> Bolda Punjab -ਸੂਰਜਭਾਨ ਨੰਬਰਦਾਰ ਨੂੰ ਅਹਿਮ ਸ਼ਖਸੀਤਾਂ ਨੇ ਕੀਤੀ ਸ਼ਰਧਾਂਜਲੀ ਭੇਟ
IMG-LOGO
ਹੋਮ ਪੰਜਾਬ : ਸੂਰਜਭਾਨ ਨੰਬਰਦਾਰ ਨੂੰ ਅਹਿਮ ਸ਼ਖਸੀਤਾਂ ਨੇ ਕੀਤੀ ਸ਼ਰਧਾਂਜਲੀ ਭੇਟ

ਸੂਰਜਭਾਨ ਨੰਬਰਦਾਰ ਨੂੰ ਅਹਿਮ ਸ਼ਖਸੀਤਾਂ ਨੇ ਕੀਤੀ ਸ਼ਰਧਾਂਜਲੀ ਭੇਟ

ਡੇਰਾ ਭਜਨਗੜ੍ਹ ਸਾਹਿਬ ਵਿਖੇ ਹੋਇਆ ਸ਼ਰਧਾਂਜਲੀ ਸਮਾਗਮ

.

Admin user - Aug 11, 2026 06:09 AM
IMG

ਜਗਦੀਸ਼ ਥਿੰਦ

ਗੁਰੂ ਹਰ ਸਹਾਏ / ਫਿਰੋਜ਼ਪੁਰ, 11 ਅਗਸਤ (2026):
ਬਹੁ-ਪੱਖੀ ਸ਼ਖਸੀਅਤ ਦੇ ਮਾਲਕ ਸ਼੍ਰੀ ਸੂਰਜ ਭਾਨ ਨੰਬਰਦਾਰ ਦਾ ਸ਼ਰਧਾਂਜਲੀ ਸਮਾਗਮ ਡੇਰਾ ਭਜਨਗੜ੍ਹ ਸਾਹਿਬ, ਗੋਲੂ ਕਾ ਮੋੜ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ, ਰਿਸ਼ਤੇਦਾਰਾਂ, ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਪ੍ਰਮੁੱਖ ਹਸਤੀਆਂ ਅਤੇ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਡੇਰਾ ਭਜਨਗੜ੍ਹ ਸਾਹਿਬ ਦੇ ਗੱਦੀ ਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਅਤੇ ਆਸ਼ਰਮ ਬਾਬਾ ਰਾਮ ਥੰਮਣ ਦੇ ਗੱਦੀ ਨਸ਼ੀਨ ਸੰਤ ਬਾਬਾ ਹਰਮੇਸ਼ ਦਾਸ ਨੇ ਆਪਣੇ ਪ੍ਰਵਚਨਾਂ ਰਾਹੀਂ ਜਿੱਥੇ ਅਧਿਆਤਮਕ ਸੰਦੇਸ਼ ਦਿੱਤਾ, ਉੱਥੇ ਹੀ ਸ਼੍ਰੀ ਚੰਦਰ ਭਾਨ ਨੰਬਰਦਾਰ ਦੇ ਸਾਫ਼-ਸੁਥਰੇ, ਇਮਾਨਦਾਰ ਅਤੇ ਪ੍ਰੇਰਨਾਦਾਇਕ ਜੀਵਨ ਤੋਂ ਸੇਧ ਲੈਣ ਦਾ ਆਹਵਾਨ ਕੀਤਾ।
ਇਸ ਮੌਕੇ ਆੜ੍ਹਤੀ ਯੂਨੀਅਨ ਜਲਾਲਾਬਾਦ ਦੇ ਸਮੂਹ ਅਹੁਦੇਦਾਰ, ਸਾਬਕਾ ਮੰਤਰੀ ਹੰਸ ਰਾਜ ਜੋਸਨ, ਸਾਬਕਾ ਵਿਧਾਇਕ ਰਮਿੰਦਰ ਆਵਲਾ,ਅਨਮੀਤ ਸਿੰਘ ਹੀਰਾ ਸੋਢੀ,  ਬਲਦੇਵ ਸਿੰਘ ਮਾਹਮੂ ਜੋਈਆ, ਪੰਜਾਬ ਪੱਛੜੀਆਂ ਸ਼੍ਰੇਣੀਆਂ (ਬੀ.ਸੀ.) ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ, ਭਗਵਾਨ ਸਿੰਘ ਨੰਬਰਦਾਰ, ਸ਼ਿਵ ਤਰਪਾਲ ਕੇ, ਜੋਗਿੰਦਰ ਪਾਲ ਭਾਟਾ,, ਬਲਕਾਰ ਕੰਬੋਜ, ਹਰਚਰਨ ਸਿੰਘ ਸਾਮਾ ,ਹਾਕਮ ਜੋਸਨ,ਪੁਸ਼ਪਿੰਦਰ ਜੋਸਨ,ਬੂਟਾ ਸਿੰਘ ਸਰਪੰਚ, ਨਵਨੀਤ ਪੰਧੂ  ਨੰਬਰਦਾਰ ,
 ਰਾਜ ਬਖਸ਼ ਕੰਬੋਜ , ਸੁਖਵਿੰਦਰ ਸਿੰਘ ਭੱਪਾ, ਕੇਵਲ ਕੰਬੋਜ ਪਿੰਡੀ, ਇਕਬਾਲ ਚੰਦ ਪਾਲਾ ਬੱਟੀ, ਵਿੱਕੀ ਸਿੱਧੂ ,ਹਰਭਗਵਾਨ ਜੋਸਨ, ਭੀਮ ਕੰਬੋਜ, ਅਤੇ ਵਿਨੋਦ ਸਰਪੰਚ ਸਮੇਤ ਕਈ ਹੋਰ ਮੁਹਤਬਰ ਹਸਤੀਆਂ ਨੇ ਹਾਜ਼ਰੀ ਭਰੀ ਅਤੇ ਸ਼ਰਧਾਂਜਲੀਆਂ ਦਿੱਤੀਆਂ।
ਸਮਾਗਮ ਦੇ ਅੰਤ ਵਿੱਚ ਪਰਿਵਾਰਕ ਮੈਂਬਰਾਂ—ਸਪੁੱਤਰ ਸਤੀਸ਼ ਕੁਮਾਰ ਜੱਜ, ਰਣਜੀਤ ਕੁਮਾਰ ਥਿੰਦ, ਸਰਦਾਰ ਕਰਤਾਰ ਸਿੰਘ ਰੁਕਣਾ ਮੁਗਲਾ, ਸ਼੍ਰੀ ਹੁਕਮ ਚੰਦ ਪੰਧੂ, ਹਰਪ੍ਰੀਤ ਸਿੰਘ ਪੰਧੂ,ਪਰਵੀਨ ਥਿੰਦ ,ਸੰਜੀਵ ਮੰਡ, ਦਲੀਪ ਕੁਮਾਰ, ਅਵਿਨਾਸ਼ ਚੰਦਰ, ਅਤੇ ਸੁਰਜੀਤ ਕੁਮਾਰ ਪੰਧੂ—ਨੇ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਲੇ ਹਰ ਇੱਕ ਵਿਅਕਤੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.