> Bolda Punjab -ਗੁਰੂਹਰਸਹਾਏ ਵਿਖੇ 17ਵੇਂ ਵਿਸ਼ਾਲ ਭੰਡਾਰੇ 'ਚ ਰਮਿੰਦਰ ਸਿੰਘ ਆਂਵਲਾ ਵਲੋਂ 11,000 ਰੁਪਏ ਦੀ ਸੇਵਾ
IMG-LOGO
ਹੋਮ ਪੰਜਾਬ : ਗੁਰੂਹਰਸਹਾਏ ਵਿਖੇ 17ਵੇਂ ਵਿਸ਼ਾਲ ਭੰਡਾਰੇ 'ਚ ਰਮਿੰਦਰ ਸਿੰਘ ਆਂਵਲਾ ਵਲੋਂ...

ਗੁਰੂਹਰਸਹਾਏ ਵਿਖੇ 17ਵੇਂ ਵਿਸ਼ਾਲ ਭੰਡਾਰੇ 'ਚ ਰਮਿੰਦਰ ਸਿੰਘ ਆਂਵਲਾ ਵਲੋਂ 11,000 ਰੁਪਏ ਦੀ ਸੇਵਾ

NA

NA

Admin user - Aug 10, 2026 09:04 PM
IMG

ਸੁਰਜੀਤ ਕੌਰ ਥਿੰਦ

ਗੁਰੂਹਰਸਹਾਏ 10 ਅਗਸਤ 2026 :

ਸਥਾਨਕ ਇੰਦਰਾ ਕਲੋਨੀ, ਅਗਰਸੈਨ ਚੌਂਕ ਵਿਖੇ ਨੌਜਵਾਨ ਸਭਾ ਵਲੋਂ ਮਾਤਾ ਨੈਣਾ ਦੇਵੀ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ 17ਵਾਂ ਵਿਸ਼ਾਲ ਭੰਡਾਰਾ ਅਤੇ ਲੰਗਰ ਸ਼ਰਧਾ ਤੇ ਉਤਸ਼ਾਹ ਨਾਲ ਲਗਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੌਰਾਨ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵਲੋਂ ਲੰਗਰ ਲਈ 11,000 ਰੁਪਏ ਦੀ ਨਕਦ ਰਾਸ਼ੀ ਦੀ ਸੇਵਾ ਪਾਈ ਗਈ।

ਇਸ ਮੌਕੇ ਨੌਜਵਾਨ ਸਭਾ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਤੀਨਿਧਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਵਿੱਚ ਨਗਰ ਕੌਂਸਲਰ ਭੀਮਾ, ਨਗਰ ਕੌਂਸਲਰ ਅਮਨ ਦੁੱਗਲ, ਨਗਰ ਕੌਂਸਲਰ ਭਾਰਤ ਭੂਸ਼ਣ ਅਤੇ ਨਗਰ ਕੌਂਸਲਰ ਰਜਿੰਦਰ ਭਠੇਜਾ ਮੌਜੂਦ ਰਹੇ।

ਨੌਜਵਾਨ ਸਭਾ ਦੇ ਮੈਂਬਰਾਂ ਨੇ ਦੱਸਿਆ ਕਿ ਮਾਤਾ ਨੈਣਾ ਦੇਵੀ ਜੀ ਦੇ ਆਸ਼ੀਰਵਾਦ ਨਾਲ ਇਹ ਸਾਲਾਨਾ ਲੰਗਰ ਸੇਵਾ ਪਿਛਲੇ 17 ਸਾਲਾਂ ਤੋਂ ਲਗਾਤਾਰ ਨਿਭਾਈ ਜਾ ਰਹੀ ਹੈ, ਜਿਸ ਵਿੱਚ ਸਮੂਹ ਸੰਗਤਾਂ ਦਾ ਪੂਰਨ ਸਹਿਯੋਗ ਰਹਿੰਦਾ ਹੈ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ਨੇ ਨੌਜਵਾਨ ਸਭਾ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.