> Bolda Punjab -ਹਰੀ ਨਗਰ ਦਿੱਲੀ ਵਿਖੇ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਜੀ ਦੇ ਆਦਮ ਕੱਦ ਬੁੱਤ ਦਾ ਉਦਘਾਟਨ 25 ਜੁਲਾਈ ਨੂੰ
IMG-LOGO
ਹੋਮ ਪੰਜਾਬ : ਹਰੀ ਨਗਰ ਦਿੱਲੀ ਵਿਖੇ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਜੀ ਦੇ...

ਹਰੀ ਨਗਰ ਦਿੱਲੀ ਵਿਖੇ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਜੀ ਦੇ ਆਦਮ ਕੱਦ ਬੁੱਤ ਦਾ ਉਦਘਾਟਨ 25 ਜੁਲਾਈ ਨੂੰ

ਪੋਸਟਰ ਰਿਲੀਜ਼

.

Admin user - Jul 24, 2026 12:10 AM
IMG

ਜਗਦੀਸ਼ ਥਿੰਦ 
ਸੁਨਾਮ ਊਧਮ ਸਿੰਘ ਵਾਲਾ

ਅੱਜ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਪਰਿਵਾਰ, ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ, ਕੰਬੋਜ ਭਲਾਈ ਬੋਰਡ (ਜ਼ਿਲ੍ਹਾ ਸੰਗਰੂਰ) ਦੇ ਚੇਅਰਮੈਨ ਅਤੇ ਸਮੂਹ ਕੰਬੋਜ ਭਾਈਚਾਰੇ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ ਗਿਆ।
ਇਹ ਸਮਾਗਮ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਅਤੇ ਹਾਂਡਾ ਪਰਿਵਾਰ ਦਿੱਲੀ ਦੇ ਵਿਸ਼ੇਸ਼ ਯਤਨਾਂ ਸਦਕਾ ਆਯੋਜਿਤ ਕੀਤਾ ਜਾ ਰਹਾ ਹੈ। 25 ਜੁਲਾਈ 2026, ਦਿਨ ਸ਼ਨੀਵਾਰ ਨੂੰ ਸ਼ਾਮ 4:00 ਵਜੇ ਤੋਂ ਰਾਤ 8:00 ਵਜੇ ਤੱਕ ਦੀਨ ਦਿਆਲ ਉਪਾਧਿਆਏ ਹਸਪਤਾਲ ਦੇ ਸਾਹਮਣੇ, ਹਰੀ ਨਗਰ, ਦਿੱਲੀ ਵਿਖੇ ਸਥਿਤ 'ਸ਼੍ਰੋਮਣੀ ਸ਼ਹੀਦ ਊਧਮ ਸਿੰਘ ਚੌਕ' 'ਤੇ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਜੀ ਦੇ ਆਦਮ ਕੱਦ ਬੁੱਤ ਦਾ ਸ਼ਾਨਦਾਰ ਉਦਘਾਟਨ ਕੀਤਾ ਜਾਵੇਗਾ।
ਇਸ ਮੌਕੇ 'ਤੇ ਸਮੂਹ ਕੰਬੋਜ ਭਾਈਚਾਰੇ ਅਤੇ ਸੰਗਤਾਂ ਨੂੰ ਵੱਧ-ਚੜ੍ਹ ਕੇ ਪਹੁੰਚਣ ਦੀ ਨਿਮਰ ਬੇਨਤੀ ਕੀਤੀ ਗਈ ਹੈ।
ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ:
ਸ਼ਹੀਦ ਊਧਮ ਸਿੰਘ ਪਰਿਵਾਰ: ਸਰਦਾਰ ਗਿਆਨ ਸਿੰਘ, ਸਰਦਾਰ ਹਰਪਾਲ ਸਿੰਘ, ਰਣਜੋਤ ਸਿੰਘ
ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ: ਜਸਪਾਲ ਸਿੰਘ ਪਾਲਾ (ਪ੍ਰਧਾਨ), ਹਰਜਿੰਦਰ ਸਿੰਘ ਬੱਬੂ (ਸਕੱਤਰ)
ਕੰਬੋਜ ਭਲਾਈ ਬੋਰਡ (ਜ਼ਿਲ੍ਹਾ ਸੰਗਰੂਰ): ਮਨਦੀਪ ਸਿੰਘ ਜੋਸ਼ਨ (ਚੇਅਰਮੈਨ)
ਗੁਰਦੁਆਰਾ ਨਿਆਈਂ ਸਾਹਿਬ: ਤੇਜਿੰਦਰ ਸਿੰਘ ਤੇਜ਼ਾ (ਪ੍ਰਧਾਨ)
ਹੋਰ ਪ੍ਰਮੁੱਖ ਆਗੂ ਤੇ ਮੈਂਬਰ: ਕਰਨੈਲ ਸਿੰਘ ਢੋਟ (ਸਾਬਕਾ ਪ੍ਰਧਾਨ), ਗੁਰਦੀਪ ਸਿੰਘ ਦੀਪੀ, ਕੁਲਵੀਰ ਸਿੰਘ (ਖਜ਼ਾਨਚੀ), ਕੁਲਦੀਪ ਸਿੰਘ ਬਾਵਾ, ਪਰਮਾਨੰਦ ਸਿੰਘ, ਗੁਰਦਾਸ ਸਿੰਘ ਢੋਟ ਅਤੇ ਸਮੂਹ ਮੈਂਬਰ ਸਾਹਿਬਾਨ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.