IMG-LOGO
ਹੋਮ ਪੰਜਾਬ : ਸ਼ਹੀਦ ਊਧਮ ਸਿੰਘ ਕੌਮ ਦਾ ਸਰਮਾਇਆ,ਕੰਬੋਜ ਬਰਾਦਰੀ ਦੇ ਵਡੇਰਿਆਂ ਨੇ...

ਸ਼ਹੀਦ ਊਧਮ ਸਿੰਘ ਕੌਮ ਦਾ ਸਰਮਾਇਆ,ਕੰਬੋਜ ਬਰਾਦਰੀ ਦੇ ਵਡੇਰਿਆਂ ਨੇ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਵੱਡੀਆਂ ਕੁਰਬਾਨੀਆਂ : ਸੰਦੀਪ ਸਿੰਘ ਕੌੜਾ

– ਨੌਜਵਾਨਾਂ ਨੂੰ ਰੁਜ਼ਗਾਰ ਦੇ ਯੋਗ ਬਣਾਉਣਾ ਸਮੇਂ ਦੀ ਮੁੱਖ ਲੋੜ,ਕੰਬੋਜ ਬਰਾਦਰੀ ਦੇ ਬੱਚਿਆਂ ਨੂੰ ਬਿਨਾਂ ਕਿਸੇ ਫੀਸ ਤੋਂ ਹੁਨਰਮੰਦ ਬਣਾਉਣ ਦਾ ਟੀਚਾ

NA

Admin user - Nov 03, 2026 04:36 PM
IMG


ਜਗਦੀਸ਼ ਥਿੰਦ
ਮਾਲੇਰਕੋਟਲਾ, 2 ਨਵੰਬਰ

 (ਇਸਮਾਈਲ ਏਸ਼ੀਆ) – ਸ਼ਹੀਦ ਊਧਮ ਸਿੰਘ ਕੌਮ ਦਾ ਸਰਮਾਇਆ ਹਨ ਅਤੇ ਉਨ੍ਹਾਂ ਦੇ ਨਾਮ ’ਤੇ ਬਣ ਰਹੀ ਹੁਨਰ ਯੂਨੀਵਰਸਿਟੀ ਨਾਲ ਜੁੜਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਕੰਬੋਜ ਬਰਾਦਰੀ ਦੇ ਵਡੇਰਿਆਂ ਨੇ ਦੇਸ਼ ਦੀ ਆਜ਼ਾਦੀ ਲਈ ਅਣਮੁੱਲੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਊਧਮ ਸਿੰਘ ਹੁਨਰ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਸ੍ਰੀ ਸੰਦੀਪ ਸਿੰਘ ਕੌੜਾ ਨੇ ਮਾਲੇਰਕੋਟਲਾ ਵਿਖੇ ਮੁਹੰਮਦ ਸ਼ਬੀਰ ਬਿੱਲੂ ਕੰਬੋਜ ਦੀ ਬੇਟੀ ਦੇ ਵਿਆਹ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣ ਮੌਕੇ ਇੱਕ ਪੈਲੇਸ ਵਿੱਚ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਨਾਮ ’ਤੇ ਹੁਨਰ ਯੂਨੀਵਰਸਿਟੀ ਦੀ ਸਥਾਪਨਾ ਕਰਨਾ ਮੌਜੂਦਾ ਸਮੇਂ ਦੀ ਵੱਡੀ ਲੋੜ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੂਰਾ ਕਰਨ ਦਾ ਬੀੜਾ ਚੁੱਕਿਆ ਹੈ। ਅੱਜ ਦੇ ਮੁਕਾਬਲੇ ਭਰੇ ਦੌਰ ਵਿੱਚ ਵਿਦਿਆਰਥੀਆਂ ਨੂੰ ਰਵਾਇਤੀ ਪੜ੍ਹਾਈ ਦੇ ਨਾਲ-ਨਾਲ ਕਿੱਤਾ ਮੁਖੀ ਅਤੇ ਹੁਨਰ ਆਧਾਰਿਤ ਸਿੱਖਿਆ ਦੇਣਾ ਬੇਹੱਦ ਜ਼ਰੂਰੀ ਹੈ, ਤਾਂ ਜੋ ਨੌਜਵਾਨ ਰੁਜ਼ਗਾਰ ਲਈ ਸਰਕਾਰਾਂ ਵੱਲ ਹੱਥ ਅੱਡਣ ਦੀ ਬਜਾਏ ਆਪਣੇ ਹੁਨਰ ਦੇ ਦਮ ’ਤੇ ਰੋਜ਼ੀ-ਰੋਟੀ ਕਮਾ ਸਕਣ ਅਤੇ ਆਤਮ-ਨਿਰਭਰ ਬਣ ਸਕਣ।

ਸ੍ਰੀ ਕੌੜਾ ਨੇ ਕਿਹਾ ਕਿ ਉਨ੍ਹਾਂ ਦੀ ਆਪਣੇ ਸਾਥੀਆਂ ਨਾਲ ਇਹ ਕੋਸ਼ਿਸ਼ ਰਹੇਗੀ ਕਿ ਕੰਬੋਜ ਬਰਾਦਰੀ ਦੇ ਬੱਚਿਆਂ ਤੋਂ ਕਿਸੇ ਤਰ੍ਹਾਂ ਦੀ ਫੀਸ ਵਸੂਲ ਕੀਤੇ ਬਿਨਾਂ ਉਨ੍ਹਾਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇ ਕੇ ਹੁਨਰਮੰਦ ਬਣਾਇਆ ਜਾਵੇ। ਇਸ ਨਾਲ ਨੌਜਵਾਨ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਦੇ ਯੋਗ ਹੋਣਗੇ ਅਤੇ ਆਪਣੀ ਬਰਾਦਰੀ ਦਾ ਨਾਮ ਵੀ ਰੌਸ਼ਨ ਕਰਨਗੇ।
ਇਸ ਮੌਕੇ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਅਤੇ ਪ੍ਰੋ.ਸੂਬਾ ਸਿੰਘ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਆਪਣੇ ਸੁਨਹਿਰੀ ਭਵਿੱਖ ਲਈ ਕਮਰ ਕੱਸਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿੱਤਾ ਮੁਖੀ ਸਿੱਖਿਆ ਅਤੇ ਹੁਨਰ ਦੀ ਸਿਖਲਾਈ ਸਮੇਂ ਦੀ ਮੁੱਖ ਲੋੜ ਹੈ, ਜਿਸ ਨਾਲ ਨੌਜਵਾਨ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਦੇ ਹਨ।

ਇਸ ਮੌਕੇ ਹਾਜੀ ਮੁਹੰਮਦ ਰਮਜ਼ਾਨ ਐਗਜੈਕਟਿਵ ਮੈਂਬਰ ਕੰਬੋਜ ਭਲਾਈ ਬੋਰਡ ਪੰਜਾਬ,ਪ੍ਰਿੰਸੀਪਲ ਅਸਰਾਰ ਨਿਜ਼ਾਮੀ ਜ਼ਿਲ੍ਹਾ ਪ੍ਰਧਾਨ ,ਰਜਿੰਦਰ ਕੁਮਾਰ ਥਿੰਦ ਮੱਖਣ ਮੱਛੀ  ਅੰਮ੍ਰਿਤਸਰ,ਪ੍ਰੋ.ਸੂਬਾ ਸਿੰਘ ਕੰਬੋਜ ਅਮ੍ਰਿਤਸਰ,ਕੇਸਰ ਸਿੰਘ ਢੋਟ, ਪ੍ਰਿੰਸੀਪਲ ਮੰਗਲ ਸਿੰਘ ਜੰਡਿਆਲਾ,ਤਰਸੇਮ ਸਿੰਘ ਮਹਿਰੋਕ ਸੁਨਾਮ,ਹਰਦਿਆਲ ਕੰਬੋਜ ਸੁਨਾਮ,ਮਨਿੰਦਰ ਕੌੜਾ,ਜਸਮੇਲ ਕੰਬੋਜ ਹਰਿਆਣਾ,ਜੱਗੀ ਸਰਪੰਚ,ਹਾਜੀ ਮੁਹੰਮ
ਸ਼ਮਸ਼ਾਦ ਅਲੀ ਫਾਈਨ ਫਰਨੀਚਰ,ਰਿੰਪੀ ਕੌਂਸਲਰ ਸੁਨਾਮ,ਗੁਰਇਕਬਾਲ ਸਿੰਘ ਅਮ੍ਰਿਤਸਰ, ਰੂਬੀਨਾ ਜਲਾਲਾਬਾਦ, ਸੋਨੂ ਕੰਬੋਜ,ਕਲਵਿੰਦਰ ਸਿੰਘ,ਮਾਸਟਰ ਮੁਹੰਮਦ ਅਨਵਰ, ਮੁਹੰਮਦ ਮੁਨੀਰ ਜੋਸ਼ੀ,ਚੌਧਰੀ ਮੁਹੰਮਦ ਸਲੀਮ ਕਾਲਾ,ਸਮੇਤ ਹੋਰ ਪਤਵੰਤੇ ਅਤੇ ਕੰਬੋਜ ਬਰਾਦਰੀ ਦੇ ਨੁਮਾਇੰਦੇ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.