ਤਾਜਾ ਖਬਰਾਂ
ਜਗਦੀਸ਼ ਥਿੰਦ
ਫਾਜ਼ਿਲਕਾ 12 ਨਵੰਬਰ :
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫ਼ਾਜ਼ਿਲਕਾ ਡਾ ਕਵਿਤਾ ਸਿੰਘ ਦੀ ਅਗਵਾਈ ਵਿੱਚ ਅੱਜ ਵਿਸ਼ਵ ਨਿਮੋਨੀਆ ਰੋਕਥਾਮ ਦਿਵਸ ਮਨਾਇਆ ਗਿਆ । ਸਿਵਲ ਸਰਜਨ ਫਾਜ਼ਿਲਕਾ ਡਾ ਕਵਿਤਾ ਸਿੰਘ ਨੇ ਦੱਸਿਆ ਕਿ
ਨਿਮੋਨੀਆ ਦਿਵਸ ਮਨਾਉਣ ਦਾ ਮੁੱਖ ਉਦੇਸ਼ ਨਿਮੋਨੀਆ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਨਿਮੋਨੀਆ ਇਕ ਗੰਭੀਰ ਬਿਮਾਰੀ ਹੈ ਜੋ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਨਿਮੋਨੀਆ ਵਾਇਰਸ ਬੈਕਟੀਰੀਆ ਅਤੇ ਕਈ ਹੋਰ ਲਾਗ ਦੇ ਵਿਸ਼ਾਣੂਆ ਦੇ ਕਾਰਨ ਹੁੰਦਾ ਹੈ। ਸਾਂਹ ਲੈਣ ਦੇ ਸਮੇਂ ਸੀਨੇ ਵਿੱਚ ਦਰਦ, ਹਰੀ ਜਾ ਪੀਲੀ ਬਲਗਮ, ਥਕਾਨ, ਬੁਖਾਰ, ਪਸੀਨਾ ਆਉਣਾ, ਸਾਂਹ ਲੈਣ ਵਿੱਚ ਤਕਲੀਫ਼ ਨਿਮੋਨੀਆ ਦੇ ਮੁੱਖ ਲੱਛਣ ਹਨ। ਇਹ ਨਵਜਾਤ ਬੱਚਿਆ ਨੂੰ ਜਿਆਦਾ ਪ੍ਰਭਾਵਿਤ ਕਰਦਾ ਹੈ। ਇਸ ਲਈ ਨਵਜਾਤ ਬੱਚਿਆਂ ਨੂੰ ਜਨਮ ਦੇ ਇੱਕ ਘੰਟੇ ਦੇ ਅੰਦਰ ਅੰਦਰ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਛੇ ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ । ਸਹਾਇਕ ਸਿਵਲ ਸਰਜਨ ਡਾ ਸੁਮਿਤ ਸਿੰਘ ਨੇ ਦੱਸਿਆ ਕਿ ਨਿਮੋਨੀਆ ਦੇ ਲੱਛਣ ਦਿਖਾਈ ਦੇਣ ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਨਿਮੋਨੀਆ ਦਾ ਸਹੀ ਇਲਾਜ ਨਾ ਹੋਣ ਕਾਰਨ ਇਹ ਜਾਨਲੇਵਾ ਵੀ ਹੋ ਸਕਦਾ ਹੈ। ਸਿਹਤ ਵਿਭਾਗ ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆ ਦੀ ਮੌਤ ਦਰ ਨੂੰ ਘੱਟ ਕਰਨ ਲਈ ਆਮ ਲੋਕਾਂ ਨੂੰ ਨਿਮੋਨੀਆ ਬਾਰੇ ਜਾਗਰੂਕ ਕਰ ਰਿਹਾ ਹੈ ਕਿਉਂਕਿ ਜੀਵਨ ਦੇ ਪਹਿਲੇ 5 ਸਾਲ ਵਿੱਚ ਬੱਚਿਆਂ ਦੀ ਜਿਆਦਾਤਰ ਮੌਤਾਂ ਨਿਮੋਨੋਕੋਕਲ ਬਿਮਾਰੀ ਦੇ ਕਾਰਨ ਹੁੰਦੀਆ ਹਨ। ਇਸ ਲਈ ਆਪਣੇ ਬੱਚਿਆ ਨੂੰ ਪੀ.ਸੀ.ਵੀ. ਟੀਕੇ ਦੀ ਪਹਿਲੀ ਖੁਰਾਕ ਡੇਢ ਮਹੀਨੇ ਦੀ ਉਮਰ ਵਿਚ, ਦੂਜੀ ਖੁਰਾਕ ਸਾਡੇ ਤਿੰਨ ਮਹੀਨੇ ਤੇ ਅਤੇ ਬੂਸਟਰ ਡੋਜ਼ 9 ਮਹੀਨੇ ਦੀ ਉਮਰ ਵਿਚ ਲਾਜ਼ਮੀ ਲਗਵਾਉਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਰਿੰਕੂ ਚਾਵਲਾ ਨੇ ਕਿਹਾ ਨਿਮੋਨੀਆ ਸਿਰਫ ਵਿਕਾਸਸ਼ੀਲ ਦੇਸ਼ਾਂ ਦੀ ਬੀਮਾਰੀ ਨਹੀਂ ਹੈ, ਇਹ ਹਰ ਉਮਰ ਦੇ ਲੋਕਾਂ ਨੂੰ ਹਰ ਖੇਤਰ ਵਿੱਚ ਪ੍ਰਭਾਵਿਤ ਕਰਦੀ ਹੈ। ਵਾਤਾਵਰਣੀ ਖਤਰੇ ਵਾਲੇ ਕਾਰਕਾਂ ਤੋਂ ਬਚਾਅ, ਉਚਿਤ ਸਫਾਈ ਅਭਿਆਸਾਂ ਦਾ ਪਾਲਣ, ਟੀਕਾਕਰਨ, ਸਮੇਂ ਸਿਰ ਪਛਾਣ ਅਤੇ ਚਿਕਿਤਸਕੀ ਦੇਖਭਾਲ ਜੀਵਨ ਬਚਾ ਸਕਦੇ ਹਨ। ਇਸ ਮਹਾਂਮਾਰੀ ਨਾਲ ਲੜਨ ਵਿੱਚ ਜਨ ਜਾਗਰੂਕਤਾ ਅਤੇ ਸਮੁਦਾਇਕ ਭਾਗੀਦਾਰੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਮੈਡੀਕਲ ਅਫ਼ਸਰ ਡਾ ਰਾਜਵੀਰ ਕੰਬੋਜ਼, ਮਾਸ ਮੀਡੀਆ ਵਿੰਗ ਤੋਂ ਅਮਨ ਕੰਬੋਜ਼, ਅਤਿੰਦਰ ਪਾਲ ਸਿੰਘ ਆਦਿ ਮੌਜੂਦ ਸਨ।
Get all latest content delivered to your email a few times a month.