> Bolda Punjab -ਸੁਨੀਲ ਜਾਖੜ ਨਾਲ ਭਾਜਪਾ 'ਚ ਵੀ ਵਾਪਰਿਆ 'ਕਾਂਗਰਸ ਵਰਗਾ' ਵਰਤਾਰਾ
IMG-LOGO
ਹੋਮ ਪੰਜਾਬ : ਸੁਨੀਲ ਜਾਖੜ ਨਾਲ ਭਾਜਪਾ 'ਚ ਵੀ ਵਾਪਰਿਆ 'ਕਾਂਗਰਸ ਵਰਗਾ' ਵਰਤਾਰਾ

ਸੁਨੀਲ ਜਾਖੜ ਨਾਲ ਭਾਜਪਾ 'ਚ ਵੀ ਵਾਪਰਿਆ 'ਕਾਂਗਰਸ ਵਰਗਾ' ਵਰਤਾਰਾ

ਸਮਰਥਕਾਂ 'ਚ ਨਿਰਾਸ਼ਾ

'ਹਿੰਦੂ ਚਿਹਰਾ' ਹੋਣ ਦਾ ਹਵਾਲਾ ਦੇ ਕੇ ਲਾਂਭੇ ਕਰ ਦਿੱਤਾ ਗਿਆ ਸੀ

Admin user - May 28, 2026 03:36 PM
IMG

ਬੋਲਦਾ ਪੰਜਾਬ ਬਿਊਰੋ

ਚੰਡੀਗੜ੍ਹ (28 ਮਈ 2026):
ਜਿਸ ਸਿਆਸੀ ਦੁੱਖ ਅਤੇ ਨਜ਼ਰਅੰਦਾਜ਼ੀ ਕਾਰਨ ਸੁਨੀਲ ਜਾਖੜ ਨੇ ਆਪਣੀ ਪੁਸ਼ਤੈਨੀ ਪਾਰਟੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜਿਆ ਸੀ, ਲਗਭਗ ਓਹੀ ਵਰਤਾਰਾ ਇੱਕ ਵਾਰ ਫਿਰ ਉਹਨਾਂ ਨਾਲ ਵਾਪਰਦਾ ਦਿਖਾਈ ਦੇ ਰਿਹਾ ਹੈ। ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਜਦੋਂ ਪੰਜਾਬ ਅੰਦਰ ਮੁੱਖ ਮੰਤਰੀ ਬਦਲਿਆ ਜਾ ਰਿਹਾ ਸੀ, ਤਾਂ ਸੁਨੀਲ ਜਾਖੜ ਵਰਗੇ ਤਜਰਬੇਕਾਰ ਆਗੂ ਨੂੰ 'ਹਿੰਦੂ ਚਿਹਰਾ' ਹੋਣ ਦਾ ਹਵਾਲਾ ਦੇ ਕੇ ਲਾਂਭੇ ਕਰ ਦਿੱਤਾ ਗਿਆ ਅਤੇ ਚਰਨਜੀਤ ਸਿੰਘ ਚੰਨੀ ਨੂੰ ਸਟੇਟ ਦੀ ਵਾਗਡੋਰ ਸੰਭਾਲ ਦਿੱਤੀ ਗਈ ਸੀ। ਉਸ ਵਕਤ ਜਾਖੜ ਇਸ ਵਿਤਕਰੇ ਵਿਰੁੱਧ ਅੱਗ-ਬਗੁਲਾ ਹੋ ਗਏ ਸਨ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਪਿਛਲੇ ਢਾਈ ਸਾਲਾਂ ਦੌਰਾਨ ਉਹਨਾਂ ਨੇ ਪੰਜਾਬ ਅੰਦਰ ਪਾਰਟੀ ਦੇ ਪੈਰ ਪੱਕੇ ਕਰਨ ਲਈ ਪੂਰੀ ਵਾਹ ਲਾਈ। ਪਰ ਦੂਜੇ ਪਾਸੇ, ਰਵਨੀਤ ਸਿੰਘ ਬਿੱਟੂ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਉਹਨਾਂ ਨੂੰ ਰਾਜ ਸਭਾ ਭੇਜ ਕੇ ਕੇਂਦਰ ਵਿੱਚ ਵੱਡੇ ਮੰਤਰਾਲੇ ਸੌਂਪ ਦਿੱਤੇ ਗਏ। ਹੁਣ ਇੱਕ ਵਾਰ ਫਿਰ 'ਜੱਟ ਸਿੱਖ ਚਿਹਰੇ' ਦੀ ਸਿਆਸੀ ਲੋੜ ਦਾ ਹਵਾਲਾ ਦੇ ਕੇ ਕੇਵਲ ਸਿੰਘ ਢਿੱਲੋਂ ਨੂੰ ਅੱਗੇ ਲਿਆਂਦਾ ਗਿਆ ਹੈ। ਹਾਲਾਂਕਿ ਸੁਨੀਲ ਜਾਖੜ ਨੇ ਆਪਣੇ ਪਹਿਲੇ ਪ੍ਰਤੀਕਰਮ ਵਿੱਚ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ, ਪਰ ਉਹਨਾਂ ਦੇ ਚਾਹੁਣ ਵਾਲਿਆਂ ਅਤੇ ਸਮਰਥਕਾਂ ਨੂੰ ਇਸ ਫੈਸਲੇ ਨਾਲ ਵੱਡਾ ਧੱਕਾ ਲੱਗਿਆ ਹੈ।
ਦੋਹਰੇ ਕਾਨੂੰਨ ਦੀ ਚਰਚਾ
ਸਿਆਸੀ ਹਲਕਿਆਂ ਵਿੱਚ ਇਸ ਗੱਲ ਦੀ ਵੀ ਤੁਲਨਾ ਹੋ ਰਹੀ ਹੈ ਕਿ ਦੇਸ਼ ਅੰਦਰ ਕਾਨੂੰਨ ਅਤੇ ਨੀਤੀਆਂ ਦੋ ਤਰ੍ਹਾਂ ਦੀਆਂ ਨਜ਼ਰ ਆ ਰਹੀਆਂ ਹਨ। ਜਿਸ ਤਰ੍ਹਾਂ ਸੱਚਾ ਸੌਦਾ ਮੁਖੀ ਨੂੰ ਵਾਰ-ਵਾਰ ਪੈਰੋਲ ਅਤੇ ਫਰਲੋ ਮਿਲ ਰਹੀ ਹੈ, ਪਰ ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ (ਬੰਦੀ ਸਿੰਘਾਂ) ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਓਵੇਂ ਹੀ ਸਿਆਸਤ ਵਿੱਚ ਵੀ ਅਲੱਗ-ਅਲੱਗ ਆਗੂਆਂ ਲਈ ਵੱਖਰੇ ਮਾਪਦੰਡ ਅਪਣਾਏ ਜਾ ਰਹੇ ਹਨ।
ਸਿਆਸੀ ਮਾਹਿਰਾਂ ਦੀ ਰਾਇ
ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਵੱਲੋਂ ਸੁਨੀਲ ਜਾਖੜ ਦਾ ਮਾਨ-ਸਤਿਕਾਰ ਬਹਾਲ ਨਾ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਲਈ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਦੂਜੇ ਪਾਸੇ, ਮੌਜੂਦਾ ਸਿਆਸੀ ਸਮੀਕਰਨਾਂ ਦਰਮਿਆਨ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਰਜੀਤ ਕੁਮਾਰ ਜਿਆਣੀ ਧੜਿਆਂ ਦੇ ਵਰਕਰਾਂ ਵਿੱਚ ਇਸ ਵੇਲੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਤੋ ਇਲਾਵਾ ਵਧਦੇ ਤੇਲ ਅਤੇ ਖੇਤੀ ਨਾਲ ਸੰਬੰਧਤ ਵਸਤੂਆਂ ਵਿੱਚ ਹੋਏ ਭਾਰੀ ਵਾਧੇ ਕਾਰਨ ਕਿਸਾਨਾ ਵਿੱਚ ਭਾਜਪਾ ਪ੍ਰਤੀ ਭਾਰੀ ਨਿਰਾਸ਼ਾ ਹੈ ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਜਪਾ ਦਾ ਕੋਈ ਵੀ ਯਤਨ ਉਨੀ ਦੇਰ ਸਫਲ ਨਹੀਂ ਹੋ ਸਕਦਾ ਜਦੋਂ ਤੱਕ ਕੇਦਰ ਸਰਕਾਰ ਪੰਜਾਬ ਵਿਚਲੀਆਂ ਆਪਣੀਆ ਨੀਤੀਆਂ ਵਿੱਚ ਬਦਲਾਅ ਨਹੀਂ ਕਰਦੀ ਅਤੇ ਪੰਜਾਬ ਸਿਰ ਚੜਿਆ ਕਰਜਾ ਮੁਆਫ ਕਰਨਾ,ਕਿਸਾਨੀ ਮੰਗਾਂ ਮੰਨਣੀਆਂ, ਬੰਦੀ ਸਿੰਘ ਰਿਹਾਅ ਕਰਨ ਵਰਗੇ ਫੈਸਲੇ ਨਹੀਂ ਕਰਦੀ ਉਦੋਂ ਤੱਕ ਰਾਜਨੀਤਕ ਬਦਲਾਅ ਦਾ ਪੰਜਾਬ ਦੇ ਲੋਕਾਂ ਵਿੱਚ ਕੋਈ ਅਸਰ ਨਹੀਂ ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.