IMG-LOGO
ਹੋਮ ਪੰਜਾਬ : ਯੂਥ ਕਾਂਗਰਸ ਹਲਕਾ ਜਲਾਲਾਬਾਦ ਦੇ ਆਗੂਆਂ ਨੇ ਰਮਿੰਦਰ ਸਿੰਘ ਆਵਲਾ...

ਯੂਥ ਕਾਂਗਰਸ ਹਲਕਾ ਜਲਾਲਾਬਾਦ ਦੇ ਆਗੂਆਂ ਨੇ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਫੜਿਆ ਪੱਲਾ

ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਸਿਰੋਪੇ ਪਾ ਕੇ ਕੀਤਾ ਸਵਾਗਤ

.

Admin user - Nov 03, 2026 05:44 PM
IMG

ਜਗਦੀਸ਼ ਥਿੰਦ

ਜਲਾਲਾਬਾਦ:3 ਨਵੰਬਰ 2026

ਹਲਕਾ ਜਲਾਲਾਬਾਦ ਦੀ ਸਿਆਸਤ ਵਿੱਚ ਅਹਿਮ ਘਟਨਾਕ੍ਰਮ ਸਾਹਮਣੇ ਆਇਆ ਹੈ, ਜਿੱਥੇ ਯੂਥ ਕਾਂਗਰਸ ਹਲਕਾ ਜਲਾਲਾਬਾਦ ਨਾਲ ਜੁੜੇ ਆਗੂਆਂ ਨੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਇਸ ਮੌਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਸਿਰੋਪੇ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ, ਅਸੈਂਬਲੀ ਪ੍ਰਧਾਨ ਹਰਭਜਨ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਲਾਡੀ, ਬਲਾਕ ਪ੍ਰਧਾਨ ਅਰਨੀ ਵਾਲਾ ਹਰਅੰਮ੍ਰਿਤ ਸਿੰਘ, ਅਸੈਂਬਲੀ ਵਾਈਸ ਪ੍ਰਧਾਨ ਅਜੇ ਲੱਧੂ ਵਾਲਾ, ਬਲਾਕ ਵਾਈਸ ਪ੍ਰਧਾਨ ਸਾਜਨ ਘੋਗਾ, ਅਸੈਂਬਲੀ ਜਨਰਲ ਸਕੱਤਰ ਪਰਮਿੰਦਰ ਸਿੰਘ, ਜਸਦੀਪ ਮੁਰਾਦ ਵਾਲਾ, ਰਾਜਵਿੰਦਰ ਬੁਰਜ ਹਨੂੰਮਾਨਗੜ੍ਹ, ਆਸ਼ੂ ਸਰਪੰਚ ਅਲਿਆਣਾ, ਜਗਵਿੰਦਰ ਲੱਧੂ ਵਾਲਾ, ਰਾਜਵਿੰਦਰ ਲੱਧੂ ਵਾਲਾ, ਨਰਿੰਦਰ ਲੱਧੂ ਵਾਲਾ ਅਤੇ ਜਸਵਿੰਦਰ ਸਰਪੰਚ ਸਮੇਤ ਹੋਰ ਆਗੂ ਮੌਜੂਦ ਸਨ।

ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪੰਜਾਬ ਦੇ ਹਿੱਤਾਂ ਲਈ ਕੀਤੇ ਜਾ ਰਹੇ ਯਤਨਾਂ ਨਾਲ ਪ੍ਰਭਾਵਿਤ ਹੋ ਕੇ ਵੱਖ-ਵੱਖ ਵਰਗਾਂ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਸਾਥੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਮਿਲ ਕੇ ਪੰਜਾਬ ਅਤੇ ਹਲਕਾ ਜਲਾਲਾਬਾਦ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.