ਤਾਜਾ ਖਬਰਾਂ
ਜਗਦੀਸ਼ ਥਿੰਦ
ਗੁਰੂ ਹਰਸਹਾਏ /ਫਿਰੋਜ਼ਪੁਰ 30 ਸਤੰਬਰ 2026, ਪੰਜਾਬ ਗੁਰੂਆਂ ਪੀਰਾਂ ਅਤੇ ਮਹਾਂ ਰਿਸ਼ੀਆਂ ਦੀ ਧਰਤੀ ਹੈ, ਇਸ ਧਰਤੀ ਤੇ ਮਨਾਏ ਜਾਂਦੇ ਤਿਉਹਾਰ ਜਿੱਥੇ ਸਾਨੂੰ ਆਪਣੇ ਪਿਛੋਕੜ ਦੀ ਯਾਦ ਦਵਾਉਂਦੇ ਹਨ ਉਥੇ ਆਉਣ ਵਾਲੀਆਂ ਪੀੜੀਆਂ ਨੂੰ ਮਹਾਨ ਵਿਰਸੇ ਤੋਂ ਵੀ ਜਾਣੂ ਕਰਵਾਉਂਦੇ ਹਨ
ਇਹ ਗੱਲ ਅੱਜ ਰਮਿੰਦਰ ਸਿੰਘ ਆਵਲਾ ਸਾਬਕਾ ਵਿਧਾਇਕ ਨੇ ਉਸ ਵਕਤ ਕਈ ਜਦੋਂ ਸ਼ਹਿਰ ਗੁਰੂ ਹਾਰਸਹਾਏ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਸ਼ਹਿਰ ਦੇ ਪਤਵੰਤਿਆਂ ਨੇ ਉਹਨਾਂ ਨਾਲ ਸੰਪਰਕ ਕੀਤਾ
ਰਮਿੰਦਰ ਸਿੰਘ ਆਵਲਾ ਨੇ ਡਰਾ ਮੈਟਿਕ ਕਲੱਬ ਅਤੇ ਦਸਹਿਰਾ ਕਮੇਟੀ ਨੂੰ 4 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਅਤੇ ਨਾਲ ਹੀ ਕਿਹਾ ਕਿ ਜੇਕਰ ਹੋਰ ਜਰੂਰਤ ਹੋਈ ਤਾਂ ਵੀ ਉਹਨਾਂ ਨੂੰ ਦੱਸ ਦੇਣਾ
ਦੱਸਣ ਯੋਗ ਹੈ ਕਿ ਜਲਾਲਾਬਾਦ ਹਲਕੇ ਦੇ ਬਤੌਰ ਵਿਧਾਇਕ ਉਹਨਾਂ ਦੇ ਕਾਰਜਕਾਲ ਦੌਰਾਨ ਦੁਸਹਿਰਾ ਮੇਲੇ ਤੇ ਅੰਤਰਰਾਸ਼ਟਰੀ ਪੱਧਰ ਦੇ ਕਾਲਾਕਾਰ ਰੌਣਕਾਂ ਲਾਉਂਦੇ ਰਹੇ ਹਨ
ਗੁਰੂ ਹਰਸਹਾਏ ਡਰਾਮੈਟਿਕ ਕਲੱਬ ਅਤੇ ਦਸਹਿਰਾ ਕਮੇਟੀ ਦੇ ਆਗੂਆਂ ਵਿੱਚ ਸੁਰਿੰਦਰ ਕੁਮਾਰ ਵੋਹਰਾ ਸੁਰਿੰਦਰ ਕੁਮਾਰ ਮੋਂਗਾ ਮਾੜ੍ਹੂ ਮੋਂਗਾ ਜੋਨੀ ਆਵਲਾ ਸੋਨੂੰ ਗੱਖੜ ਬੰਟੀ ਭਠੇਜਾ ਸਤਪਾਲ ਵੋਹਰਾ ਪੱਪਾ ਗਿਰਦਰ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਮੌਜੂਦ ਸਨ।
Get all latest content delivered to your email a few times a month.