>
ਤਾਜਾ ਖਬਰਾਂ
BOLDAPUNJAB.COM
ਫ਼ਿਰੋਜ਼ਪੁਰ (27 ਜੁਲਾਈ): ਲੀਗਲ ਏਡ ਡਿਫ਼ੈਂਸ ਕੌਂਸਲ (LADC) ਨੀਤੀ ਦੇ ਵਿਰੋਧ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਵੱਲੋਂ ਇੱਕ ਵਿਸ਼ਾਲ ਰੋਸ ਮਾਰਚ ਅਤੇ ਪ੍ਰਦਰਸ਼ਨ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ। ਇਹ ਰੋਸ ਮਾਰਚ ਮੰਗਲਵਾਰ, 28 ਜੁਲਾਈ 2026 ਨੂੰ ਸਵੇਰੇ 11:00 ਵਜੇ ਫ਼ਿਰੋਜ਼ਪੁਰ ਛਾਉਣੀ ਕਚਹਿਰੀ ਤੋਂ ਸ਼ੁਰੂ ਹੋਵੇਗਾ।
ਵਕੀਲ ਭਾਈਚਾਰੇ ਨੇ ਦੋਸ਼ ਲਾਇਆ ਹੈ ਕਿ LADC ਨੀਤੀ ਕਾਨੂੰਨੀ ਪੇਸ਼ੇ ਦੀ ਆਜ਼ਾਦੀ ਅਤੇ ਆਮ ਲੋਕਾਂ ਦੇ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਪਰਾਧੀਆਂ ਨੂੰ ਇਸ ਨੀਤੀ ਤਹਿਤ ਸਰਕਾਰੀ ਮਦਦ ਮਿਲਦੀ ਰਹੀ, ਤਾਂ ਆਮ ਨਾਗਰਿਕਾਂ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਅਤੇ ਸੁਰੱਖਿਅਤ ਰਹਿਣਾ ਮੁਸ਼ਕਿਲ ਹੋ ਜਾਵੇਗਾ। ਵਕੀਲਾਂ ਦਾ ਮੰਨਣਾ ਹੈ ਕਿ ਇਹ ਲੜਾਈ ਸਿਰਫ਼ ਵਕੀਲਾਂ ਦੀ ਨਹੀਂ, ਸਗੋਂ ਸਮੁੱਚੀ ਆਮ ਜਨਤਾ ਦੇ ਹੱਕਾਂ ਦੀ ਲੜਾਈ ਹੈ।
ਰੋਸ ਮਾਰਚ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਅਤੇ ਮਾਰਗਾਂ ਤੋਂ ਹੁੰਦਾ ਹੋਇਆ ਲੰਘੇਗਾ:
ਫ਼ਿਰੋਜ਼ਪੁਰ ਛਾਉਣੀ ਕਚਹਿਰੀ (ਸ਼ੁਰੂਆਤੀ ਪੁਆਇੰਟ)
ਊਧਮ ਸਿੰਘ ਚੌਂਕ
ਮੱਲਵਾਲ ਰੋਡ
ਬਾਗੀ ਰੋਡ
ਡੀ. ਆਰ. ਦਫ਼ਤਰ, ਫ਼ਿਰੋਜ਼ਪੁਰ
ਪਾਇਲਟ ਚੌਂਕ (ਰੋਸ ਮਾਰਚ ਦੀ ਸਮਾਪਤੀ ਅਤੇ ਵਿਸ਼ਾਲ ਪ੍ਰਦਰਸ਼ਨ)
ਜ਼ਿਲ੍ਹਾ ਬਾਰ ਐਸੋਸੀਏਸ਼ਨ, ਫ਼ਿਰੋਜ਼ਪੁਰ ਦੇ ਅਹੁਦੇਦਾਰਾਂ—ਲਵਜੀਤ ਪਾਲ ਟਰਨਾ (ਪ੍ਰਧਾਨ), ਜੋਬਨਜੀਤ ਸਿੰਘ ਸਿੱਧੂ (ਉਪ-ਪ੍ਰਧਾਨ), ਅਤੇ ਨੀਲ ਰਤਨ ਸ਼ਰਮਾ (ਸਕੱਤਰ) ਦੀ ਅਗਵਾਈ ਹੇਠ ਫ਼ਿਰੋਜ਼ਪੁਰ ਦੇ ਸਮੂਹ ਨਿਵਾਸੀਆਂ ਨੂੰ ਇਸ ਰੋਸ ਮਾਰਚ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਨਿਆਂ ਪ੍ਰਣਾਲੀ ਅਤੇ ਆਮ ਲੋਕਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾ ਸਕੇ
Get all latest content delivered to your email a few times a month.