOGO
ਹੋਮ ਪੰਜਾਬ : "ਪਰਾਲੀ ਅੱਗ ਨਹੀਂ, ਆਮਦਨ ਦਾ ਸਰੋਤ" ਧੂੰਆਂ ਮੁਕਤ ਪੰਜਾਬ ਦਾ...

"ਪਰਾਲੀ ਅੱਗ ਨਹੀਂ, ਆਮਦਨ ਦਾ ਸਰੋਤ" ਧੂੰਆਂ ਮੁਕਤ ਪੰਜਾਬ ਦਾ ਸੁਨੇਹੇ ਨਾਲ ਸਰਕਾਰੀ ਕੰਨਿਆ ਸਕੂਲ

ਫਰੀਦਕੋਟ ਦੀਆਂ ਵਿਦਿਆਰਥਣਾਂ ਨੇ ਸ਼ਹਿਰ 'ਚ ਗੂੰਜਾਇਆ ਪਰਾਲੀ ਤੇ ਗ੍ਰੀਨ ਦਿਵਾਲੀ ਦਾ ਹੋਕਾ

ਲੀ ਸੰਭਾਲੋ – ਹਵਾ ਬਚਾਓ" ਫਰੀਦਕੋਟ ਵਿਖੇ ਖੇਤੀਬਾੜੀ ਵਿਭਾਗ ਤੇ ਸਕੂਲ ਦੀ ਸਾਂਝੀ ਪਹਿਲ ਨਾਲ ਵਿਦਿਆਰਥੀਆਂ ਨੇ ਲਿਆ ਗ੍ਰੀਨ ਦਿਵਾਲੀ ਦਾ ਪ੍ਰਣ

Admin user - Nov 09, 2026 03:18 PM
IMG

ਜਗਦੀਸ਼ ਥਿੰਦ
ਫ਼ਰੀਦਕੋਟ 09 ਨਵੰਬਰ:

ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਅੰਜਨਾ ਕੌਸ਼ਲ ਦੀ ਅਗਵਾਈ ਹੇਠ ਡਾ. ਮਹਿੰਦਰ ਬਰਾੜ ਸਾਂਭੀ ਪੀ.ਐੱਮ. ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਪ੍ਰਿੰਸੀਪਲ-ਕਮ-ਜ਼ਿਲ੍ਹਾ ਨੋਡਲ ਅਫ਼ਸਰ (ਪਰਾਲੀ ਜਾਗਰੂਕਤਾ) ਸ਼੍ਰੀਮਤੀ ਮਨਿੰਦਰ ਕੌਰ, ਪ੍ਰਿੰਸੀਪਲ ਸ਼੍ਰੀ ਦੀਪਕ ਸਿੰਘ ਅਤੇ ਸਕੂਲ ਇੰਚਾਰਜ ਸ਼੍ਰੀਮਤੀ ਰਵਿੰਦਰ ਕੌਰ ਦੀ ਸੁਚੱਜੀ ਦੇਖ-ਰੇਖ ਹੇਠ ਪਰਾਲੀ ਮੈਨੇਜਮੈਂਟ ਅਤੇ ਵਾਤਾਵਰਨ ਸੰਭਾਲ ਸਬੰਧੀ ਵਿਸ਼ੇਸ਼ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ 1180 ਵਿਦਿਆਰਥਣਾਂ ਅਤੇ 50 ਅਧਿਆਪਕਾਂ ਨੇ ਪੂਰੇ ਉਮੰਗ ਉਤਸ਼ਾਹ ਨਾਲ ਭਾਗ ਲਿਆ।

ਇਸ ਸਮਾਗਮ ਵਿੱਚ ਖੇਤੀਬਾੜੀ ਵਿਭਾਗ ਤੋਂ ਬਤੌਰ ਨੋਡਲ ਅਫ਼ਸਰ (ਪਰਾਲੀ ਮੈਨੇਜਮੈਂਟ) ਡਾ. ਗੁਰਪ੍ਰੀਤ ਸਿੰਘ, ਸਹਾਇਕ ਮੰਡੀਕਰਨ ਅਫਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਪ੍ਰੇਰਨਾਦਾਇਕ ਸੰਬੋਧਨ ਦੌਰਾਨ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ "ਪਰਾਲੀ ਕੋਈ ਬੇਕਾਰ ਰਹਿੰਦ-ਖੂੰਹਦ ਜਾਂ ਅੱਗ ਲਗਾਉਣ ਦੀ ਸਮੱਸਿਆ ਨਹੀਂ, ਸਗੋਂ ਇਹ ਸਾਡੀ ਧਰਤੀ ਦਾ ਸੋਨਾ ਅਤੇ ਆਮਦਨ ਦਾ ਇੱਕ ਵਧੀਆ ਜ਼ਰੀਆ ਹੈ। ਜੇਕਰ ਅਸੀਂ ਇਸ ਦਾ ਵਿਗਿਆਨਕ ਪ੍ਰਬੰਧਨ ਕਰੀਏ, ਤਾਂ ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਵਾਧੂ ਮੁਨਾਫ਼ਾ ਅਤੇ ਕਮਾਈ ਵੀ ਦੇ ਸਕਦੀ ਹੈ। ਇਸ ਨੂੰ ਅੱਗ ਲਗਾ ਕੇ ਉਪਜਾਊ ਮਿੱਟੀ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ, ਪਰਾਲੀ ਨੂੰ ਸਾਂਭਣ ਦਾ ਪ੍ਰਣ ਕਰੀਏ।

ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸ਼੍ਰੀਮਤੀ ਮਨਿੰਦਰ ਕੌਰ ਨੇ ਵਾਤਾਵਰਨ ਦੀ ਗੰਭੀਰਤਾ 'ਤੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਪਰਾਲੀ ਨਾ ਜਲਾਉਣ ਅਤੇ ਦਿਵਾਲੀ ਦੌਰਾਨ ਪਟਾਕਿਆਂ ਦੇ ਧੂੰਏਂ ਤੋਂ ਪ੍ਰਦੂਸ਼ਣ-ਮੁਕਤ ਵਾਤਾਵਰਨ ਸਿਰਜਣ ਲਈ ਪ੍ਰੇਰਿਤ ਕਰਦਿਆਂ ਕਿਹਾ, ਸਾਡੀ ਧਰਤੀ ਅਤੇ ਸਾਡੇ ਸਾਹ ਸਾਡੀ ਸਭ ਤੋਂ ਵੱਡੀ ਪੂੰਜੀ ਹਨ। ਪਰਾਲੀ ਦਾ ਜ਼ਹਿਰੀਲਾ ਧੂੰਆਂ ਅਤੇ ਦਿਵਾਲੀ ਦੇ ਪਟਾਕਿਆਂ ਦਾ ਪ੍ਰਦੂਸ਼ਣ ਸਾਡੇ ਬੱਚਿਆਂ ਦੇ ਆਉਣ ਵਾਲੇ ਕੱਲ੍ਹ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਿਰਫ਼ ਗੱਲਾਂ ਨਾ ਕਰੀਏ, ਸਗੋਂ ਅਮਲੀ ਤੌਰ 'ਤੇ ਪਟਾਕਿਆਂ ਨੂੰ ਪੱਕਾ 'ਨਾਂਅ' ਕਹੀਏ ਅਤੇ ਇਸ ਵਾਰ ਰੋਸ਼ਨੀਆਂ ਦਾ ਤਿਉਹਾਰ 'ਗ੍ਰੀਨ ਦਿਵਾਲੀ' ਵਜੋਂ ਮਨਾਈਏ। ਸਾਡੇ ਨਿਆਣੇ ਅਤੇ ਨੌਜਵਾਨ ਹੀ ਇਸ ਵਾਤਾਵਰਨ ਕ੍ਰਾਂਤੀ ਦੇ ਅਸਲ ਰੱਖਵਾਲੇ ਹਨ, ਜੋ ਘਰ-ਘਰ ਜਾ ਕੇ ਹਰਿਆਲੀ ਅਤੇ ਸ਼ੁੱਧ ਹਵਾ ਦਾ ਸੁਨੇਹਾ ਪਹੁੰਚਾਉਣਗੇ। ਇਸ ਮੌਕੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪਟਾਕਿਆਂ ਨੂੰ 'ਨਾਂਅ' ਕਹਿ ਕੇ 'ਗ੍ਰੀਨ ਦਿਵਾਲੀ' ਮਨਾਉਣ ਅਤੇ ਪਰਾਲੀ ਦੀ ਸੰਭਾਲ ਰਾਹੀਂ ਵਾਤਾਵਰਨ ਬਚਾਉਣ ਦਾ ਦ੍ਰਿੜ੍ਹ ਸੰਕਲਪ ਲਿਆ।

ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚੱਬਾ ਵੱਲੋਂ ਜਾਰੀ ਕੀਤੇ ਗਏ 3 ਵਿਸ਼ੇਸ਼ ਆਡੀਓ ਜਾਗਰੂਕਤਾ ਸੁਨੇਹੇ ਵੀ ਮੰਚ ਤੋਂ ਖਾਸ ਤੌਰ 'ਤੇ ਸੁਣਾਏ ਗਏ। ਇਸ ਤੋਂ ਬਾਅਦ ਸ਼੍ਰੀਮਤੀ ਮਨਿੰਦਰ ਕੌਰ ਨੇ ਹਰੀ ਝੰਡੀ ਦੇ ਕੇ ਚੇਤਨਤਾ ਰੈਲੀ ਨੂੰ ਰਵਾਨਾ ਕੀਤਾ। ਵਿਦਿਆਰਥਣਾਂ ਨੇ ਹੱਥਾਂ ਵਿੱਚ ਪਰਾਲੀ ਜਾਗਰੂਕਤਾ ਵਾਲੇ ਪਲੈਕਾਰਡ, ਤਖ਼ਤੀਆਂ ਤੇ ਸਲੋਗਨ ਲੈ ਕੇ ਸ਼ਹਿਰ ਦੇ ਪ੍ਰਮੁੱਖ ਚੌਂਕਾਂ, ਬਾਜ਼ਾਰਾਂ, ਗਲੀਆਂ ਅਤੇ ਨੇੜਲੀਆਂ ਦੁਕਾਨਾਂ ਵਿੱਚ ਬੁਲੰਦ ਨਾਅਰਿਆਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ।

ਸਮਾਗਮ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਲੇਖ ਮੁਕਾਬਲੇ ਚੋਂ ਪਹਿਲਾ ਸਥਾਨ ਪਰਵੀਨ ਕੌਰ (ਦਸਵੀਂ ਸੀ), ਦੂਜਾ ਸਥਾਨ ਸੋਨਮ (ਦਸਵੀਂ ਐਫ) ਅਤੇ ਤੀਜਾ ਸਥਾਨ ਰੀਆ ਕੁਮਾਰੀ (ਨੌਂਵੀ ਸੀ) ਪ੍ਰਾਪਤ ਕੀਤਾ। ਸਲੋਗਨ ਮੁਕਾਬਲਾ ਪਹਿਲਾ ਸਥਾਨ ਕਾਜਲ (ਗਿਆਰਵੀਂ ਵੰਨ),  ਦੂਜਾ ਸਥਾਨ ਗੁਰਸਿਮਰਨ ਕੌਰ (ਦਸਵੀਂ ਡੀ) ਅਤੇ ਤੀਜਾ ਸਥਾਨ ਪਨਵੀਰ ਕੌਰ (ਦਸਵੀਂ ਸੀ) ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲਾ ਪਹਿਲਾ ਸਥਾਨ ਰਮਨਦੀਪ ਕੌਰ (ਦਸਵੀਂ ਡੀ), ਦੂਜਾ ਸਥਾਨ ਪ੍ਰਭਜੋਤ ਕੌਰ (ਨੌਂਵੀ ਡੀ) ਅਤੇ ਤੀਜਾ ਸਥਾਨ ਸਗਨ  (ਨੌਂਵੀ ਈ) ਇਸ ਤੋਂ ਇਲਾਵਾ ਅਰਮਾਨ ਕੌਰ (ਗਿਆਰਵੀਂ) ਅਤੇ ਰੇਨੂ (ਦਸਵੀਂ ਬੀ) ਨੇ ਭਾਸ਼ਣ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪਰਿਨੂਰ ਕੌਰ ਦੇ ਸੱਭਿਆਚਾਰਕ ਡਾਂਸ ਨੇ ਪ੍ਰੋਗਰਾਮ ਵਿੱਚ ਰੰਗ ਬੰਨ ਦਿੱਤਾ।

ਇਹਨਾਂ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਡਾ. ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਮਨਿੰਦਰ ਕੌਰ, ਸਕੂਲ ਇੰਚਾਰਜ ਰਵਿੰਦਰ ਕੌਰ ਅਤੇ ਸਟਾਫ਼ ਵੱਲੋਂ ਇਨਾਮ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਰੈਲੀ ਦੇ ਸਮੁੱਚੇ ਪ੍ਰਬੰਧ "ਪ੍ਰਭਜੋਤ ਕੌਰ-ਹਾਊਸ" ਮੈਂਬਰਾਂ  ਅਤੇ ਨੋਡਲ ਅਧਿਆਪਕ ਹਰਵਿੰਦਰ ਕੌਰ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਗਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਚਰਨਜੀਤ ਕੌਰ ਨੇ ਸ਼ਾਨਦਾਰ ਤਰੀਕੇ ਨਾਲ ਨਿਭਾਈ। 

ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਹਾਊਸ ਇੰਚਾਰਜ ਹਰਵਿੰਦਰ ਕੌਰ, ਸੀਮਾ ਦਿਓੜਾ, ਤੇਜਿੰਦਰ ਸਿੰਘ, ਸੁਖਪ੍ਰੀਤ ਕੌਰ, ਵਰਿੰਦਰਪਾਲ ਕੌਰ, ਰਜਵੰਤ ਕੌਰ, ਪੁਸ਼ਪਦੀਪ ਕੌਰ ਆਦਿ ਸਟਾਫ਼ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ। ਪੂਰੇ ਪ੍ਰੋਗਰਾਮ ਦੀਆਂ ਯਾਦਗਾਰੀ ਤਸਵੀਰਾਂ ਅਤੇ ਵੀਡੀਓਗ੍ਰਾਫੀ ਸੁਖਪ੍ਰੀਤ ਕੌਰ ਅਤੇ ਗਗਨਦੀਪ ਸਿੰਘ ਵੱਲੋਂ ਕੈਪਚਰ ਕੀਤੀ ਗਈ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.