IMG-LOGO
ਹੋਮ ਪੰਜਾਬ : 19ਵਾਂ ਰਾਏ ਸਿੱਖ ਸਲਾਨਾ ਇਜਲਾਸ 30 ਅਗਸਤ ਨੂੰ ਪਿੰਡ ਮੇਘਾ...

19ਵਾਂ ਰਾਏ ਸਿੱਖ ਸਲਾਨਾ ਇਜਲਾਸ 30 ਅਗਸਤ ਨੂੰ ਪਿੰਡ ਮੇਘਾ ਰਾਏ ਉਤਾੜ ਵਿਖੇ ਹੋਵੇਗਾ

" ਮੁੱਖ ਮੁੱਦੇ , ਵਿਮੁਕਤ ਜਾਤੀ ਦੀਆਂ ਸਹੂਲਤਾਂ ਅਤੇ ਸਰਟੀਫਿਕੇਟ ਬਹਾਲ ਕਰਵਾਉਣ ਲਈ ਸੰਘਰਸ਼ "

ਸਮੁੱਚੀ ਰਾਏ ਸਿੱਖ ਬਰਾਦਰੀ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ

Admin user - Aug 23, 2026 07:21 PM
IMG

ਜਗਦੀਸ਼ ਥਿੰਦ 
ਮੇਘਾ ਰਾਏ ਉਤਾੜ / ਫਿਰੋਜ਼ਪੁਰ:
ਰਾਏ ਸਿੱਖ ਬਰਾਦਰੀ ਦਾ 19ਵਾਂ ਸਲਾਨਾ ਇਜਲਾਸ 30 ਅਗਸਤ 2026, ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਾਬਾ ਪੀਰ ਭਾਗਾਂ ਜੀ, ਪਿੰਡ ਮੇਘਾ ਰਾਏ ਉਤਾੜ (ਨੇੜੇ ਰਾਧਾ ਸੁਆਮੀ ਸਤਿਸੰਗ ਘਰ) ਵਿਖੇ ਆਯੋਜਿਤ ਕੀਤਾ ਜਾ ਰਹਾ ਹੈ। ਇਹ ਇਜਲਾਸ 30 ਅਗਸਤ 2007 ਨੂੰ ਰਾਏ ਸਿੱਖਾਂ ਨੂੰ ਅਨੁਸੂਚਿਤ ਜਾਤੀ ਵਿੱਚ ਸ਼ਾਮਿਲ ਕਰਨ ਅਤੇ 31 ਅਗਸਤ 1952 ਨੂੰ ਜਰਾਇਮ ਪੇਸ਼ਾ ਕਬੀਲਾ ਕਾਨੂੰਨ ਖਤਮ ਹੋਣ ਦੀ ਵਰ੍ਹੇਗੰਢ ਦੇ ਸਬੰਧ ਵਿੱਚ ਕਰਵਾਇਆ ਜਾ ਰਿਹਾ ਹੈ।
ਇਜਲਾਸ ਦੌਰਾਨ ਚੁੱਕੇ ਜਾਣ ਵਾਲੇ ਮੁੱਖ ਮੁੱਦੇ:
ਸਮਾਜਿਕ ਸੁਧਾਰ: ਸਮਾਜ ਵਿੱਚੋਂ ਦਾਜ ਪ੍ਰਥਾ, ਮਹਿੰਗੀਆਂ ਤੇ ਖਰਚੀਲੀਆਂ ਰਸਮਾਂ ਨੂੰ ਖਤਮ ਕਰਨਾ, ਵਿਆਹਾਂ ਸਮੇਂ ਬਰਾਤੀਆਂ ਦੀ ਗਿਣਤੀ ਘੱਟ ਕਰਨਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨਾ।
ਘਰੇਲੂ ਮਸਲੇ: ਬਰਾਦਰੀ ਦੇ ਆਪਸੀ ਅਤੇ ਘਰੇਲੂ ਝਗੜਿਆਂ ਨੂੰ ਮਿਲ-ਬੈਠ ਕੇ ਹੱਲ ਕਰਨਾ।
ਲਿੰਗ ਬਰਾਬਰਤਾ: ਲੜਕਾ-ਲੜਕੀ ਦੇ ਵਿਤਕਰੇ ਨੂੰ ਖਤਮ ਕਰਕੇ ਜਨਮ ਸਮੇਂ ਤੋਂ ਹੀ ਬਰਾਬਰਤਾ ਦੇਣਾ।
ਰਸਮਾਂ ਵਿੱਚ ਬਦਲਾਅ: ਬਜ਼ੁਰਗਾਂ ਦੀ ਅੰਤਿਮ ਅਰਦਾਸ ਅਤੇ ਪਗੜੀ ਸਮੇਂ ਕੀਤੇ ਜਾਂਦੇ ਲੈਣ-ਦੇਣ ਨੂੰ ਬੰਦ ਕਰਨਾ।
ਹੱਕਾਂ ਲਈ ਸੰਘਰਸ਼: ਹੋਰ ਅਨੁਸੂਚਿਤ ਜਾਤੀਆਂ ਦੇ ਬਰਾਬਰ ਪਹੁੰਚਣ ਲਈ ਵੱਖਰਾ ਕੋਟਾ ਲੈਣ, ਵਿਮੁਕਤ ਜਾਤੀ ਦੀਆਂ ਸਹੂਲਤਾਂ ਅਤੇ ਸਰਟੀਫਿਕੇਟ ਬਹਾਲ ਕਰਵਾਉਣ ਲਈ ਸੰਘਰਸ਼ ਕਰਨਾ।
ਬਾਰਡਰ ਖੇਤਰ ਦੀਆਂ ਸਮੱਸਿਆਵਾਂ: ਸੀਮਾਵਰਤੀ ਖੇਤਰਾਂ ਵਿੱਚ ਵੱਸਦੇ ਭਾਈਚਾਰੇ ਨੂੰ ਆਉਂਦੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣਾ।
ਹੋਣਹਾਰ ਬੱਚਿਆਂ ਦਾ ਸਨਮਾਨ: 10ਵੀਂ, 12ਵੀਂ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿੱਚ 85% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਅਤੇ ਸਮੇਲਨ ਵਿੱਚ ਪਹੁੰਚਣ ਵਾਲੀਆਂ ਬੀਬੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।
ਸੱਭਿਆਚਾਰਕ ਪ੍ਰੋਗਰਾਮ ਤੇ ਅਤੁੱਟ ਲੰਗਰ: ਇਸ ਸਮਾਗਮ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਮਾਨ ਸਿੰਘ ਰਾਏ ਫਾਜ਼ਿਲਕਾ, ਗੁਰਪਾਲ ਸਿੰਘ ਰਾਏ ਅਜਨਾਲਾ, ਚਮਕੌਰ ਬਚਨ ਬਠਿੰਡਾ, ਕਸ਼ਮੀਰ ਕੜਾਕਾ, ਬਲਵੰਤ ਸਿੰਘ ਲਾਡੀ ਅਤੇ ਚੰਨ ਧੁੱਲੇ ਚੱਕ ਵਾਲਾ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ।
ਇਜਲਾਸ ਵਿੱਚ ਬਰਾਦਰੀ ਦੇ ਸਮੂਹ ਆਗੂਆਂ, ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੇਅਰਮੈਨ/ਮੈਂਬਰਾਂ, ਸਰਪੰਚਾਂ, ਪੰਚਾਂ, ਨੰਬਰਦਾਰਾਂ ਅਤੇ ਸਰਕਾਰੀ/ਗੈਰ-ਸਰਕਾਰੀ ਮੁਲਾਜ਼ਮਾਂ ਸਮੇਤ ਸਮੁੱਚੀ ਰਾਏ ਸਿੱਖ ਬਰਾਦਰੀ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਸਮਾਗਮ ਦੌਰਾਨ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਜਾਵੇਗਾ।

 

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.