ਤਾਜਾ ਖਬਰਾਂ
ਜਗਦੀਸ਼ ਥਿੰਦ
ਸ੍ਰੀ ਮੁਕਤਸਰ ਸਾਹਿਬ,12 ਅਕਤੂਬਰ
ਸਕੱਤਰ, ਸਹਿਕਾਰਤਾ ਵਿਭਾਗ ਚੰਡੀਗੜ੍ਹ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਰੋਲ ਆਬਜ਼ਰਵਰ ਸ੍ਰੀਮਤੀ ਰਿਤੂ ਅਗਰਵਾਲ, ਆਈ.ਏ.ਐਸ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਆਪਣੀ ਤੀਜੀ ਵਿਜਿਟ ਦੌਰਾਨ ਯੋਗਤਾ ਮਿਤੀ— 01 ਅਕਤੂਬਰ 2026 ਦੇ ਆਧਾਰ ਤੇ ਹੋ ਚੁੱਕੀ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨ ਸਬੰਧੀ ਕੰਮਾਂ ਦਾ ਜਾਇਜਾ ਲਿਆ ਅਤੇ ਜ਼ਿਲ੍ਹੇ ਦੇ ਚੋਣ ਅਧਿਕਾਰੀਆਂ ਨਾਲ ਇੱਕ ਵਿਸਥਾਰਿਤ ਮੀਟਿੰਗ ਕੀਤੀ।
ਇਸ ਮੌਕੇ ਤੇ ਅਮਿਤ ਕੁਮਾਰ, ਪੰਚਾਲ, ਆਈ.ਏ.ਐਸ., ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਡੈਵੀ ਗੋਇਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਤੇ ਸ੍ਰੀਮਤੀ ਵਿਭੂ ਜੈਨ, ਚੋਣ ਤਹਿਸੀਲਦਾਰ, ਸ੍ਰੀ ਮੁਕਤਸਰ ਸਾਹਿਬ ਅਤੇ ਚੋਣਾਂ ਨਾਲ ਸਬੰਧਤ ਹੋਰ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੌਰਾਨ ਸ੍ਰੀ ਅਮਿਤ ਕੁਮਾਰ, ਪੰਚਾਲ, ਆਈ.ਏ.ਐਸ., ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਰੋਲ ਆਬਜਰਵਰ ਸਾਹਿਬਾਨ ਨੂੰ ਦੱਸਿਆ ਗਿਆ ਕਿ ਅੱਜ 12 ਅਕਤੂਬਰ 2026 ਨੂੰ ਸਵੇਰੇ 11:00 ਵਜੇ ਜਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਜਿਲ੍ਹੇ ਦੇ ਚਾਰੋਂ ਵਿਧਾਨ ਸਭਾ ਚੋਣ ਹਲਕਿਆਂ ਦੀ ਵੋਟਰ ਸੂਚੀ ਦਾ ਇੱਕ—ਇੱਕ ਸੈੱਟ ਸਪਲਾਈ ਕਰ ਦਿੱਤਾ ਗਿਆ।
ਸ੍ਰੀਮਤੀ ਰਿਤੂ ਅਗਰਵਾਲ, ਰੋਲ ਆਬਜਰਵਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਵੋਟਰ ਸੂਚੀ ਦਾ ਨਿਰੀਖਣ ਕੀਤਾ ਗਿਆ। ਇਸ ਦੇ ਨਾਲ ਹੀ ਜਿਲ੍ਹਾ ਚੋਣ ਦਫਤਰ ਵੱਲੋਂ ਮੁੱਖ ਚੋਣ ਅਫਸਰ, ਪੰਜਾਬ ਦੀ ਵੈਬਸਾਈਟ ਤੋ ਉਪਲੱਬਧ ਫਾਈਨਲ ਵੋਟਰ ਸੂਚੀ ਦਾ ਲਿੰਕ ਜਿਲ੍ਹਾ ਪ੍ਰਸ਼ਾਸ਼ਨ ਦੀ ਵੈੱਬਸਾਈਟ ਤੇ ਵੀ ਉਪਲੱਬਧ ਕਰਵਾਇਆ ਗਿਆ ਹੈ ਅਤੇ ਉਸ ਵੈੱਬਸਾਈਟ muktsar.nic.in ਦਾ ਵੀ ਰੋਲ ਆਬਜਰਵਰ ਵੱਲੋਂ ਨਿਰੀਖਣ ਕੀਤਾ ਗਿਆ। ਇਸ ਦੇ ਨਾਲ ਹੀ ਰੋਲ ਆਬਜਰਵਰ ਵੱਲੋਂ ਰਵੀਜਨ ਪੀਰੀਅਡ ਦੌਰਾਨ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਵੀ ਰਿਪੋਰਟ ਚੈੱਕ ਕੀਤੀ ਗਈ।
ਰੋਲ ਆਬਜਰਵਰ ਸਾਹਿਬਾਨ ਵੱਲੋਂ ਵੋਟਰਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਐਪਿਕ ਕਾਰਡਾਂ ਦਾ ਸਟੇਟਸ ਵੀ ਚੈੱਕ ਕੀਤਾ ਗਿਆ। ਜਿਲ੍ਹਾ ਚੋਣ ਅਫਸਰ—ਕਮ—ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਰੋਲ ਆਬਜਰਵਰ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਅੱਜ 12 ਅਕਤੂਬਰ 2026 ਨੂੰ ਅੰਤਿਮ ਪ੍ਰਕਾਸ਼ਿਤ ਕੀਤੀ ਗਈ ਵੋਟਰ ਸੂਚੀ ਜਿਲ੍ਹਾ ਚੋਣ ਦਫਤਰ, ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰ ਅਤੇ ਬੂਥ ਲੈਵਲ ਅਫਸਰਾਂ ਪਾਸ ਉਪਲੱਬਧ ਹੈ ਅਤੇ ਕੋਈ ਵੀ ਵੋਟਰ ਆਪਣੀ ਵੋਟ ਸਬੰਧੀ ਜਾਣਕਾਰੀ ਉਕਤ ਸਥਾਨਾਂ ਤੇ ਦਫਤਰੀ ਸਮੇਂ ਦੌਰਾਨ ਜਾ ਕੇ ਚੈੱਕ ਕਰ ਸਕਦਾ ਹੈ।
Get all latest content delivered to your email a few times a month.