IMG-LOGO
ਹੋਮ ਪੰਜਾਬ : 1100 ਭੈਣਾਂ, 1100 ਜਵਾਨ ਅਤੇ ਇੱਕ ਅਟੁੱਟ ਰਿਸ਼ਤਾ

1100 ਭੈਣਾਂ, 1100 ਜਵਾਨ ਅਤੇ ਇੱਕ ਅਟੁੱਟ ਰਿਸ਼ਤਾ

ਆਸਫ਼ਵਾਲਾ ਸ਼ਹੀਦੀ ਸਮਾਰਕ 'ਚ ਮਨਾਇਆ 'ਰਾਖੀ ਸਰਹਦ ਕੇ ਨਾਮ' ਸਮਾਗਮ

ਮੁੰਬਈ ਤੋਂ ਆਈਆਂ 15 ਦ੍ਰਿਸ਼ਟੀਹੀਣ ਭੈਣਾਂ ਨੇ ਮੰਚ 'ਤੇ ਪਹੁੰਚ ਕੇ ਮੁੱਖ ਮਹਿਮਾਨਾਂ ਅਤੇ ਜਵਾਨਾਂ ਨੂੰ ਰੱਖੜੀ ਬੰਨ੍ਹੀ

Admin user - Aug 24, 2026 10:20 AM
IMG

ਵਿਨੋਦ ਮਹਿਤਾ

ਫ਼ਾਜ਼ਿਲਕਾ 24 ਅਗਸਤ 2026 :
ਫ਼ਾਜ਼ਿਲਕਾ ਦੇ ਇਤਿਹਾਸਕ ਆਸਫ਼ਵਾਲਾ ਸ਼ਹੀਦੀ ਸਮਾਰਕ ਵਿਖੇ "ਰਾਖੀ ਸਰਹਦ ਕੇ ਨਾਮ – ਰਾਸ਼ਟਰ ਰੱਖਿਆ ਕਾ ਸਨਮਾਨ, ਭੈਣੋਂ ਕਾ ਅਭਿਮਾਨ" ਵਿਸ਼ੇ ਹੇਠ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਨੇ ਦੇਸ਼ ਭਗਤੀ ਅਤੇ ਭਾਵਨਾਵਾਂ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।

ਪੰਜਾਬ ਦੇ ਮਾਨਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਲੈਫ਼ਟੀਨੈਂਟ ਜਨਰਲ ਸ਼ਮਸ਼ੇਰ ਸਿੰਘ ਵਿਰਕ ਦੀ ਵਿਸ਼ੇਸ਼ ਮੌਜੂਦਗੀ ਵਿੱਚ 1100 ਭੈਣਾਂ ਨੇ 1100 ਵੀਰ ਜਵਾਨਾਂ ਦੇ ਗੁੱਟਾਂ 'ਤੇ ਰੱਖੜੀਆਂ ਬੰਨ੍ਹ ਕੇ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ, ਪ੍ਰੇਮ ਅਤੇ ਧੰਨਵਾਦ ਪ੍ਰਗਟਾਇਆ।

ਮੁੱਖ ਆਕਰਸ਼ਣ:

    ਦ੍ਰਿਸ਼ਟੀਹੀਣ ਭੈਣਾਂ ਦਾ ਭਾਵੁਕ ਪਲ: ਸਮਾਗਮ ਦਾ ਸਭ ਤੋਂ ਭਾਵੁਕ ਪਲ ਤਦ ਆਇਆ ਜਦੋਂ ਮੁੰਬਈ ਤੋਂ ਆਈਆਂ 15 ਦ੍ਰਿਸ਼ਟੀਹੀਣ ਭੈਣਾਂ ਨੇ ਮੰਚ 'ਤੇ ਪਹੁੰਚ ਕੇ ਮੁੱਖ ਮਹਿਮਾਨਾਂ ਅਤੇ ਜਵਾਨਾਂ ਨੂੰ ਰੱਖੜੀ ਬੰਨ੍ਹੀ

    ਦਿਲ ਨੂੰ ਛੂਹ ਜਾਣ ਵਾਲਾ ਸੰਦੇਸ਼: ਦ੍ਰਿਸ਼ਟੀਹੀਣ ਭੈਣਾਂ ਨੇ ਕਿਹਾ, "ਅਸੀਂ ਅੱਖਾਂ ਨਾਲ ਨਹੀਂ ਦੇਖ ਸਕਦੀਆਂ, ਪਰ ਦਿਲ ਨਾਲ ਜਵਾਨਾਂ ਦੀ ਖ਼ੁਸ਼ੀ ਮਹਿਸੂਸ ਕਰ ਸਕਦੀਆਂ ਹਾਂ", ਜਿਸ ਨੇ ਪੂਰੇ ਪੰਡਾਲ ਨੂੰ ਭਾਵ-ਵਿਭੋਰ ਕਰ ਦਿੱਤਾ। ਇਸ ਮੌਕੇ ਕਰਨ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਕਰਨ ਗਲੋਤਰਾ, ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਨੀ, ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ  ਐਡਵੋਕੇਟ ਪ੍ਰਵੀਨ ਧੰਜੂ, ਐਡਵੋਕੇਟ ਗੁਲਸ਼ਨ ਮਹਿਰੋਕ , ਐਡਵੋਕੇਟ ਸਚਿਨ ਮਹਿਤਾ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ।

 

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.