IMG-LOGO
ਹੋਮ ਪੰਜਾਬ : ਸਰਕਾਰੀ ਸੀਨੀ. ਸੈਕੰਡਰੀ ਸਕੂਲ ਡੱਬਵਾਲਾ ਕਲਾਂ ਨੇ ਰਚਿਆ ਇਤਿਹਾਸ:

ਸਰਕਾਰੀ ਸੀਨੀ. ਸੈਕੰਡਰੀ ਸਕੂਲ ਡੱਬਵਾਲਾ ਕਲਾਂ ਨੇ ਰਚਿਆ ਇਤਿਹਾਸ:

ਦੂਜੀ ਵਾਰ ਰਾਜ ਪੱਧਰੀ ਵਿਗਿਆਨ ਡਰਾਮਾ ਮੁਕਾਬਲੇ 'ਚ ਲਗਾਈ ਜਿੱਤਾਂ ਦੀ ਹੈਟ੍ਰਿਕ

ਹੁਣ ਦਿੱਲੀ ਵਿਖੇ ਰਾਸਟਰੀ (ਉੱਤਰੀ ਜੋਨ) ਪੱਧਰ 'ਤੇ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ ਸਕੂਲ ਦੀ ਟੀਮ

Admin user - Nov 24, 2026 05:05 PM
IMG

ਜਗਦੀਸ਼ ਥਿੰਦ

ਫ਼ਾਜ਼ਿਲਕਾ / ਅਬੋਹਰ 24 ਨਵੰਬਰ 2026…

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੱਬਵਾਲਾ ਕਲਾਂ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਵਿਗਿਆਨ ਡਰਾਮਾ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦਰਜ ਕਰਦਿਆਂ ਦੂਜੀ ਵਾਰ ਰਾਜ ਪੱਧਰੀ ਜਿੱਤਾਂ ਦੀ ਹੈਟ੍ਰਿਕ ਲਗਾ ਕੇ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਇਸ ਇਤਿਹਾਸਿਕ ਜਿੱਤ ਦੇ ਨਾਲ ਹੀ ਸਕੂਲ ਦੀ ਟੀਮ ਹੁਣ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਹੋਣ ਵਾਲੇ ਰਾਸ਼ਟਰੀ (ਨੈਸ਼ਨਲ ਉੱਤਰੀ ਜ਼ੋਨ) ਵਿਗਿਆਨ ਡਰਾਮਾ ਮੁਕਾਬਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰੇਗੀ।

ਵਿਗਿਆਨਕ ਸੋਚ ਅਤੇ ਬਦਲਦੇ ਪੇਂਡੂ ਪਰਿਵੇਸ਼ 'ਤੇ ਆਧਾਰਿਤ ਹਿੰਦੀ ਨਾਟਕ 'ਬਦਲ ਰਹਾ ਹੈ ਗਾਓ' ਨੇ ਆਪਣੀ ਦਮਦਾਰ ਪੇਸ਼ਕਾਰੀ ਨਾਲ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਨਾਟਕ ਦੇ ਲੇਖਕ, ਨਿਰਦੇਸ਼ਕ ਅਤੇ ਸੰਗੀਤਕਾਰ ਕੁਲਜੀਤ ਭੱਟੀ ਹਨ, ਜਦਕਿ ਸਹਿ-ਨਿਰਦੇਸ਼ਕ ਅਤੇ ਲਾਈਟਿੰਗ ਦੀ ਜ਼ਿੰਮੇਵਾਰੀ ਵੀਰਾ ਕੌਰ ਵੱਲੋਂ ਬਾਖੂਬੀ ਨਿਭਾਈ ਗਈ।

ਮੰਚ 'ਤੇ ਸ਼ਾਨਦਾਰ ਅਦਾਕਾਰੀ ਕਰਨ ਵਾਲੇ ਵਿਦਿਆਰਥੀਆਂ-ਰੇਖਾ ਰਾਣੀ, ਅਨੂ, ਮੰਨਤ, ਹਰਸ਼ਦੀਪ ਕੌਰ, ਅੰਜਲੀ, ਪਲਕ, ਹਰਮਨਦੀਪ ਕੌਰ ਅਤੇ ਪ੍ਰਭਜੀਤ ਕੌਰ ਦੀ ਹਰ ਪਾਸੇ ਭਰਪੂਰ ਸਲਾਘਾ ਹੋਈ। ਇਸ ਨਾਟਕ ਨੂੰ ਸਫ਼ਲ ਬਣਾਉਣ ਵਿੱਚ ਸਪੋਰਟਿੰਗ ਟੀਮ ਵਜੋਂ ਪ੍ਰਭਸਿਮਰਨਜੀਤ ਕੌਰ, ਜਸ਼ਨਦੀਪ ਕੌਰ ਅਤੇ ਦੀਕਸ਼ਾ ਦਾ ਵਿਸ਼ੇਸ਼ ਯੋਗਦਾਨ ਰਿਹਾ।

ਸਕੂਲ ਪ੍ਰਿੰਸੀਪਲ ਸ੍ਰੀ ਸੁਭਾਸ਼ ਨਰੂਲਾ ਨੇ ਇਸ ਮਾਣਮੱਤੀ ਪ੍ਰਾਪਤੀ 'ਤੇ ਸਮੂਹ ਅਦਾਕਾਰ ਵਿਦਿਆਰਥੀਆਂ, ਸਪੋਰਟਿੰਗ ਟੀਮ ਅਤੇ ਨਿਰਦੇਸ਼ਨ ਮੰਡਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੂਜੀ ਵਾਰ ਸੂਬਾ ਪੱਧਰ 'ਤੇ ਹੈਟ੍ਰਿਕ ਲਗਾਉਣਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।

ਇਸ ਸ਼ਾਨਦਾਰ ਸਫ਼ਲਤਾ ਲਈ ਸਕੂਲ ਪ੍ਰਬੰਧਕਾਂ ਅਤੇ ਟੀਮ ਵੱਲੋਂ ਸ੍ਰੀਮਤੀ ਰਮਿੰਦਰਜੀਤ ਕੌਰ (ਸਟੇਟ ਰਿਸੋਰਸ ਪਰਸਨ, ਸਾਇੰਸ, SCERT ਪੰਜਾਬ), ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਜੇ ਤ੍ਰਿਪਾਠੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਕਸ਼ਮੀਰੀ ਲਾਲ ਕੰਬੋਜ, ਸ੍ਰੀ ਭੁਪਿੰਦਰ ਉਤਰੇਜਾ, ਸ੍ਰੀ ਸੰਜੀਵ ਗਿਲਹੋਤਰਾ, ਸ੍ਰੀ ਸਤਿੰਦਰ ਸਚਦੇਵਾ, ਮਦਨ ਘੋਰਲਾ, ਰਬਿਲ ਜੁਨੇਜਾ ਅਤੇ ਸਮੂਹ ਸਕੂਲ ਸਟਾਫ਼ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਸਦਕਾ ਟੀਮ ਨੇ ਇਹ ਮੁਕਾਮ ਹਾਸਲ ਕੀਤਾ ਹੈ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.