ਤਾਜਾ ਖਬਰਾਂ
• ਡਾ. ਰਜਿੰਦਰ ਕੌਰ ਡਾ. ਪ੍ਰਦੀਪ ਕੁਮਾਰ
ਖੇਤਾਂ ਤੋਂ ਇਲਾਵਾ ਘਰੇਲੂ ਬਗੀਚੀ ਵਿੱਚ ਵੀ ਕਿੰਨਾ ਕੁਝ ਉਗਾਇਆ ਜਾ ਸਕਦਾ ਹੈ, ਜੋ ਸਾਡੀਆਂ ਰੋਜ਼ਾਨਾ ਦੀਆਂ ਲੋੜਾਂ ਤਾਂ ਪੂਰੀਆਂ ਕਰੇਗਾ ਹੀ, ਇਸ ਨਾਲ ਹੀ ਬਾਜ਼ਾਰ 'ਤੇ ਨਿਰਭਰਤਾ ਵੀ ਘਟਾਏਗਾ...
ਫਲ ਤੇ ਸਬਜ਼ੀਆਂ
ਕੋਈ ਸਮਾਂ ਸੀ ਜਦੋਂ ਹਰੇਕ ਕਿਸਾਨ ਘਰੇਲੂ ਲੋੜ ਲਈ ਦਾਲਾਂ, ਸਬਜ਼ੀਆਂ, ਗੰਢਾਂ, ਫਲ ਆਦਿ ਦੀ ਬੀਜਾਂਦ ਕਰਦੇ ਸਨ, ਪਰ ਅੱਜਕੇ ਦੌਰ ਵਿੱਚ ਕਿਸਾਨ ਅਜਿਹਾ ਨਾ ਕਰਕੇ ਘਰ ਢਾਣੀ ਹੀ ਸਬਜ਼ੀਆਂ, ਫਲ, ਗੰਢਾਂ, ਦਾਲਾਂ ਆਦਿ ਬਾਜ਼ਾਰੋਂ ਖਰੀਦ ਕੇ ਲਿਆ ਰਹੇ ਹਨ, ਜਿਸ ਨਾਲ ਸਾਡੀ ਰਸੋਈ ਦੀ ਪੌਸ਼ਟਿਕਤਾ ਵਿੱਚ ਨਿਘਾਰ ਆ ਰਿਹਾ ਹੈ, ਉੱਥੇ ਸਾਡਾ ਸਰਮਾਇਆ ਵੀ ਖਰਚ ਹੋ ਰਿਹਾ ਹੈ। ਚਾਹੀਦਾ ਹੈ ਕਿ ਹਰੇਕ ਘਰ 'ਚ ਘਰੇਲੂ ਜ਼ਰੂਰਤਾਂ ਲਈ ਦਾਲਾਂ, ਸਬਜ਼ੀਆਂ, ਗੰਢਾਂ ਦੇ ਫਲਦਾਰ ਰੁੱਖ ਆਦਿ ਲਗਾਉਣੇ ਚਾਹੀਦੇ ਹਨ, ਜਿਸ ਨਾਲ ਸਾਡੇ ਭੋਜਨ ਵਿੱਚ ਪੌਸ਼ਟਿਕਤਾ ਵੀ ਮਜ਼ਬੂਤ ਹੋਵੇਗੀ ਅਤੇ ਕੀਮਤੀ ਸਰਮਾਏ ਦੀ ਵੀ ਬੱਚਤ ਹੋਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (2023) ਦੀ ਖੋਜ ਅਨੁਸਾਰ, ਇੱਕ 4-5 ਮੈਂਬਰਾਂ ਵਾਲਾ ਪਰਿਵਾਰ ਸਿਰਫ਼ 2 ਤੋਂ 3 ਮਰਲੇ ਜਗ੍ਹਾ ਵਿੱਚ ਪੀਏਯੂ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਸਬਜ਼ੀਆਂ ਦੀ ਜ਼ਹਿਰ ਮੁਕਤ ਘਰੇਲੂ ਬਗ਼ੀਚੀ ਲਗਾ ਕੇ ਸਾਲਾਨਾ ਲਗਭਗ 15,000 ਤੋਂ 22,000 ਦੀਆਂ ਸਬਜ਼ੀਆਂ ਅਤੇ ਫਲ ਘਰੇ ਹੀ ਪੈਦਾ ਕਰ ਸਕਦਾ ਹੈ।
ਪਰ ਅਜਿਹੀ ਕੋਈ ਗੱਲ ਨਹੀਂ ਕਿ ਕੋਈ ਮਠਿਆਈ ਘਰ ਤਿਆਰ ਨਹੀਂ ਹੋ ਸਕਦੀ। ਘੱਟੋ ਆਪ ਵਿਆਹ ਸ਼ਾਦੀਆਂ/ਸਮਾਗਮਾਂ ਨੂੰ ਵੀ ਪਾਸੇ ਰੱਖਦੇ ਹਾਂ। ਸਾਡੇ ਘਰ ਜਦੋਂ ਕਿਸੇ ਰਿਸ਼ਤੇਦਾਰ ਨੇ ਆਉਣਾ ਹੁੰਦਾ ਹੈ ਜਾਂ ਕਦੇ ਸਾਡਾ ਮਨ ਕਰਦਾ ਹੈ ਤਾਂ ਅਸੀਂ ਕਿੰਨੀਆਂ ਮਹਿਂਗੀਆਂ-2 ਮਠਿਆਈਆਂ ਬਾਜ਼ਾਰ ਵਿਚੋਂ ਲੈ ਕੇ ਆਉਂਦੇ ਹਾਂ, ਕਿੰਨ੍ਹੇ ਤਰ੍ਹਾਂ ਦੇ ਬਿਸਕੁਟ ਲੈ ਕੇ ਆਉਂਦੇ ਹਾਂ। ਕੀ ਆਪਾਂ ਗੁੜ ਦੀ ਖਰੀਦਦਾਰੀ ਕਰਨ ਲਈ ਅਸੀਂ ਇਹ ਸਭ ਘਰ ਨਹੀਂ ਤਿਆਰ ਕਰ ਸਕਦੇ , ਬਿਲਕੁਲ ਕਰ ਸਕਦੇ ਹਾਂ। ਇਸ ਦੀ ਇੱਕ ਬਹੁਤ ਵੱਡੀ ਮਿਸਾਲ 'ਲਿਜਤ ਪਾਪੜ' ਹੈ, ਜਿਸ ਦੀ ਸ਼ੁਰੂਆਤ ਸਾਲ 1959 ਵਿੱਚ 7 ਔਰਤਾਂ ਨੇ ਸਿਰਫ਼ 80 ਰੁਪਏ ਦੀ ਬਹੁਤ ਛੋਟੀ ਜਿਹੀ ਰਕਮ ਨਾਲ ਆਪਣੇ ਘਰ ਦੀ ਛੱਤ ਤੋਂ ਪਾਪੜ ਬਣਾ ਕੇ ਕੀਤੀ ਸੀ। ਅੱਜ ਇਹ ਘਰੇਲੂ ਹੁਨਰ ਕਰੋੜਾਂ ਰੁਪਏ ਦੀ ਇੱਕ ਵੱਡੀ ਸੰਸਥਾ ਬਣ ਚੁੱਕਾ ਹੈ।
ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਦੀ ਰਿਪੋਰਟ (2022) ਅਨੁਸਾਰ, ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰੂ ਮਠਿਆਈਆਂ ਵਿੱਚ 25 ਫੀਸਦੀ ਤੋਂ 30 ਫੀਸਦੀ ਤਕ ਮਿਲਾਵਟ ਪਾਈ ਜਾਂਦੀ ਹੈ। ਘਰ ਵਿੱਚ ਤਿਆਰ ਕੀਤੀ ਮਠਿਆਈ ਸਿਹਤ ਦੇ ਨਾਲ-ਨਾਲ ਪੈਸੇ ਦੀ ਵੀ ਬਚਤ ਕਰਦੀ ਹੈ। ਇਸ ਤਰ੍ਹਾਂ ਮਠਿਆਈਆਂ ਨੂੰ ਘਰੇ ਤਿਆਰ ਕਰਕੇ ਅਸੀਂ ਬੇਕੀਮਤੀ ਸਰਮਾਇਆ ਬਚਾ ਸਕਦੇ ਹਾਂ।
ਬਿਮਾਰੀਆਂ ਲਈ ਘਰੇਲੂ ਨੁਸਖ਼ੇ
ਕੋਈ ਸਮਾਂ ਸੀ ਜਦੋਂ ਅਸੀਂ ਠੰਢ ਤੇ ਬੁਖ਼ਾਰ ਦਾ ਇਲਾਜ ਕਰ ਲੈਂਦੇ ਸੀ। ਦੇਸੀ ਆਯੁਰਵੇਦਿਕ ਔਸ਼ਧੀਆਂ ਜਿਵੇਂ ਕਿ ਸੁੰਢ, ਅਜਵਾਇਣ, ਲੌਂਗ, ਇਲਾਇਚੀ ਆਦਿ ਤੋਂ ਕਈ ਬਿਮਾਰੀਆਂ ਠੀਕ ਕਰ ਲੈਂਦੇ ਸੀ । ਘਰ ਦੀ ਰਸੋਈ ਵਿੱਚ ਉਪਲਬਧ ਸਮਾਨ ਤੋਂ ਹੀ ਨਿੱਕੀਆਂ ਮੋਟੀਆਂ ਬਿਮਾਰੀਆਂ ਦਾ ਇਲਾਜ ਕਰ ਲੈਂਦੇ ਸੀ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (2019-2021) ਦੇ ਅੰਕੜਿਆਂ ਅਨੁਸਾਰ, ਗ੍ਰਾਮੀਣ ਪਰਿਵਾਰਾਂ ਦੀ ਗੈਰ-ਪੈਨਸ਼ਨਧਾਰਕ ਆਮਦਨ ਦਾ 12 ਫੀਸਦੀ ਤੋਂ 15 ਫੀਸਦੀ ਹਿੱਸਾ ਛੋਟੀਆਂ-ਛੋਟੀਆਂ ਬਿਮਾਰੀਆਂ ਦੀਆਂ ਦਵਾਈਆਂ 'ਤੇ ਖਰਚ ਹੁੰਦਾ ਹੈ। ਇਹ ਵੀ ਠੀਕ ਹੈ ਕਿ ਮੌਜੂਦਾ ਦੌਰ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਸਾਨੂੰ ਮਾਹਿਰ ਡਾਕਟਰਾਂ ਲਈ ਚੰਗੇ ਹਸਪਤਾਲਾਂ ਵਿੱਚ ਜਾਣ ਪਵੇਗਾ, ਪਰ ਸਾਨੂੰ ਛੋਟੀਆਂ ਮੋਟੀਆਂ ਸਰੀਰਕ ਸਮੱਸਿਆਵਾਂ ਲਈ ਤਾਂ ਘਰੇਲੂ ਬਗੀਚੀ 'ਚ ਪੈਦਾ ਕੀਤੀਆਂ ਚੀਜ਼ਾਂ ਤੋਂ ਇਲਾਜ ਕਰ ਲੈਣ ਦੀ ਕਲਾ ਸਿੱਖ ਲੈਣੀ ਚਾਹੀਦੀ ਹੈ।ਉਪਰੋਕਤ ਸਾਰੇ ਕੀਤੇ ਗਏ ਸੁਝਾਵਾਂ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਘਰੇਲੂ ਪੱਧਰ 'ਤੇ ਪੈਦਾ ਕਰਕੇ ਬਹੁਤ ਕੀਮਤੀ ਸਰਮਾਏ ਦੀ ਬਚਤ ਕਰ ਸਕਦੇ ਹਾਂ। ਆਓ ਅਸੀਂ ਜੀ ਚੀਜ਼ ਘਰੇ ਪੈਦਾ ਕਰ ਸਕਦੇ ਹਾਂ ਉਹ ਪੈਦਾ ਕਰੀਏ ਅਤੇ ਕੀਮਤੀ ਸਰਮਾਏ ਦੀ ਬਚਤ ਕਰੀਏ। •
ਦਰ ਕੌਰ ਡਾ. ਪ੍ਰਦੀਪ ਕੁਮਾਰ
Get all latest content delivered to your email a few times a month.