IMG-LOGO
ਹੋਮ ਪੰਜਾਬ : ਪਰਮਿੰਦਰ ਸਿੰਘ ਝੋਟਾ ਕਤਲਕਾਂਡ: ਤਿੰਨੇ ਮੁੱਖ ਮੁਲਜ਼ਮ 14 ਦਿਨਾਂ ਦੀ...

ਪਰਮਿੰਦਰ ਸਿੰਘ ਝੋਟਾ ਕਤਲਕਾਂਡ: ਤਿੰਨੇ ਮੁੱਖ ਮੁਲਜ਼ਮ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜੇ

ਸੀ.ਬੀ.ਆਈ ਜਾਂਚ

.

Admin user - Oct 28, 2026 05:59 PM
IMG

ਜਗਦੀਸ਼ ਥਿੰਦ
ਮਾਨਸਾ 28  ਅਕਤੂਬਰ 2026 

ਮਾਨਸਾ ਦੇ ਚਰਚਿਤ ਪਰਮਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਨਵਾਂ ਅੱਪਡੇਟ ਸਾਹਮਣੇ ਆਇਆ ਹੈ। ਪੰਜ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ, ਇਸ ਮਾਮਲੇ ਦੇ ਤਿੰਨਾਂ ਮੁੱਖ ਮੁਲਜ਼ਮਾਂ—ਅਸ਼ਵਨੀ ਕੁਮਾਰ, ਵਿਪਨ ਗਰਗ ਅਤੇ ਲਾਡੀ ਸਿੰਘ—ਨੂੰ ਮੋਹਾਲੀ ਦੀ ਵਿਸ਼ੇਸ਼ ਸੀ.ਬੀ.ਆਈ. (CBI) ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ (Judicial Custody) ਵਿੱਚ ਜੇਲ੍ਹ ਭੇਜਣ ਦੇ ਹੁਕਮ ਦੇ ਦਿੱਤੇ ਹਨ।
ਮੁੱਖ ਘਟਨਾਕ੍ਰਮ ਅਤੇ ਗ੍ਰਿਫ਼ਤਾਰੀਆਂ:
14 ਅਕਤੂਬਰ: ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਵੱਲੋਂ ਐੱਫ.ਆਈ.ਆਰ. ਦਰਜ ਕੀਤੀ ਗਈ। ਇਸੇ ਦਿਨ ਵਿਪਨ ਗਰਗ ਅਤੇ ਅਸ਼ਵਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
15 ਅਕਤੂਬਰ: ਮਾਮਲੇ ਵਿੱਚ ਨੀਲਮ ਰਾਣੀ ਦੀ ਗ੍ਰਿਫ਼ਤਾਰੀ ਹੋਈ।
16 ਅਕਤੂਬਰ: ਲਾਡੀ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ।
ਸੀ.ਬੀ.ਆਈ. (CBI) ਜਾਂਚ ਅਤੇ ਪਰਿਵਾਰਕ ਮੰਗਾਂ: 
ਪਰਿਵਾਰਕ ਮੈਂਬਰਾਂ ਅਤੇ ਇਨਸਾਫ਼ ਕਮੇਟੀ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਸੀ.ਬੀ.ਆਈ. ਦੇ ਹਵਾਲੇ ਕੀਤੀ ਜਾਵੇ। ਪਰਿਵਾਰ ਦਾ ਕਹਿਣਾ ਸੀ ਕਿ ਮੰਗਾਂ ਪੂਰੀਆਂ ਹੋਣ ਅਤੇ ਜਾਂਚ ਪਾਰਦਰਸ਼ੀ ਤਰੀਕੇ ਨਾਲ ਅੱਗੇ ਵਧਣ ਤੋਂ ਬਾਅਦ ਹੀ ਉਹ ਪਰਮਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ ਕਰਨਗੇ, ਜਿਸ ਨੂੰ ਲੈ ਕੇ ਲਗਾਤਾਰ ਧਰਨਾ ਵੀ ਚੱਲਦਾ ਰਿਹਾ। ਇਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਨੇ ਇਸ ਮਾਮਲੇ ਦੀ ਐੱਫ.ਆਈ.ਆਰ. ਦਰਜ ਕਰਕੇ ਆਪਣੇ ਹੱथਾਂ ਵਿੱਚ ਜਾਂਚ ਲੈ ਲਈ ਹੈ ਅਤੇ ਟੀਮ ਵੱਲੋਂ ਮਾਨਸਾ ਵਿਖੇ ਪਹੁੰਚ ਕੇ ਸਬੂਤ ਇਕੱਤਰ ਕਰਨ ਦੀ ਕਾਰਵਾਈ ਲਗਾਤਾਰ ਜਾਰੀ ਹੈ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.