ਤਾਜਾ ਖਬਰਾਂ
ਜਗਦੀਸ਼ ਥਿੰਦ
ਫ਼ਾਜ਼ਿਲਕਾ 30/09/2026
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸੁਵਿਧਾਵਾਂ ਦੇਣ ਦੇ ਮੰਤਵ ਨਾਲ ਰਾਜ ਵਿੱਚ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ, ਜਿਸ ਵਿੱਚ ਵੱਖ ਵੱਖ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਡਾ. ਕਵਿਤਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਿਤੀ 03 ਅਕਤੂਬਰ 2026 ਨੂੰ 06 ਨਵੇਂ ਆਮ ਆਦਮੀ ਕਲੀਨਿਕ ਪਿੰਡ ਢਿੰਗਾਂਵਾਲੀ, ਬਹਿਕ ਖਾਸ, ਘੱਲੂ, ਬੇਗਾਂਵਾਲੀ, ਆਸਫਵਾਲਾ ਅਤੇ ਸਾਬੂਆਣਾ ਵਿਖੇ ਸ਼ੁਰੂ ਕੀਤੇ ਜਾ ਰਹੇ ਹਨ। ਅੱਜ ਇਹਨਾਂ ਕਲੀਨਿਕਾਂ ਲਈ ਕੈਂਡੀਡੇਟਸ ਨੂੰ ਬਤੌਰ ਮੈਡੀਕਲ ਅਫਸਰ ਡਾ. ਸੁਖਮਨਪ੍ਰੀਤ ਸਿੰਘ, ਡਾ. ਵਿਕਰਮ ਅਤੇ ਕਲੀਨਿਕ ਅਸਿਸਟੈਂਟ ਵਜੋਂ ਸੁਮਨ ਰਾਣੀ, ਅਨੀਤਾ ਰਾਣੀ, ਰੇਨੂੰ ਬਾਲਾ, ਸ਼ਮਿੰਦਰ ਕੌਰ, ਸ਼ਰਨਜੀਤ ਕੌਰ ਅਤੇ ਨੀਤੂ ਰਾਣੀ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
ਇਸ ਸਮੇਂ ਡਾ ਰਿੰਕੂ ਚਾਵਲਾ ਜਿਲ੍ਹਾ ਟੀਕਾਕਰਣ ਅਫ਼ਸਰ, ਡੀ.ਪੀ.ਐਮ ਰਾਜੇਸ਼ ਕੁਮਾਰ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਅਮਨ ਕੰਬੋਜ਼, ਸੁਖਦੇਵ ਸਿੰਘ, ਰੋਹਿਤ ਸਟੈਨੋ ਅਤੇ
ਆਕਾਸ਼ ਕੁਮਾਰ ਹਾਜ਼ਰ ਸਨ।
ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿੱਚ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਿੱਧ ਹੋ ਰਹੇ ਹਨ ਅਤੇ ਲੋਕ ਇਨ੍ਹਾਂ ਕਲੀਨਿਕਾਂ ਵਿੱਚ ਵਿਸ਼ਵਾਸ ਰੱਖ ਕੇ ਇਲਾਜ ਕਰਵਾ ਰਹੇ ਹਨ। ਉਹਨਾਂ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿੱਚ ਇਹਨਾਂ 6 ਕਲੀਨਿਕਾਂ ਦੇ ਖੁੱਲਣ ਨਾਲ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 39 ਹੋ ਜਾਵੇਗੀ। ਇਹਨਾਂ ਕਲੀਨਿਕ ਵਿੱਚ ਮੋਕੇ ਤੇ ਹੀ ਮਰੀਜਾਂ ਦਾ ਚੈੱਕਅੱਪ ਕਰਕੇ ਲੋੜੀਦੀਆਂ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਆਮ ਆਦਮੀ ਕਲੀਨਿਕ ਵਿੱਚ 46 ਤਰ੍ਹਾਂ ਦੇ ਲੈਬ ਟੈਸਟ ਅਤੇ ਲਗਭਗ 100 ਤਰ੍ਹਾਂ ਦੀਆਂ ਜਰੂਰੀ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ, ਗਰਭਵਤੀ ਦਾ ਇਲਾਜ, ਮੁਫ਼ਤ ਅਲਟਰਾ ਸਾਉਂਡ ਲਈ ਰੈਫ਼ਰ, ਰੇਬੀਜ਼ ਦੀ ਵੈਕਸੀਨ, ਟੀਕਾਕਰਣ ਕੀਤਾ ਜਾਂਦਾ ਹੈ। ਮਰੀਜਾਂ ਦਾ ਆਨਲਾਇਨ ਰਿਕਾਰਡ ਰੱਖਿਆ ਜਾ ਰਿਹਾ ਹੈ। ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਨਵਨਿਯੁਕਤ ਮੈਡੀਕਲ ਅਫ਼ਸਰਾਂ ਅਤੇ ਕਲੀਨੀਕਲ ਅਸਿਸਟੈਂਟ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਮਰੀਜਾਂ ਅਤੇ ਲੋਕਾਂ ਨੂੰ ਤਨਦੇਹੀ ਨਾਲ ਸਿਹਤ ਸੇਵਾਵਾਂ ਦੇਣ ਲਈ ਕਿਹਾ।
Get all latest content delivered to your email a few times a month.