IMG-LOGO
ਹੋਮ ਪੰਜਾਬ : ਪੀ.ਏ.ਯੂ.-ਕੇ.ਵੀ.ਕੇ. ਫਿਰੋਜ਼ਪੁਰ ਵੱਲੋਂ ਰਵਾਇਤੀ ਅਤੇ ਆਧੁਨਿਕ ਤਕਨੀਕਾਂ ਰਾਹੀਂ ਕੱਪੜਿਆਂ ਦੀ...

ਪੀ.ਏ.ਯੂ.-ਕੇ.ਵੀ.ਕੇ. ਫਿਰੋਜ਼ਪੁਰ ਵੱਲੋਂ ਰਵਾਇਤੀ ਅਤੇ ਆਧੁਨਿਕ ਤਕਨੀਕਾਂ ਰਾਹੀਂ ਕੱਪੜਿਆਂ ਦੀ ਸਜਾਵਟ ਸਬੰਧੀ ਕਿੱਤਾ-ਮੁਖੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ

.

.

Admin user - Nov 20, 2026 04:41 PM
IMG

ਜਗਦੀਸ਼ ਥਿੰਦ
ਫ਼ਿਰੋਜ਼ਪੁਰ, 20 ਨਵੰਬਰ

ਪੇਂਡੂ ਔਰਤਾਂ ਵਿੱਚ ਹੁਨਰ ਵਿਕਾਸ, ਸਵੈ-ਰੋਜ਼ਗਾਰ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੀ.ਏ.ਯੂ.–ਕ੍ਰਿਸ਼ੀ ਵਿਿਗਆਨ ਕੇਂਦਰ (ਫਿਰੋਜ਼ਪੁਰ ਵੱਲੋਂ 13 ਤੋਂ 20 ਨਵੰਬਰ, 2026 ਤੱਕ “ਰਵਾਇਤੀ ਅਤੇ ਆਧੁਨਿਕ ਤਕਨੀਕਾਂ ਰਾਹੀਂ ਕੱਪੜਿਆਂ ਦੀ ਸਜਾਵਟ” ਵਿਸ਼ੇ 'ਤੇ ਕਿੱਤਾ-ਮੁਖੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।

ਇਸ ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ. ਫਿਰੋਜ਼ਪੁਰ ਨੇ ਪੇਂਡੂ ਔਰਤਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵਿਹਾਰਕ ਹੁਨਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਰਵਾਇਤੀ ਕਲਾ ਅਤੇ ਆਧੁਨਿਕ ਡਿਜ਼ਾਈਨਾਂ ਦਾ ਸੁਮੇਲ ਘਰੇਲੂ ਪੱਧਰ 'ਤੇ ਛੋਟੇ ਉੱਦਮ ਸਥਾਪਿਤ ਕਰਨ ਅਤੇ ਆਮਦਨ ਦੇ ਨਵੇਂ ਸਾਧਨ ਪੈਦਾ ਕਰਨ ਲਈ ਵਧੀਆ ਮੌਕੇ ਪ੍ਰਦਾਨ ਕਰਦਾ ਹੈ।

ਇਸ ਸਿਖਲਾਈ ਦੌਰਾਨ ਡਾ. ਦਿਵਿਆ ਜੈਨ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਵੱਲੋਂ ਕੱਪੜਿਆਂ ਦੀ ਸਜਾਵਟ ਦੀਆਂ ਵੱਖ-ਵੱਖ ਰਵਾਇਤੀ ਅਤੇ ਆਧੁਨਿਕ ਤਕਨੀਕਾਂ ਬਾਰੇ ਵਿਹਾਰਕ ਸਿਖਲਾਈ ਦਿੱਤੀ ਗਈ। ਇਸ ਵਿੱਚ ਕੱਪੜਿਆਂ ਨੂੰ ਰੰਗਣ ਦੀਆਂ ਵੱਖ-ਵੱਖ ਵਿਧੀਆਂ, ਹੱਥ ਦੀ ਕਢਾਈ, ਫੈਬਰਿਕ ਪੇਂਟਿੰਗ, ਸਟੈਂਸਿਲ ਪੇਂਟਿੰਗ, ਬਲਾਕ ਪ੍ਰਿੰਟਿੰਗ ਅਤੇ ਹੋਰ ਸਜਾਵਟੀ ਤਕਨੀਕਾਂ ਸਿਖਾਈਆਂ ਗਈਆਂ। ਸਿਖਿਆਰਥੀਆਂ ਨੂੰ ਕੱਪੜਿਆਂ, ਰੰਗਾਂ, ਧਾਗਿਆਂ ਅਤੇ ਹੋਰ ਲੋੜੀਂਦੀ ਸਮੱਗਰੀ ਦੀ ਚੋਣ ਕਰਨ ਦੇ ਨਾਲ-ਨਾਲ ਡਿਜ਼ਾਈਨ ਤਿਆਰ ਕਰਨ ਅਤੇ ਉਤਪਾਦਾਂ ਦੀ ਫਿਨਿਸ਼ਿੰਗ ਸਬੰਧੀ ਵੀ ਜਾਣਕਾਰੀ ਦਿੱਤੀ ਗਈ।

ਸਿਖਲਾਈ ਦੌਰਾਨ ਸਵੈ-ਸਹਾਇਤਾ ਸਮੂਹਾਂ  ਦੇ ਗਠਨ ਅਤੇ ਸਮੂਹਿਕ ਉੱਦਮਸ਼ੀਲਤਾ ਨੂੰ ਵਿਸ਼ੇਸ਼ ਤੌਰ 'ਤੇ ਉਤਸ਼ਾਹਿਤ ਕੀਤਾ ਗਿਆ। ਸਿਖਿਆਰਥੀਆਂ ਨੂੰ ਆਪਣੇ ਸਿੱਖੇ ਹੋਏ ਹੁਨਰਾਂ ਦੀ ਵਰਤੋਂ ਕਰਕੇ ਨਵੇਂ ਡਿਜ਼ਾਈਨਾਂ ਵਾਲੇ ਉਤਪਾਦ ਤਿਆਰ ਕਰਨ, ਗਾਹਕਾਂ ਦੀ ਮੰਗ ਅਨੁਸਾਰ ਆਰਡਰ ਲੈਣ ਅਤੇ ਘਰ ਬੈਠੇ ਛੋਟੇ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਉਤਪਾਦਾਂ ਦੇ ਵਿਕਾਸ, ਮੁੱਲ-ਵਾਧੇ, ਲਾਗਤ ਨਿਰਧਾਰਨ, ਕੀਮਤ ਤੈਅ ਕਰਨ ਅਤੇ ਮੰਡੀਕਰਨ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਰਵਾਇਤੀ ਕੱਪੜਾ ਕਲਾ ਨੂੰ ਸੰਭਾਲਣ ਅਤੇ ਆਧੁਨਿਕ ਸਜਾਵਟੀ ਤਕਨੀਕਾਂ ਨਾਲ ਜੋੜਨ ਦੇ ਨਾਲ-ਨਾਲ ਪੇਂਡੂ ਔਰਤਾਂ ਨੂੰ ਕਿੱਤਾ-ਮੁਖੀ ਅਤੇ ਮੰਡੀ ਦੀ ਮੰਗ ਅਨੁਸਾਰ ਹੁਨਰ ਪ੍ਰਦਾਨ ਕਰਨਾ ਸੀ। ਇਸ ਰਾਹੀਂ ਔਰਤਾਂ ਨੂੰ ਸਮੂਹਿਕ ਉੱਦਮ ਸਥਾਪਿਤ ਕਰਨ, ਆਰਥਿਕ ਤੌਰ 'ਤੇ ਆਤਮ-ਨਿਰਭਰ ਬਣਨ ਅਤੇ ਟਿਕਾਊ ਆਜੀਵਿਕਾ ਦੇ ਸਾਧਨ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.