IMG-LOGO
ਹੋਮ ਪੰਜਾਬ : -ਡੀ.ਸੀ ਵੱਲੋਂ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਦੇ ਅਗਾਂਹੂ ਪ੍ਰਬੰਧਾਂ ਲਈ...

-ਡੀ.ਸੀ ਵੱਲੋਂ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਦੇ ਅਗਾਂਹੂ ਪ੍ਰਬੰਧਾਂ ਲਈ ਕਲੱਸਟਰ ਅਤੇ ਨੋਡਲ ਕਲੱਸਟਰ ਅਫਸਰਾਂ ਨਾਲ ਮੀਟਿੰਗ

NA

NA

Admin user - Sep 28, 2026 07:18 PM
IMG

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਰੀਦਕੋਟ

-ਡੀ.ਸੀ ਵੱਲੋਂ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਦੇ ਅਗਾਂਹੂ ਪ੍ਰਬੰਧਾਂ ਲਈ ਕਲੱਸਟਰ ਅਤੇ ਨੋਡਲ ਕਲੱਸਟਰ ਅਫਸਰਾਂ ਨਾਲ ਮੀਟਿੰਗ

-ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ-ਡੀ.ਸੀ

ਜਗਦੀਸ਼ ਥਿੰਦ 
ਫਰੀਦਕੋਟ 28 ਸਤੰਬਰ  (  )

ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਹੁਲ ਚਾਬਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਫਰੀਦਕੋਟ ਦੇ ਸਮੂਹ ਕਲੱਸਟਰ ਅਫਸਰਾਂ, ਨੋਡਲ ਅਫਸਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਇੱਕ ਜਰੂਰੀ ਮੀਟਿੰਗ ਕੀਤੀ ਗਈ।

 ਮੀਟਿੰਗ ਦੀ ਸ਼ੁਰੂਆਤ ਕਰਦਿਆਂ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਪਿਛਲੇ ਹਫਤੇ ਸੀ.ਏ.ਕਿਊ.ਐਮ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਪਰਾਲੀ ਪ੍ਰਬੰਧਨ ਲਈ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਹਨਾਂ ਕਲੱਸਟਰ ਅਤੇ ਨੋਡਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਡਿਊਟੀ ਦੌਰਾਨ ਕਿਸੇ ਵੀ ਅਧਿਕਾਰੀ/ਕਰਮਚਾਰੀ ਵੱਲੋਂ ਆਪਣੀ ਡਿਊਟੀ ਵਿੱਚ ਕੁਤਾਹੀ ਨਾ ਕੀਤੀ ਜਾਵੇ। ਉਹਨਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਦੇ ਕੰਮ ਨੂੰ ਮੁੱਖ ਰੱਖਦਿਆਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ। 

ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਵੱਲੋਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਦੱਸਿਆ ਕਿ ਜਿਲ੍ਹਾ ਫਰੀਦਕੋਟ ਅੰਦਰ ਇਸ ਵਾਰ ਲਗਭਗ 1.16 ਲੱਖ ਹੈਕਟੇਅਰ ਰਕਬੇ ਅੰਦਰ ਝੋਨੇ/ਬਾਸਮਤੀ ਦੀ ਬਿਜਾਈ ਕੀਤੀ ਗਈ ਹੈ, ਜਿਸ ਦਾ ਅੰਦਾਜ਼ਨ 7.45 ਲੱਖ ਟਨ ਪਰਾਲੀ ਦੀ ਪੈਦਾਵਾਰ ਹੁੰਦੀ ਹੈ। ਪਿਛਲੇ ਸਾਲ ਜਿਲ੍ਹਾ ਫਰੀਦਕੋਟ ਵਿੱਚ ਪਰਾਲੀ ਨੂੰ ਅੱਗ ਦੀਆਂ ਘਟਨਾਵਾਂ 76 ਪ੍ਰਤੀਸ਼ਤ ਘੱਟ ਦਰਜ ਕੀਤੀਆਂ ਗਈਆਂ ਸਨ ਅਤੇ ਜਿਲ੍ਹਾ ਫਰੀਦਕੋਟ ਅੰਦਰ ਕੇਵਲ 4 ਪਿੰਡ ਹੀ ਹਾਟ—ਸਪਾਟ ਪਿੰਡਾਂ ਦੀ ਸੂਚੀ ਵਿੱਚ ਆਏ। ਇਸ ਉਪਰੰਤ ਸਹਾਇਕ ਮੰਡੀਕਰਨ ਅਫਸਰ-ਕਮ-ਨੋਡਲ ਅਫਸਰ ਸਟੱਬਲ ਬਰਨਿੰਗ ਡਾ. ਗੁਰਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਕਲੱਸਟਰ/ਨੋਡਲ ਅਫਸਰਾਂ ਵੱਲੋਂ ਸਹਿਕਾਰੀ ਸਭਾਵਾ ਦੇ ਸੈਕਟਰੀਆਂ ਨਾਲ ਤਾਲਮੇਲ ਕਰਕੇ ਸਹਿਕਾਰੀ ਸਭਾਵਾਂ ਦੇ ਮੈਬਰਾਂ ਨਾਲ ਮੀਟਿੰਗਾਂ ਕੀਤੀ ਜਾਣਗੀਆਂ ਅਤੇ ਪਰਾਲੀ ਪ੍ਰਬੰਧਨ ਦੇ ਕੰਮ ਵਿੱਚ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਲਿਆ ਜਾਵੇਗਾ। 

ਸਹਾਇਕ ਖੇਤੀਬਾੜੀ ਇੰਜ਼ੀਨੀਅਰ ਸ੍ਰੀ ਅਕਸ਼ਿਤ ਜੈਨ ਵੱਲੋਂ ਉੱਨਤ ਕਿਸਾਨ ਐਪ ਬਾਰੇ ਟੇ੍ਰਨਿੰਗ ਦਿੱਤੀ ਗਈ। ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਐਪ ਕਿਸਾਨਾਂ ਲਈ ਵੀ ਬਹੁਤ ਲਾਹੇਵੰਦ ਐਪ ਹੈ, ਜਿਸ ਵਿੱਚ ਕਿਸਾਨਾਂ ਨੂੰ ਆਪਣੇ ਪਿੰਡ ਜਾਂ ਨੇੜੇ ਦੇ ਪਿੰਡਾਂ ਵਿੱਚ ਉਪਲੱਬਧ ਮੁਕੰਮਲ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਉਹ ਐਪ ਰਾਹੀਂ ਮਸ਼ੀਨਰੀ ਬੁੱਕ ਵੀ ਕਰ ਸਕਦੇ ਹਨ। ਕਿਸਾਨ ਇਹ ਐਪ “agrimachinerypb.com” ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਸ੍ਰੀ ਸੁਭਕਰਮਨ ਸਿੰਘ, ਸਹਾਇਕ ਵਾਤਾਵਰਣ ਇੰਜੀਨਅਰ ਫਰੀਦਕੋਟ ਵੱਲੋਂ Bhuvan ਐਪ ਬਾਰੇ ਟੇ੍ਰਨਿੰਗ ਦਿੱਤੀ ਗਈ। ਇਸ ਮੀਟਿੰਗ ਵਿੱਚ ਸ੍ਰੀ ਪੁਨੀਤ ਕੁਮਾਰ ਉਪ ਮੰਡਲ ਮੈਜਿਸਟੇ੍ਰਟ ਫਰੀਦਕੋਟ, ਸ੍ਰੀ ਵਿਕਰਮਜੀਤ ਸਿੰਘ ਉਪ ਮੰਡਲ ਮੈਜਿਸਟੇ੍ਰਟ ਜੈਤੋ, ਕਲੱਸਟਰ ਅਫਸਰ, ਸਹਾਇਕ ਕਲੱਸਟਰ ਅਫਸਰ, ਪਟਵਾਰੀ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.