ਤਾਜਾ ਖਬਰਾਂ
ਜਗਦੀਸ਼ ਥਿੰਦ
ਫ਼ਰੀਦਕੋਟ, 31 ਅਕਤੂਬਰ
ਅੱਜ ਵਧੀਕ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਫਰੀਦਕੋਟ ਅਥਾਰਟੀ, ਐੱਸ. ਏ. ਐੱਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਸੰਜੇ ਅਗਨੀਹੋਤਰੀ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਦੀ ਰਹਿਨੁਮਾਈ ਹੇਠ ਸੁਰੱਖਿਅਤ ਬਚਪਨ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਕਿ ਜ਼ਿਲ੍ਹਾ ਸਿੱਖਿਆ ਅਫਸਰ, ਫਰੀਦਕੋਟ ਸ਼੍ਰੀ ਅੰਜਨਾ ਕੌਸ਼ਲ ਦੇ ਸਹਿਯੋਗ ਨਾਲ ਜ਼ਿਲ੍ਹਾ ਫਰੀਦਕੋਟ ਦੇ ਸਰਕਾਰੀ, ਸਰਕਾਰੀ ਏਡਿਡ, ਪ੍ਰਾਇਮਰੀ ਸਕੂਲ ਜਿੱਥੇ ਕਿ 200 ਵਿਦਿਆਰਥੀਆਂ ਤੋਂ ਵੱਧ ਦੀ ਗਿਣਤੀ ਹੈ ਉੱਥੇ ਇਸ ਸਬੰਧੀ ਜਾਗਰੂਕਤਾ ਵੱਖ ਵੱਖ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਇਹ ਸੈਮੀਨਾਰ ਜੁਡੀਸ਼ੀਅਲ ਅਫਸਰ ਸਾਹਿਬਾਨਾਂ, ਪੈਨਲ ਐਡਵੋਕੇਟਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਸਕੂਲਾਂ ਵਿੱਚ ਲਗਾਏ ਜਾ ਰਹੇ ਹਨ ਅਤੇ ਇਸ ਵਿੱਚ ਬੱਚਿਆਂ ਨੂੰ ਇਸ ਮੁਹਿੰਮ ਵਿੱਚ ਰੱਖੇ ਗਏ ਵਿਸ਼ਿਆਂ ਜਿਵੇਂ ਕਿ 'ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਓਫੈਂਸ', 'ਮੇਰਾ ਬਚਪਨ ਮੇਰਾ ਅਧਿਕਾਰ', 'ਕਾਨੂੰਨੀ ਜਾਣੋ ਬਚਪਨ ਬਚਾਓ', 'ਸੁਰੱਖਿਅਤ ਕਲਿੱਕ ਸੁਰੱਖਿਅਤ ਬਚਪਨ`, 'ਬੋਲੋ ਦੱਸੇ ਅਤੇ ਬਚਾਓ' 'ਨਾ ਬਾਲ ਵਿਆਹ ਨਾ ਬਾਲ ਸ਼ੋਸ਼ਣ ਅਤੇ 'ਜਾਗਰੂਕ ਬਚਪਨ ਸਿੱਖਿਅਤ ਭਾਰਤ ਵਰਗੇ ਵਿਸ਼ਿਆਂ ਉਂਪਰ ਰੌਸ਼ਨੀ ਪਾਈ ਗਈ ਅਤੇ ਇਨ੍ਹਾਂ ਵਿਸ਼ਿਆਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਗਿਆ। ਇਸ ਸਬੰਧ ਵਿੱਚ ਉਕਤ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਨੇ ਵੀ ਮਹੱਤਵਪੂਰਨ ਰੋਲ ਅਦਾ ਕੀਤਾ ਜਿਸ ਤਹਿਤ ਇਹ ਜਾਗਰੂਕਤਾ ਸੈਮੀਨਾਰ ਕਰਵਾਏ ਗਏ । ਇਸ ਸਬੰਧੀ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਵੱਖ ਵੱਖ ਮੁਹਿੰਮਾਂ ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਵੱਲੋਂ ਸਮੇਂ ਸਮੇਂ ਤੇ ਚਲਾਈਆਂ ਜਾਂਦੀਆਂ ਹਨ ਜੋ ਕਿ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਫਰੀਦਕੋਟ ਦੀ ਮਹੱਤਵਪੂਰਨ ਭੂਮਿਕਾ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਅੰਤ ਵਿੱਚ ਉਕਤ ਸਾਰੇ ਜੁਡੀਸ਼ੀਅਲ ਅਫਸਰ ਸਹਿਬਾਨਾਂ, ਜ਼ਿਲ੍ਹਾ ਸਿੱਖਿਆ ਅਫਸਰ, ਐਡਵੋਕੇਟ ਸਾਹਿਬਾਨਾਂ, ਪ੍ਰਿੰਸੀਪਲ ਸਾਹਿਬਾਨਾਂ, ਪੈਰਾ ਲੀਗਲ ਵਲੰਟੀਅਰਾਂ ਅਤੇ ਸਬੰਧਤ ਸਕੂਲਾਂ ਦੇ ਵਿਦਿਆਰਥੀਆਂ ਦੀ ਤਹਿਤ ਦਿਲੋਂ ਧੰਨਵਾਦ ਕੀਤਾ।
Get all latest content delivered to your email a few times a month.