>
ਤਾਜਾ ਖਬਰਾਂ
ਜਗਦੀਸ਼ ਥਿੰਦ
ਫਾਜ਼ਿਲਕਾ 8 ਅਗਸਤ 2026 ,
ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸਮੱਗਲਰਾ/ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ, ਫਿਰੋਜਪੁਰ ਰੇਂਜ, ਫਿਰੋਜਪੁਰ ਅਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਸਦਰ ਜਲਾਲਾਬਾਦ ਅਧੀਨ ਪੈਂਦੀ ਚੌਂਕੀ ਘੁਬਾਇਆ ਦੇ ਇੰਚਾਰਜ ਐਚ.ਸੀ ਅਭਿਸ਼ੇਕ ਸ਼ਰਮਾ ਸਮੇਤ ਪੁਲਿਸ ਪਾਰਟੀ ਵੱਲੋਂ ਮਿਤੀ 07 ਅਗਸਤ.2026 ਨੂੰ ਬਰਾਏ ਗਸ਼ਤ ਵਾ ਚੈਕਿੰਗ ਦੌਰਾਨ ਇਲਾਕਾ ਥਾਣਾ ਏਰੀਆ ਦਾ ਰਵਾਨਾ ਸੀ ਤਾਂ ਤਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਚੱਕ ਬਜੀਦਾ ਪੁੱਜੀ ਤਾਂ ਇੰਸਪੈਕਟਰ ਸੰਦੀਪ ਮਲਿਕ ਕੰਪਨੀ ਕਮਾਂਡਰ ਚੌਂਕੀ ਬੀ.ਐਸ.ਐਫ ਟਾਹਲੀ ਵਾਲਾ ਵਲੋਂ ਫੋਨ ਮੋਸੂਲ ਹੋਇਆ ਕਿ ਬਲਦੇਵ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਗਹਿਲੇ ਵਾਲਾ ਦੇ ਝੋਨੇ ਦੇ ਖੇਤ ਵਿਚ ਇਕ ਡਰੋਨ ਡਿਗਿਆ ਹੋਇਆ ਪਿਆ ਹੈ ਜਿਸਤੇ ਐਚ.ਸੀ ਅਭਿਸ਼ੇਕ ਸ਼ਰਮਾ ਸਮੇਤ ਪੁਲਿਸ ਪਾਰਟੀ ਮੌਕੇ ਵਾਲੀ ਥਾਂ ਤੇ ਪੁੱਜੀ ਜਿਥੇ ਇੰਸਪੈਕਟਰ ਸੰਦੀਪ ਸਮੇਤ ਸਾਥੀਆਂ ਦੇ ਹਾਜਰ ਮਿਲਿਆ ਅਤੇ ਉਨਾਂ ਦੇ ਦੱਸੇ ਮੁਤਾਬਿਕ ਝੋਨੇ ਦੇ ਖੇਤ ਸਰਚ ਕੀਤੀ ਤਾਂ ਇਕ ਡਰੋਨ ਮਾਰਕਾ ਡੀ.ਜੇ.ਆਈ. ਜਿਸਤੇ ਇੱਕ ਪੱਖ ਪਰ MAVIC 4 PRO ਲਿਖਿਆ ਹੋਇਆ ਸੀ ਅਤੇ ਇਕ ਪਿਸਟਲ ਮਾਰਕਾ CAL.30 Made in China Norinco ਸਮੇਤ 02 ਮੈਗਜੀਨ ਅਤੇ 04 ਜਿੰਦਾਂ ਰੋਂਦ ਮਿਲੇ ਜਿਸਤੇ ਮੁੱਕਦਮਾ ਨੰਬਰ 164 ਮਿਤੀ 07.08.2026 ਅ/ਧ 10/11/12 AIRCRAFT ACT, 25/54/59 ARMS ACT ਬਨਾਮ ਨਾ-ਮਾਲੂਮ ਦੋਸ਼ੀ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।
Get all latest content delivered to your email a few times a month.