ਤਾਜਾ ਖਬਰਾਂ
ਜਗਦੀਸ਼ ਥਿੰਦ
ਜਲਾਲਾਬਾਦ 7 ਨਵੰਬਰ 2026
ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਅਕਾਲੀ ਦਲ ਵੱਲੋਂ ਉਪ ਚੋਣ ਲੜੇ ਰਾਜ ਸਿੰਘ ਡਿੱਬੀਪੁਰਾ ਬਾਰੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਉਹ ਕਾਂਗਰਸ ਪਾਰਟੀ ਦੇ ਟਿਕਟ ਉੱਪਰ ਜਲਾਲਾਬਾਦ ਪੱਛਮੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਜਾ ਸਕਦੇ ਹਨ.
ਕਾਂਗਰਸ ਟਿਕਟ ਲਈ ਇੱਥੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਵੱਡੇ ਕਾਂਗਰਸੀ ਆਗੂ ਪੂਰੀ ਤਰ੍ਹਾਂ ਸਰਗਰਮ ਹਨ ਪਰ ਜੇਕਰ ਕਾਂਗਰਸ ਲੀਡਰਸ਼ੀਪ ਅਜਿਹਾ ਫੈਸਲਾ ਲੈਂਦੀ ਹੈ ਤਾਂ ਫਿਰ ਇਸ ਦੇ ਪਿੱਛੇ ਜਲਾਲਾਬਾਦ ਹਲਕੇ ਅੰਦਰ ਰਾਇ ਸਿੱਖ ਵੋਟਰਾਂ ਦੀ ਬਹੁਤਾਤ ਨੂੰ ਹੀ ਇਸ ਦਾ ਵੱਡਾ ਕਾਰਨ ਮੰਨਿਆ ਜਾਵੇਗਾ
2019 ਦੀ ਜਲਾਲਾਬਾਦ ਜਿਮਨੀ ਚੋਣ ਵਿੱਚ ਰਾਜ ਸਿੰਘ ਡਿੱਬੀਪੁਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 59465 ਵੋਟਾਂ ਉਸ ਵਕਤ ਪ੍ਰਾਪਤ ਕੀਤੀ ਸੀ ਜਦੋਂ ਪ੍ਰਦੇਸ਼ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀ ਅਤੇ ਰਮਿੰਦਰ ਸਿੰਘ ਆਵਲਾ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਸਨ ਰਮਿੰਦਰ ਸਿੰਘ ਆਵਲਾ ਨੂੰ 76098 ਵੋਟਾਂ ਮਿਲੀਆਂ ਸੀ ਜਦ ਕਿ ਰਾਜ ਸਿੰਘ ਡਿੱਬੀਪੁਰਾ 59465 ਵੋਟਾਂ ਲੈਣ ਵਿੱਚ ਕਾਮਯਾਬ ਰਹੇ ਸੀ। ਇਸ ਚੋਣ ਵਿੱਚ ਜਗਦੀਪ ਸਿੰਘ ਗੋਲਡੀ ਕੰਬੋਜ ਜੋ ਆਜ਼ਾਦ ਸਨ ਉਹਨਾਂ ਨੂੰ 5836 ਵੋਟਾਂ ਹੀ ਮਿਲੀਆਂ ਸਨ।
ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਕਾਂਗਰਸ ਪਾਰਟੀ ਪੁਰਾਣੇ ਆਗੂਆਂ ਨੂੰ ਛੱਡ ਕੇ ਪੈਰਾਸ਼ੂਟ ਰਾਹੀਂ ਆਏ ਉਮੀਦਵਾਰ ਨੂੰ ਚੋਣ ਮੁਦਾ ਦਾਨ ਵਿੱਚ ਅਵਤਾਰ ਦੀ ਹੈ ਤਾਂ ਕਿ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਇਸ ਗੱਲ ਨੂੰ ਪ੍ਰਵਾਨਗੀ ਦੇਵੇਗੀ?
Get all latest content delivered to your email a few times a month.