ਤਾਜਾ ਖਬਰਾਂ
BOLDAPUNJAB.COM
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਕਤੂਬਰ 2026:
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਯੂਨਿਟੀ ਵੀਜ਼ਾ ਸਰਵਿਸਿਜ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਯੂਨਿਟੀ ਵੀਜ਼ਾ ਸਰਵਿਸਿਜ ਫਰਮ ਐਸ.ਸੀ.ਓ. ਨੰ: 546 ਦੂਜੀ ਮੰਜ਼ਿਲ, ਸੈਕਟਰ-70, ਮੋਹਾਲੀ ਦੇ ਮਾਲਕ ਸ. ਗੁਰਵਿੰਦਰ ਸਿੰਘ ਪੁੱਤਰ ਸ. ਗੁਰਚਰਨ ਸਿੰਘ ਪਤਾ ਪਿੰਡ ਤੇ ਡਾਕਘਰ ਗੰਢੂਆਂ, ਤਹਿਸੀਲ ਸੁਨਾਮ, ਜ਼ਿਲ੍ਹਾ ਸੰਗਰੂਰ ਹੁਣ ਵਾਸੀ ਫਲੈਟ ਨੰ: 1502, ਟਾਵਰ 04, ਬਲਾਕ ਸੀ, ਪੂਰਵ ਪ੍ਰੀਮੀਅਮ ਅਪਾਰਟਮੈਂਟਸ, ਸੈਕਟਰ 88, ਮੋਹਾਲੀ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮਾਂ ਲਈ ਲਾਇਸੰਸ ਨੰਬਰ 733/ਆਈ.ਸੀ. ਮਿਤੀ 18.11.2024 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 17.11.2029 ਤੱਕ ਹੈ।
ਉਨ੍ਹਾਂ ਦੱਸਿਆ ਗਿਆ ਹੈ ਕਿ ਸਬੰਧਤ ਇਮਾਰਤ ਦੇ ਮਾਲਕ ਸ੍ਰੀ ਸੁਖਬੀਰ ਸਿੰਘ ਵੱਲੋਂ 25 ਸਤੰਬਰ 2026 ਨੂੰ ਬੇਨਤੀ ਕੀਤੀ ਗਈ ਸੀ ਕਿ ਉਸ ਵੱਲੋਂ ਐਸ.ਸੀ.ਓ. ਨੰਬਰ 546, ਦੂਜੀ ਮੰਜ਼ਿਲ, ਸੈਕਟਰ-70, ਮੋਹਾਲੀ ਸ੍ਰੀ ਗੁਰਵਿੰਦਰ ਸਿੰਘ ਨੂੰ ਕਿਰਾਏ ’ਤੇ ਦਿੱਤਾ ਗਿਆ ਸੀ, ਪਰ ਉਨ੍ਹਾਂ ਵੱਲੋਂ ਯੂਨਿਟੀ ਵੀਜ਼ਾ ਸਰਵਿਸਿਜ਼ ਦੇ ਨਾਮ ’ਤੇ ਚਲਾਇਆ ਜਾ ਰਿਹਾ ਕਾਰੋਬਾਰ 1 ਜੂਨ 2025 ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਬੰਧਤ ਜਗ੍ਹਾ ਖਾਲੀ ਕਰਵਾਉਣ ਅਤੇ ਲਾਇਸੰਸ ਰੱਦ ਕਰਨ ਲਈ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਦਰਖਾਸਤ ਅਤੇ ਰਿਕਾਰਡ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਲਾਇਸੰਸ ਧਾਰਕ ਵੱਲੋਂ ਜੂਨ 2025 ਤੋਂ ਇਸ ਦਫ਼ਤਰ ਵਿੱਚ ਕੋਈ ਰਿਪੋਰਟ ਪੇਸ਼ ਨਹੀਂ ਕੀਤੀ ਗਈ ਅਤੇ ਇਮੀਗ੍ਰੇਸ਼ਨ ਸੇਵਾਵਾਂ ਨਾਲ ਸਬੰਧਤ ਕਾਰੋਬਾਰ ਬੰਦ ਹੋਣ ਬਾਰੇ ਵੀ ਕੋਈ ਸੂਚਨਾ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ, ਲਾਇਸੰਸ ਵਿੱਚ ਦਰਜ ਮੋਬਾਈਲ ਨੰਬਰ ਵੀ ਬੰਦ ਪਾਇਆ ਗਿਆ।
ਉਕਤ ਤੱਥਾਂ ਦੇ ਸਨਮੁੱਖ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੀ ਧਾਰਾ 6(1)(ਈ) ਤਹਿਤ ਨਿਰਧਾਰਤ ਸ਼ਰਤਾਂ ਦੀ ਪਾਲਣਾ ਨਾ ਕਰਨ ਦੇ ਮੱਦੇਨਜ਼ਰ ਯੂਨਿਟੀ ਵੀਜ਼ਾ ਲਾਇਸੰਸ ਨੰ: 733/ਆਈ.ਸੀ. ਮਿਤੀ 18.11.2024 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ/ਫਰਮ ਦੇ ਮਾਲਕ ਦੇ ਖਿਲਾਫ ਭਵਿੱਖ ਵਿੱਚ ਜੇਕਰ ਕੋਈ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਪ੍ਰਾਰਥੀ/ਫਰਮ/ਫਰਮ ਦਾ ਮਾਲਕ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਖੁਦ ਜ਼ਿੰਮੇਵਾਰ ਹੋਣਗੇ।
Get all latest content delivered to your email a few times a month.