IMG-LOGO
ਹੋਮ ਪੰਜਾਬ : ਅਜੈ ਕੁਮਾਰ ਨੂੰ ਫੱਟੜ ਕਰਨ ਵਾਲਿਆਂ ਦਾ ਐਨਕਾਊਂਟਰ

ਅਜੈ ਕੁਮਾਰ ਨੂੰ ਫੱਟੜ ਕਰਨ ਵਾਲਿਆਂ ਦਾ ਐਨਕਾਊਂਟਰ

ਪੁਲਿਸ ਪਾਰਟੀ 'ਤੇ ਕਥਿਤ ਗੋਲੀਬਾਰੀ ਉਪਰੰਤ ਇੱਕ ਵਿਅਕਤੀ ਕਾਬੂ, ਦੋ ਦੀ ਭਾਲ ਜਾਰੀ

ਦੋਸ਼ੀ ਖਿਲਾਫ ਦਰਜ ਮੁਕੱਦਮੇ ਹਨ ਅੱਧੀ ਦਰਜਨ ਮੁਕੱਦਮੇ

Admin user - Sep 28, 2026 03:43 PM
IMG

ਜਗਦੀਸ਼ ਥਿੰਦ 
ਅਬੋਹਰ, 28 ਸਤੰਬਰ :

ਮਿਤੀ 27 ਸਤੰਬਰ ਨੂੰ ਸੰਤ ਨਗਰ, ਅਬੋਹਰ ਵਿਖੇ ਘਟਨਾ ਦੌਰਾਨ ਅਜੈ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਸੰਤ ਨਗਰ ਅਬੋਹਰ ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ। ਗੋਲੀ ਲੱਗਣ ਕਾਰਨ ਅਜੇ ਕੁਮਾਰ ਜਖਮੀਂ ਹੋ ਗਿਆ, ਜਿਸਨੂੰ ਇਲਾਜ਼ ਲਈ ਸਿਵਲ ਹਸਪਤਾਲ ਅਬੋਹਰ ਦਾਖਲ ਕਰਾਇਆ ਗਿਆ। ਜਿਸਨੂੰ ਡਾਕਟਰ ਵੱਲੋਂ ਰੈਫਰ ਕਰ ਦਿੱਤਾ ਗਿਆ ਅਤੇ ਹੁਣ ਉਹ ਸ੍ਰੀ ਗੰਗਾਨਗਰ ਵਿਖੇ ਜੇਰੇ ਇਲਾਜ ਹੈ।
ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਗਗਨ ਅਜੀਤ ਸਿੰਘ ਨੇ ਜਾਰੀ ਕੀਤੀ  ।
ਇਸ ਘਟਨਾ ਸਬੰਧੀ ਮੁੱਕਦਮਾ ਨੰਬਰ 307 ਮਿਤੀ 27.09.2026 ਅਧੀਨ ਧਾਰਾ 109, 61(2) BNS ਅਤੇ 25, 27/54/59-A, Arms Act ਥਾਣਾ ਸਿਟੀ-1 ਅਬੋਹਰ ਵਿਖੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਦੌਰਾਨੇ ਤਫਤੀਸ਼ ਮਾਮਲੇ ਵਿੱਚ ਸਾਗਰ ਨੇਪਾਲੀ ਪੁੱਤਰ ਭਾਰਤ ਬਹਾਦਰ ਵਾਸੀ ਪਟੇਲ ਨਗਰ ਅਬੋਹਰ, ਵਿਸ਼ਾਲ ਪਚਾਰ ਉਰਫ ਬੌਕਸਰ ਪੁੱਤਰ ਨਾਮਾਲੂਮ ਵਾਸੀ ਅਬੋਹਰ, ਗੌਤਮ ਧਾਤਰਵਾਲ ਪੁੱਤਰ ਸ਼ੰਕਰ ਕੁਮਾਰ ਵਾਸੀ ਗਨੇਸ਼ਗੜ੍ਹ (ਲਾਲਗੜ੍ਹ) ਸ੍ਰੀ ਗੰਗਾਨਗਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ  ।
• ਮਾਮਲਾ ਦਰਜ ਹੋਣ ਉਪਰੰਤ ਸ੍ਰੀ ਸਤਿੰਦਰ ਕੁਮਾਰ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਫਾਜ਼ਿਲਕਾ ਅਤੇ ਸ੍ਰੀ ਹਰੀਸ਼ ਕੁਮਾਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਅਬੋਹਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ.ਆਈ.ਏ ਫਾਜਿਲਕਾ, ਇੰਸਪੈਕਟਰ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ 1 ਅਬੋਹਰ, ਐਸ.ਆਈ ਬਲਵੀਰ ਸਿੰਘ ਇੰਚਾਰਜ ਸੀ.ਆਈ.ਏ-2 ਫਾਲਿਜਕਾ ਦੀ ਅਗਵਾਈ ਹੇਠ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਪੁਲਿਸ ਪਾਰਟੀਆਂ ਦਾ ਗਠਨ ਕਰਕੇ ਇਲਾਕੇ ਵਿੱਚ ਤਲਾਸ਼ੀ, ਰੇਡ, ਨਾਕਾਬੰਦੀ ਅਤੇ ਗਸ਼ਤ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਇਸੇ ਮੁਹਿੰਮ ਦੌਰਾਨ ਸੀ.ਆਈ.ਏ ਫਾਜ਼ਿਲਕਾ ਦੀ ਟੀਮ ਨੇ ਕਿੱਲਿਆਂਵਾਲੀ ਚੌਂਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਪਾਰਟੀ ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ। ਜਿਹਨਾਂ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਮੋਟਰਸਾਈਕਲ ਨੂੰ ਫਾਜਿਲਕਾ ਦੀ ਤਰਫ ਭਜਾ ਲਿਆ। ਪੁਲਿਸ ਪਾਰਟੀ ਨੇ ਮੋਟਰਸਾਈਕਲ ਦਾ ਪਿੱਛਾ ਕੀਤਾ ਤਾਂ ਮੋਟਰਸਾਈਕਲ ਓਵਰ ਸਪੀਡ ਹੋਣ ਕਾਰਨ ਫਿਸਲ ਕੇ ਡਿੱਗ ਪਿਆ ਅਤੇ ਮੋਟਰਸਾਈਕਲ ਸਵਾਰਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਪੁਲਿਸ ਪਾਰਟੀ ਨੇ ਬਚਾਅ ਲਈ ਕਰਾਸ ਫਾਇਰ ਕੀਤਾ ਤਾਂ ਤਿੰਨਾਂ ਨੌਜਵਾਨਾਂ ਵਿੱਚੋਂ ਇੱਕ ਦੀ ਸੱਜੀ ਲੱਤ ਤੇ ਗੋਲੀ ਲੱਗੀ। ਜਿਸ ਕਾਰਨ ਉਹ ਜਮੀਨ ਤੇ ਡਿੱਗ ਪਿਆ ਅਤੇ ਉਸਦੇ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਗੋਲੀ ਲੱਗਣ ਵਾਲੇ ਨੌਜਵਾਨ ਨੂੰ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਜਿਸਦੀ ਪਹਿਚਾਣ ਗੌਤਮ ਧਾਤਰਵਾਲ ਪੁੱਤਰ ਸ਼ੰਕਰ ਕੁਮਾਰ ਵਾਸੀ ਗਨੇਸ਼ਗੜ੍ਹ (ਲਾਲਗੜ੍ਹ) ਸ੍ਰੀ ਗੰਗਾਨਗਰ ਵਜੋਂ ਹੋਈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਅਬੋਹਰ ਪਹੁੰਚਾਇਆ ਗਿਆ, ਜੋ ਹੁਣ GGS ਮੈਡੀਕਲ ਕਾਲਜ ਫਰੀਦਕੋਟ ਵਿਖੇ ਜੇਰੇ ਇਲਾਜ ਹੈ।
• ਗੌਤਮ ਧਾਤਰਵਾਲ ਅਤੇ ਉਸਦੇ ਸਾਥੀ ਸਾਗਰ ਨੇਪਾਲੀ ਅਤੇ ਇੱਕ ਹੋਰ ਨਾਮਾਲੂਮ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਤੇ ਫਾਇਰ ਕਰਨ ਕਰਕੇ ਉਹਨਾਂ ਦਾ ਖਿਲਾਫ ਮੁਕੱਦਮਾ ਨੰਬਰ 308 ਮਿਤੀ 28-09-2026 ਜੁਰਮ 109, 132,221,3(5) BNS ਅਤੇ 25,27/54/59 ਅਸਲਾ ਐਕਟ ਥਾਣਾ ਸਿਟੀ-1 ਅਬੋਹਰ ਦਰਜ ਕੀਤਾ ਗਿਆ ਹੈ। ਮੌਕੇ ਤੋਂ ਫਰਾਰ ਹੋਏ ਬਾਕੀ ਦੋ ਵਿਅਕਤੀਆਂ ਦੀ ਭਾਲ ਲਈ ਪੁਲਿਸ ਵੱਲੋਂ ਤਲਾਸ਼ੀ ਅਤੇ ਰੇਡ ਕਾਰਵਾਈ ਜਾਰੀ ਹੈ।
• ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਨਾਲ ਸਬੰਧਤ ਸਾਰੇ ਤੱਥਾਂ ਅਤੇ ਹਾਲਾਤਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਅਤੇ ਘਟਨਾ ਵਿੱਚ ਵਰਤੇ ਗਏ ਹਥਿਆਰਾਂ ਸਮੇਤ ਹੋਰ ਸਬੂਤ ਇਕੱਠੇ ਕਰਨ ਲਈ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
• ਮੁਕੱਦਮਾ ਨੰਬਰ 307 ਮਿਤੀ 27.09.2026 ਅਧੀਨ ਧਾਰਾ 109, 61(2) BNS ਅਤੇ 25, 27/54/59-A, Arms Act ਥਾਣਾ ਸਿਟੀ-1 ਅਬੋਹਰ
ਬਰਖਿਲਾਫ:-
ਸਾਗਰ ਨੇਪਾਲੀ ਪੁੱਤਰ ਭਾਰਤ ਬਹਾਦਰ ਵਾਸੀ ਪਟੇਲ ਨਗਰ ਅਬੋਹਰ,
ਵਿਸ਼ਾਲ ਪਚਾਰ ਉਰਫ ਬੌਕਸਰ ਪੁੱਤਰ ਨਾਮਾਲੂਮ ਵਾਸੀ ਅਬੋਹਰ,
ਗੌਤਮ ਧਾਤਰਵਾਲ ਪੁੱਤਰ ਸ਼ੰਕਰ ਕੁਮਾਰ ਵਾਸੀ ਗਨੇਸ਼ਗੜ੍ਹ (ਲਾਲਗੜ੍ਹ) ਸ੍ਰੀ ਗੰਗਾਨਗਰ
ਅਣਪਛਾਤਾ ਵਿਅਕਤੀ
ਪੁਲਿਸ ਪਾਰਟੀ ਤੇ ਫਾਇਇੰਗ ਕਰਨ ਤੇ ਦੋਸ਼ੀਆਂ ਖਿਲਾਫ ਦਰਜ ਕੀਤਾ ਗਿਆ ਮੁਕੱਦਮਾ:
• ਮੁਕੱਦਮਾ ਨੰਬਰ 308 ਮਿਤੀ 28-09-2026 ਧਾਰਾ 109, 132,221,3(5) BNS ਅਤੇ 25,27/54/59 ਅਸਲਾ ਐਕਟ ਥਾਣਾ ਸਿਟੀ-1 ਅਬੋਹਰ
ਬਰਖਿਲਾਫ:-
ਸਾਗਰ ਨੇਪਾਲੀ ਪੁੱਤਰ ਭਾਰਤ ਬਹਾਦਰ ਵਾਸੀ ਪਟੇਲ ਨਗਰ ਅਬੋਹਰ,
ਗੌਤਮ ਧਾਤਰਵਾਲ ਪੁੱਤਰ ਸ਼ੰਕਰ ਕੁਮਾਰ ਵਾਸੀ ਗਨੇਸ਼ਗੜ੍ਹ (ਲਾਲਗੜ੍ਹ) ਸ੍ਰੀ ਗੰਗਾਨਗਰ
ਇੱਕ ਅਣਪਛਾਤਾ ਵਿਅਕਤੀ
ਦੋਸ਼ੀ ਸਾਗਰ ਨੇਪਾਲੀ ਖਿਲਾਫ ਦਰਜ ਮੁਕੱਦਮੇ:
ਮੁੱ.ਨੰ. 79/23 ਜੁਰਮ 379, 323,424,341,148, 149 ਆਈ.ਪੀ.ਸੀ ਥਾਣਾ ਸਿਟੀ-1 ਅਬੋਹਰ
ਮੁੱ.ਨੰ. 169/25 ਜੁਰਮ 25,27 ਅਸਲਾ ਐਕਟ, 118(1),309,3(5) ਬੀ.ਐਨ.ਐਸ ਥਾਣਾ ਸਿਟੀ-1 ਅਬੋਹਰ
ਮੁੱ.ਨੰ. 89/25 ਜੁਰਮ 25 ਅਸਲਾ ਐਕਟ ਥਾਣਾ ਕਬਰਵਾਲਾ (ਸ੍ਰੀ ਮੁਕਤਸਰ ਸਾਹਿਬ)
ਦੋਸ਼ੀ ਗੌਤਮ ਧਤਰਵਾਲ ਦੇ ਖਿਲਾਫ ਦਰਜ ਮੁਕੱਦਮੇ:-
ਮੁੱ.ਨੰ.27/26 ਜੁਰਮ 3/25 1(ਏ) ਅਸਲਾ ਐਕਟ ਥਾਣਾ ਲਾਲਗੜ੍ਹ
ਮੁੱ.ਨੰ. 171/25 ਜੁਰਮ 341,323,148,149 ਆਈ.ਪੀ.ਸੀ ਥਾਣਾ ਲਾਲਗੜ੍ਹ
ਮੁੱ.ਨੰ. 162/25 ਜੁਰਮ 25 (3) ਅਸਲਾ ਐਕਟ, 111(2), 111(3), 114(4),308(4),55,61(2) BNS ਥਾਣਾ ਜਵਾਹਰ ਨਗਰ, ਸ੍ਰੀ ਗੰਗਾਨਗਰ
ਮੁੱ.ਨੰ. 139/25 ਜੁਰਮ 115(2), 126(2), 324(2), 3(5) ਬੀ.ਐਨ.ਐਸ ਥਾਣਾ ਕੋਤਵਾਲੀ, ਸ੍ਰੀ ਗੰਗਾਨਗਰ
ਦੋਸ਼ੀ ਵਿਸ਼ਾਲ ਪਚਾਰ ਦੇ ਖਿਲਾਫ ਦਰਜ ਮੁਕੱਦਮੇ:-
ਮੁੱ.ਨੰ. 319/25 ਅ/ਧ 308(4), 351(3), ਬੀ.ਐਨ.ਐਸ. ਥਾਣਾ (ਸ੍ਰੀ ਗੰਗਾਨਗਰ)
ਮੁੱ.ਨੰ. 379/25 ਅ/ਧ 111(2), 308(5) ਬੀ.ਐਨ.ਐਸ. ਥਾਣਾ ਕੋਤਵਾਲੀ ਗੰਗਾਨਗਰ
ਮੁੱ.ਨੰ. 556/23 ਅ/ਧ 307,452,325,323,147, 148, 120-ਬੀ ਭ:ਦ: ਅਸਲਾ ਐਕਟ ਥਾਣਾ ਹਨੂੰਮਾਨਗੜ੍ਹ ਜੰਕਸ਼ਨ
ਮੁੱ.ਨੰ. 128/2014 ਅ/ਧ 294,323,34 ਭ:ਦ: ਥਾਣਾ ਸਦੂਲਸ਼ਹਿਰ
ਮੁੱ.ਨੰ. 481/2017 ਅ/ਧ ਆਰਮਜ਼ ਐਕਟ ਥਾਣਾ ਬਰਮਰਾ (ਕੇਰਲ)
ਮੁੱ.ਨੰ. 202/26 ਅ/ਧ ਅਸਲਾ ਐਕਟ,21/29 ਐਨ.ਡੀ.ਪੀ.ਐਸ.ਐਕਟ,61(2) ਬੀ.ਐਨ.ਐਸ. ਥਾਣਾ ਸਿਟੀ-1 ਅਬੋਹਰ

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.