IMG-LOGO
ਹੋਮ ਪੰਜਾਬ : ਜੋਨ ਫਿਰੋਜ਼ਪੁਰ ਦਾ ਸੰਤ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਸ਼ਰਧਾ ਪੂਰਵਕ...

ਜੋਨ ਫਿਰੋਜ਼ਪੁਰ ਦਾ ਸੰਤ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ

ਜ਼ਿੰਦਗੀ ਵਿੱਚ ਗੁੱਸਾ ਹਮੇਸ਼ਾ ਹੀ ਹਾਨੀਕਾਰਕ ਹੁੰਦਾ ਹੈ :ਡਾਕਟਰ ਗੁਰਮੀਤ ਸਿੰਘ ਜੀ

ਵਿਜੇ ਕੁਮਾਰ ਜੀ ਮੁਖੀ ਬ੍ਰਾਂਚ ਗੁਰੂ ਹਰ ਸਹਾਏ ਨੇ ਆਏ ਹੋਏ ਪ੍ਰਚਾਰਕਾਂ ਦਾ ਕੀਤਾ ਧੰਨਵਾਦ

Admin user - Sep 13, 2026 10:29 PM
IMG

ਜਗਦੀਸ਼ ਥਿੰਦ

ਗੁਰੂ ਹਰਸਹਾਏ / ਫਿਰੋਜਪੁਰ  13 ਸਤੰਬਰ2026 
ਜ਼ੋਨ ਫਿਰੋਜ਼ਪੁਰ ਦਾ ਜ਼ੋਨਲ ਪੱਧਰੀ ਸੰਤ ਨਿਰੰਕਾਰੀ ਇੰਗਲਿਸ਼ ਮੀਡੀਅਮ ਸਮਾਗਮ ਕੱਲ ਸੰਤ ਨਿਰੰਕਾਰੀ ਸਤਿਸੰਗ ਭਵਨ ਗੁਰੂ ਹਰ ਸਹਾਏ  ਵਿਖੇ ਸ਼ਰਧਾ ਪੂਰਵਕ ਕਰਵਾਇਆ ਗਿਆ। ਜਿਸ ਵਿੱਚ ਫਿਰੋਜ਼ਪੁਰ ਜ਼ੋਨ ਦੀਆਂ 27 ਬ੍ਰਾਂਚਾਂ ਦੀਆਂ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਭਾਗੀਦਾਰਾਂ ਦੁਆਰਾ ਗੀਤਾਂ, ਕਵਾਲੀਆਂ, ਕਵਿਤਾਵਾਂ,ਸਕਿਟਾਂ ਆਦਿ ਨਾਲ ਸੰਤ ਨਿਰੰਕਾਰੀ ਮਿਸ਼ਨ ਦੀਆਂ ਸਿੱਖਿਆਵਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਪ੍ਰਗਟ ਕੀਤਾ ਗਿਆ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਡਾਕਟਰ ਗੁਰਮੀਤ ਸਿੰਘ ਜੀ ਪ੍ਰਚਾਰਕ ਬਠਿੰਡਾ  ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਪਵਿੱਤਰ ਸੰਦੇਸ਼ ਦਿੱਤਾ। ਉਹਨਾਂ ਨੇ ਆਪਣੇ ਪ੍ਰਵਚਨਾਂ ਵਿੱਚ ਫਰਮਾਇਆ ਕਿ ਅੱਜ ਸੰਤ ਨਿਰੰਕਾਰੀ ਮਿਸ਼ਨ ਦੁਆਰਾ ਪੂਰੇ ਨਿਰੰਕਾਰੀ ਜਗਤ ਵਿੱਚ ਜਿੱਥੇ ਬਾਲ ਸਮਾਗਮ ਮਹਿਲਾ ਸਮਾਗਮ ਕਰਵਾਏ ਜਾਂਦੇ ਹਨ ਉੱਥੇ ਨਾਲ ਹੀ ਨਾਲ ਇੰਗਲਿਸ਼ ਮੀਡੀਅਮ ਸਮਾਗਮਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਅੰਗਰੇਜ਼ੀ ਭਾਸ਼ਾ ਦੁਆਰਾ ਅਸੀਂ ਆਪਣੇ ਮਿਸ਼ਨ ਦਾ  ਸੰਦੇਸ਼ ਪੂਰੀ ਦੁਨੀਆ ਵਿੱਚ ਮਾਨਵ ਮਾਤਰ ਤੱਕ ਪਹੁੰਚਾ ਸਕੀਏ ਕਿਉਂਕਿ ਦੁਨੀਆਂ ਵਿੱਚ ਬਹੁਤ ਸਾਰੇ ਸਥਾਨ ਜਿੱਥੇ ਪੰਜਾਬੀ ਜਾਂ ਹਿੰਦੀ ਸਮਝ ਵਿੱਚ ਨਹੀਂ ਆਉਂਦੀ ਉਥੇ ਅੰਗਰੇਜ਼ੀ ਭਾਸ਼ਾ ਦੇ ਮਾਧਿਅਮ ਦੁਆਰਾ ਹੀ ਮਾਨਵ ਮਾਤਰ ਤੱਕ ਮਿਸ਼ਨ ਦੀ ਗੱਲ ਨੂੰ ਪਹੁੰਚਾਇਆ ਜਾ ਸਕਦਾ ਹੈ।
 ਆਪਣੇ ਬਚਨਾਂ ਵਿੱਚ ਉਹਨਾਂ ਨੇ ਅੱਗੇ ਫਰਮਾਇਆ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਗੁੱਸਾ ਹਮੇਸ਼ਾ ਹੀ ਹਾਨੀਕਾਰਕ ਹੁੰਦਾ ਹੈ ਗੁੱਸੇ ਨਾਲ ਕਦੇ ਵੀ ਕਿਸੇ ਦਾ ਕੁਝ ਨਹੀਂ ਸਵਰਿਆ ਗੁੱਸੇ ਨਾਲ ਹਮੇਸ਼ਾ ਨੁਕਸਾਨ ਹੀ ਨੁਕਸਾਨ ਹੁੰਦਾ ਹੈ ।
 ਪਰ ਜਦੋਂ ਕੋਈ ਸਤਿਸੰਗ ਵਿੱਚ ਆਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦਾ ਹੈ ਤਾਂ ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਮੈਂ ਗੁੱਸਾ ਨਹੀਂ ਕਰਨਾ ਜੋ ਸਾਹਮਣੇ ਵਾਲਾ ਹੈ ਉਹ ਵੀ ਪਰਮਾਤਮਾ ਦਾ ਹੀ ਰੂਪ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਆਪਣਾ ਕੋਈ ਅਸਤਿਤਵ ਨਹੀਂ ਹੈ ਮੈਂ ਕੁਝ ਵੀ ਨਹੀਂ ਹਾਂ ਇਸ ਧਰਤੀ ਦੇ ਉੱਪਰ ਇਸ ਦੁਨੀਆ ਦੇ ਉੱਪਰ ਸਭ ਪਰਮਾਤਮਾ ਦਾ ਹੀ ਰੂਪ ਹਨ ਫਿਰ ਗਿਲਾ ਸ਼ਿਕਵਾ ਗੁੱਸਾ ਲੜਾਈ ਝਗੜੇ ਕਿਸ ਗੱਲ ਦਾ,
 ਜਦੋਂ ਚੰਗੀ ਸੋਚ ਨੂੰ ਲੈ ਕੇ ਇਸ ਤਰਾਂ ਦੇ ਸੁੰਦਰ ਜੀਵਨ ਬਣ ਜਾਂਦੇ ਹਨ ਫਿਰ ਉਹ ਦੂਸਰਿਆਂ ਲਈ ਮਿਸਾਲ ਬਣਦੇ ਹਨ। ਤਾਂ ਹੀ ਇਸ ਤਰ੍ਹਾਂ ਦੇ ਸਤਸੰਗ ਦੇ ਆਯੋਜਨ ਕੀਤੇ ਜਾਂਦੇ ਹਨ ਤਾਂ ਜੋ ਇਹ ਨੌਜਵਾਨ ਇਹ ਬੱਚੇ ਆਉਣ ਵਾਲੇ ਸਮੇਂ ਦੇ ਲਈ ਆਪਣੇ ਜੀਵਨ ਨੂੰ ਸੁੰਦਰ ਢੰਗ ਨਾਲ ਜੀਅ ਸਕਣ 
 ਇਸ ਸਮਾਗਮ ਦੌਰਾਨ ਸੰਗਤਾਂ ਵਿੱਚ ਸਤਿਗੁਰੂ ਪ੍ਰਤੀ ਸ਼ੁਕਰਾਨੇ ਦੇ ਭਾਵ ਦੇਖਣ ਨੂੰ ਮਿਲੇ।
 ਸੰਤ ਨਿਰੰਕਾਰੀ ਸਾਧ ਸੰਗਤ ਬ੍ਰਾਂਚ ਗੁਰੂ ਹਰ ਸਹਾਏ ਵਲੋਂ ਸਾਰੇ ਹੀ ਪ੍ਰਬੰਧ ਬਹੁਤ ਹੀ ਸੁੰਦਰ ਤਰੀਕੇ ਨਾਲ ਕੀਤੇ ਗਏ। ਇਸ ਮੌਕੇ ਜ਼ੋਨਲ ਇੰਚਾਰਜ ਫ਼ਿਰੋਜ਼ਪੁਰ ਐੱਨ ਐੱਸ ਗਿੱਲ ਅਤੇ ਵਿਜੇ ਕੁਮਾਰ ਜੀ ਮੁਖੀ ਬ੍ਰਾਂਚ ਗੁਰੂ ਹਰ ਸਹਾਏ  ਨੇ ਆਏ ਹੋਏ ਪ੍ਰਚਾਰਕ ਡਾਕਟਰ ਗੁਰਮੀਤ ਜੀ ਬਠਿੰਡਾ ਅਤੇ ਸਮੂਹ ਸੰਗਤਾਂ ਅਤੇ ਸਾਰੇ ਜ਼ੋਨ ਦੀਆਂ ਬ੍ਰਾਂਚਾਂ ਤੋਂ ਪਹੁੰਚੇ ਭਾਗੀਦਾਰਾਂ ਅਤੇ ਪ੍ਰਬੰਧਕਾਂ ਆਦਿ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।
 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.