IMG-LOGO
ਹੋਮ ਪੰਜਾਬ : ਮੋਹਾਲੀ ਪੁਲਿਸ ਵੱਲੋਂ ਡੇਢ ਕਿੱਲੋ ਅਫੀਮ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਮੋਹਾਲੀ ਪੁਲਿਸ ਵੱਲੋਂ ਡੇਢ ਕਿੱਲੋ ਅਫੀਮ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਨਸ਼ਾ ਤਸਕਰੀ ਦੇ ਨੈੱਟਵਰਕ ਬਾਰੇ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪੁੱਛਗਿੱਛ

.

Admin user - Oct 24, 2026 05:45 AM
IMG

BOLDAPUNJAB.COM

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਕਤੂਬਰ:

ਸ਼੍ਰੀ ਵਰੁਣ ਸ਼ਰਮਾ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀ ਅਕਾਸ਼ਦੀਪ ਔਲਖ, ਕਪਤਾਨ ਪੁਲਿਸ (ਆਪਰੇਸ਼ਨ), ਸ਼੍ਰੀ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ), ਸ਼੍ਰੀ ਰਾਜਨ ਪਰਮਿੰਦਰ ਸਿੰਘ, ਉਪ ਕਪਤਾਨ ਪੁਲਿਸ (ਜਾਂਚ), ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ, ਇੰਚਾਰਜ ਓਪਰੇਸ਼ਨ ਸੈੱਲ ਮੋਹਾਲੀ ਦੀ ਟੀਮ ਵੱਲੋਂ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 01 ਕਿੱਲੋਂ 500 ਗ੍ਰਾਮ (ਡੇਢ ਕਿੱਲੋ) ਅਫੀਮ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।     
   
ਮਿਤੀ 22-10-2026 ਨੂੰ ਓਪਰੇਸ਼ਨ ਸੈੱਲ ਮੋਹਾਲ਼ੀ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਨੇੜੇ ਟ੍ਰੈਫਿਕ ਲਾਈਟਾਂ ਐਚ ਬਲਾਕ ਐਰੋਸਿਟੀ ਮੋਹਾਲੀ ਵੱਲ ਨੂੰ ਜਾਂਦੇ ਸਲਿੱਪ ਰੋਡ ਪਾਸ ਪੁੱਜੀ ਤਾਂ ਸਲਿੱਪ ਰੋਡ ਤੇ ਦੋ ਨੌਜਵਾਨ ਖੜੇ ਦਿਖਾਈ ਦਿੱਤੇ। ਜਿਨਾਂ ਨੂੰ ਸਰਸਰੀ ਚੈੱਕ ਕੀਤਾ ਗਿਆ। ਜਿਨਾਂ ਦੀਆਂ ਬਾਹਾਂ ਵਿੱਚ ਪਾਏ ਅਲੱਗ-ਅਲੱਗ ਪਿੱਠੂ ਬੈਗਾਂ ਵਿੱਚੋਂ ਅਫੀਮ ਬ੍ਰਾਮਦ ਹੋਈ। ਜਿਸਦਾ ਵਜਨ ਕਰਨ ਤੇ ਕੁੱਲ 01 ਕਿੱਲੋ 500 ਗ੍ਰਾਮ ਅਫੀਮ ਹੋਇਆ। ਜਿਸ ਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 605 ਮਿਤੀ 22-10-2026 ਅ/ਧ 18-61-85 ਐਨ ਡੀ ਪੀ ਐਸ ਐਕਟ ਥਾਣਾ ਜ਼ੀਰਕਪੁਰ ਦਰਜ ਰਜਿਸਟਰ ਕਰਕੇ, ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। 

ਪੁੱਛਗਿੱਛ ਦੋਸ਼ੀ:-

1. ਚੰਦਰ ਸੇਨ ਉਰਫ ਬਬਲੂ ਪੁੱਤਰ ਜਗਦੀਸ਼ ਵਾਸੀ ਪਿੰਡ ਸਿਵਾਈਕੇ ਨੰਗਲਾ, ਥਾਣਾ ਕਾਦਰ ਚੌਂਕ, ਜਿਲ੍ਹਾ ਬਦਾਯੂੰ, ਯੂ.ਪੀ. ਜਿਸਦੀ ਉਮਰ ਕ੍ਰੀਬ 28 ਸਾਲ ਹੈ, ਜੋ 05 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। 
2. ਟਿੰਕੂ ਪੁੱਤਰ ਦਇਆ ਰਾਮ ਵਾਸੀ ਪਿੰਡ ਸਿਵਾਇਆ ਹਾਮਿਦਪੁਰ, ਥਾਣਾ ਕਾਦਰ ਚੌਂਕ, ਜਿਲ੍ਹਾ ਬਦਾਯੂੰ, ਯੂ.ਪੀ. ਜਿਸਦੀ ਉਮਰ ਕ੍ਰੀਬ 25 ਸਾਲ ਹੈ, ਜਿਸਨੇ ਪੜਾਈ ਲਿਖਾਈ ਨਹੀਂ ਕੀਤੀ ਅਤੇ ਸ਼ਾਦੀ ਸ਼ੁਦਾ ਹੈ। ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। 

ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਅਫੀਮ ਕਿਹੜੇ ਵਿਅਕਤੀ ਪਾਸੋਂ ਖਰੀਦ ਕਰਦੇ ਸਨ ਅਤੇ ਕਿੱਥੇ-ਕਿੱਥੇ ਸਪਲਾਈ ਕਰਦੇ ਸਨ। ਦੋਸ਼ੀਆਂ ਨਾਲ ਇਸ ਧੰਦੇ ਵਿੱਚ ਜੁੜੇ ਇਸਦੇ ਸਾਥੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.