>
ਤਾਜਾ ਖਬਰਾਂ
ਜਗਦੀਸ਼ ਥਿੰਦ
ਅੰਮ੍ਰਿਤਸਰ / ਬਿਊਰੋ ਰਿਪੋਰ : ਮਾਨਵ ਅਧਿਕਾਰਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦੇਣ ਵਾਲੇ ਮਹਾਨ ਸਪੂਤ ਸ਼ਹੀਦ Bhai ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਵਿੱਚੋਂ ਇੱਕ ਬਹੁਤ ਹੀ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਖਾਲੜਾ ਜੀ ਦੀ ਫੁਲਵਾੜੀ ਅੰਦਰ ਨਵੇਂ ਖਿੜੇ ਦੋਹਤੇ ਰੂਪੀ ਫੁੱਲ ਨੇ ਜਨਮ ਲਿਆ ਹੈ, ਜਿਸ ਨਾਲ ਪਰਿਵਾਰ ਦੇ ਨਾਲ-ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਗ੍ਰਹਿ ਵਿਖੇ ਇਸ ਨਵੇਂ ਆਏ ਨੰਨ੍ਹੇ ਮਹਿਮਾਨ (ਦੋਹਤੇ) ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ, ਜਿਸ ਨੂੰ ਸੰਗਤਾਂ ਵੱਲੋਂ ਭਰਵਾਂ ਪਿਆਰ ਅਤੇ ਅਸੀਸਾਂ ਮਿਲ ਰਹੀਆਂ ਹਨ।
ਦੱਸਣਯੋਗ ਹੈ ਕਿ ਜਿੱਥੇ ਪਿਛਲੇ ਦਿਨੀਂ ਭਾਈ ਖਾਲੜਾ ਜੀ ਦੇ ਸੰਘਰਸ਼ 'ਤੇ ਬਣੀ ਫ਼ਿਲਮ 'ਸਤਲੁਜ' ਕਾਫ਼ੀ ਚਰਚਾ ਵਿੱਚ ਰਹੀ ਹੈ, ਉੱਥੇ ਹੀ ਜੁਲਾਈ ਮਹੀਨੇ ਦੇ ਇਸ ਖੁਸ਼ੀਆਂ ਭਰੇ ਮੌਕੇ ਨੇ ਖਾਲੜਾ ਪਰਿਵਾਰ ਦੇ ਹਰ ਸ਼ੁਭਚਿੰਤਕ ਦੇ ਚਿਹਰੇ 'ਤੇ ਰੌਣਕ ਲਿਆ ਦਿੱਤੀ ਹੈ। ਸੰਗਤਾਂ ਵੱਲੋਂ ਪਰਿਵਾਰ ਨੂੰ ਇਸ ਮੁਬਾਰਕ ਮੌਕੇ 'ਤੇ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਵ-ਜਨਮੇ ਬੱਚੇ ਦੀ ਲੰਮੀ ਉਮਰ ਤੇ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।
Get all latest content delivered to your email a few times a month.