>
ਤਾਜਾ ਖਬਰਾਂ
ਜਗਦੀਸ਼ ਥਿੰਦ
ਚੰਡੀਗੜ੍ਹ 17 ਜੁਲਾਈ 2026 ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਕਮਿਊਨਿਟੀ ਪ੍ਰਤੀਨਿਧਤਾ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਦਿਆਂ ਮੁੱਖ ਮੰਤਰੀ ਦਫ਼ਤਰ (CMO) ਵੱਲੋਂ ਵਿਧਾਨ ਸਭਾ ਪੱਧਰ 'ਤੇ ਰਾਇ ਸਿੱਖ ਭਲਾਈ ਬੋਰਡ ਦੇ 63 ਚੇਅਰਮੈਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਅਧਿਕਾਰਤ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਨਿਯੁਕਤੀਆਂ ਡੂੰਘੀ ਵਿਚਾਰ-ਚਰਚਾ ਤੋਂ ਬਾਅਦ ਕੀਤੀਆਂ ਗਈਆਂ ਹਨ। ਪੱਤਰ ਵਿੱਚ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਨਿਯੁਕਤ ਕੀਤੇ ਗਏ ਵਿਅਕਤੀਆਂ ਦੇ ਪਿਛੋਕੜ (antecedents) ਦੀ ਪੜਤਾਲ ਕਰਨ ਤੋਂ ਤੁਰੰਤ ਬਾਅਦ ਇਸ ਸਬੰਧੀ ਰਸਮੀ ਹੁਕਮ ਜਾਰੀ ਕੀਤੇ ਜਾਣ।
ਸੂਬੇ ਦੇ ਵੱਖ-ਵੱਖ ਹਲਕਿਆਂ ਤੋਂ ਕੀਤੇ ਗਏ ਮੁੱਖ ਨਾਮਾਂ ਵਿੱਚ ਮੁਕੇਰੀਆਂ ਤੋਂ ਸੰਦੀਪ ਸਿੰਘ, ਜਲੰਧਰ ਸੈਂਟਰਲ ਤੋਂ ਲਗਨਦੀਪ ਸਿੰਘ, ਅੰਮ੍ਰਿਤਸਰ ਨਾਰਥ ਤੋਂ ਗੁਰਪ੍ਰੀਤ ਕੌਰ, ਪਟਿਆਲਾ ਤੋਂ ਖੁਸ਼ਵੰਤ ਰਾਏ, ਐਸ.ਏ.ਐਸ. ਨਗਰ ਤੋਂ ਰਾਮ ਸਿੰਘ, ਫਾਜ਼ਿਲਕਾ ਤੋਂ ਰਾਜਿੰਦਰ ਸਿੰਘ ਅਤੇ ਮੁਕਤਸਰ ਤੋਂ ਦਿਲਵਰ ਸਿੰਘ ਸਮੇਤ ਕੁੱਲ 63 ਆਗੂਆਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਸਰਕਾਰ ਦੇ ਇਸ ਫੈਸਲੇ ਨਾਲ ਵਿਧਾਨ ਸਭਾ ਪੱਧਰ 'ਤੇ ਰਾਇ ਸਿੱਖ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਹੇਠਲੇ ਪੱਧਰ ਤੱਕ ਭਲਾਈ ਸਕੀਮਾਂ ਪਹੁੰਚਾਉਣ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।
Get all latest content delivered to your email a few times a month.