ਤਾਜਾ ਖਬਰਾਂ
ਜਗਦੀਸ਼ ਥਿੰਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), 14 ਅਕਤੂਬਰ:
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026-27’ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਖੇਡ ਭਵਨ, ਸੈਕਟਰ-78 ਵਿਖੇ ਕਰਵਾਏ ਗਏ ਰਾਜ ਪੱਧਰੀ ਕਰਾਟੇ ਮੁਕਾਬਲਿਆਂ ਦਾ ਅੱਜ ਪੰਜਵਾ ਦਿਨ ਰਿਹਾ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਖਿਡਾਰੀਆਂ ਨੇ ਪੂਰੇ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅੱਜ ਦੇ ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ:
ਉਮਰ ਵਰਗ ਅੰਡਰ -17 ਭਾਰ 35 ਕਿਲੋ ਤੋਂ ਘੱਟ ਵਿੱਚ ਸ਼ਰਨਜੀਤ ਸਿੰਘ ਨੇ ਪਹਿਲਾ ,ਅਰਮਾਨ ਸਿੰਘ ਪਟਿਆਲਾ ਨੇ ਦੂਸਰਾ ,ਸੰਨੀ ਰੂਪਨਗਰ ਅਤੇ ਅਰਮਾਨ ਫਾਜਿਲਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।ਭਾਰ ਵਰਗ 40 ਕਿਲੋ ਤੋਂ ਘੱਟ ਵਿੱਚ ਧਵਪ੍ਰੀਤ ਸਿੰਘ ਪਠਾਨਕੋਟ ਨੇ ਗੋਲਡ ,ਸੁਖਜੋਤ ਸਿੰਘ ਹੁਸਿਆਰਪੁਰ ਨੇ ਸਿਲਵਰ ,ਹਿਤੇਸ਼ ਲੁਧਿਆਣਾ ਅਤੇ ਵੰਸ਼ ਪੰਡਮ ਗੁਰਦਾਸਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ .45 ਕਿਲੋ ਤੋਂ ਥੱਲੋ ਭਾਰ ਵਰਗ ਵਿੱਚ ਸੁਧੀਰ ਪਾਲ ਲੁਧਿਆਣਾ ਨੇ ਪਹਿਲਾ ,ਵਿਸ਼ਾਲ ਅੰਮ੍ਰਿਤਸਰ ਨੇ ਦੂਸਰਾ,ਜਤਿਨ ਕੰਬੋਜ ਅਤੇ ਹਿਤੇਸ਼ ਰੰਗੜਾ ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ ,50 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਨੈਤਿਕ ਸਚਦੇਵਾ ਲੁਧਿਆਣਾ ਨੇ ਪਹਿਲਾ ,ਸਿਮਰਨਦੀਪ ਸਿੰਘ ਅੰਮ੍ਰਿਤਸਰ ਨੇ ਦੂਸਰਾ ,ਰਾਘਵ ਪਠਾਨਕੋਟ ਅਚਤੇ ਸਹਿਜਦੀਪ ਸਿੰਘ ਫਾਜਿਲਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਤਰ੍ਹਾ 54 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਸਪਰਸ਼ ਪਠਾਨਕੋਟ ਨੇ ਪਹਿਲਾ ,ਵਿਰਾਟ ਭਾਰਤੀ ਲੁਧਿਆਣਾ ਨੇ ਦੂਸਰਾ ,ਸਮਰ ਯਾਦਵ ਜਲੰਧਰ ਅਤੇ ਦਾਨਿਸ਼ ਕੁਮਾਰ ਗੁਰਦਾਸਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ,58 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਹਰਨੂਰਦੀਪ ਪਠਾਨਕੋਟ ਨੇ ਪਹਿਲਾ ,ਦਮਨਪ੍ਰੀਤ ਸਿੰਘ ਪਟਿਆਲਾ ਨੇ ਦੂਸਰਾ ,ਮੰਥਨ ਧੀਮਾਨ ਹੁਸਿਆਰਪੁਰ ਅਤੇ ਜਸਕਰਨ ਅੰਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ,62 ਕਿਲੋ ਤੋਂ ਘੱਟ ਭਾਰ ਵਰਗ ਵਿਚ ਭੁਵਨੇਸ਼ਵਰ ਸਿੰਘ ਪਠਾਨਕੋਟ ਨੇ ਪਹਿਲਾ ,ਸਮਰਥ ਲੁਧਿਆਣਾ ਨੇ ਦੂਸਰਾ ,ਰਿਧੀਮਾਨ ਸਿੰਘ ਅੰਮ੍ਰਿਤਸਰ ਅਤੇ ਹਰਪ੍ਰੀਤ ਸਿੰਘ ਤਰਨਤਾਰਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ,66 ਕਿਲੋਂ ਤੋਂ ਘੱਟ ਭਾਰ ਵਰਗ ਵਿੱਚ ਰਿਧਿਤ ਗਰਗ ਲੁਧਿਆਣਾ ਨੇ ਪਹਿਲਾ ,ਸਕਸ਼ ਮਾਰਵਾਹਾ ਨੇ ਦੂਸਰਾ ,ਅਰਿਅਨ ਰਾਣਾ ਅੰਮ੍ਰਿਤਸਰ ਅਤੇ ਸੰਚਿਤ ਸਾਤਿਜਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ,74 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਆਯੂਸ ਆਨੰਦ ਅੰਮ੍ਰਿਤਸਰ ਨੇ ਪਹਿਲਾ ,ਹਰਨੂਰ ਸਿੰਘ ਫਿਰੋਜਪੁਰ ਨੇ ਦੂਸਰਾ ,ਯੁਵਰਾਜ ਸ਼ਰਮਾ ਮਾਨਸਾ ਅਤੇ ਐਮ.ਡੀ. ਜੈਡ (MD.JAIDE) ਬਰਨਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਭਾਰ ਵਰਗ 78 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਹਨੀ ਸ਼ਰਮਾ ਹੁਸਿਆਰਪੁਰ ਨੇ ਪਹਿਲਾ ,ਇਸਾਕ ਗੁਰਦਾਸਪੁਰ ਨੇ ਦੂਸਰਾ,ਬਿਰਜੇਸ਼ਨਾਥ ਗਰਗ ਮਾਨਸਾ ਅਤ ਰਣਵੀਰ ਕੋਚਰ ਲੁਧਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ 82 ਕਿਲੋਂ ਤੋਂ ਘੱਟ ਭਾਰ ਵਰਗ ਵਿੱਚ ਜੈਦੀਪ ਸਿੰਘ ਗੁਰਦਾਸਪੁਰ ਨੇ ਪਹਿਲਾ ,ਮਾਧਵ ਕਪੂਰ ਨੇ ਅੰਮ੍ਰਿਤਸਰ ਨੇ ਦੂਸਰਾ ,ਜਤਿਨ ਪਠਾਨਕੋਟ ਅਤ ਤਨੁਰਾਗ ਵਰਮਾ ਸੰਗਰੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ 82 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਜਿੰਮੀ ਸਿੰਘ ਮਾਨਸਾ ਨੇ ਪਹਿਲਾ ,ਤੇਜਸਵੀਰ ਸਿੰਘ ਬਿਜਨ ਲੁਧਿਆਣਾ ,ਜਸਦੀਪ ਸਿੰਘ ਗੁਰਦਾਸਪੁਰ ਅਤੇ ਆਰਵ ਨਰੂਲਾ ਫਿਰੋਜਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਤ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਜਿਲ੍ਹਾ ਖੇਡ ਅਫਸਰ ਮਿਸ ਉਮੇਸਵਰੀ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਹਾਸਿਲ ਕੀਤੀ ਹਰ ਪ੍ਰਾਪਤੀ ਪੰਜਾਬ ਦਾ ਮਾਨ ਵਧਾਉਂਦੀ ਹੈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਖੇਡ ਵਿਭਾਗ ਦਾ ਮੁੱਖ ਉਦੇਸ਼ ਜਮੀਨੀ ਪੱਧਰ ਤੇ ਖੇਡ ਸਭਿਆਚਾਰ ਨੂੰ ਮਜਬੂਤ ਕਰਨਾ ,ਨਵੀਂ ਖੇਡ ਪ੍ਰਤਿਭਾ ਨੂੰ ਉਤਸਾਹਿਤ ਕਰਨਾ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਇਕ ਸਿਹਤਮੰਦ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨਾ ਹੈ ।
Get all latest content delivered to your email a few times a month.