ਤਾਜਾ ਖਬਰਾਂ
ਜਗਦੀਸ਼ ਥਿੰਦ
ਫ਼ਰੀਦਕੋਟ 11 ਅਕਤੂਬਰ
ਪੰਜਾਬ ਸਰਕਾਰ ਵੱਲੋਂ ਡਾ. ਸੰਦੀਪ ਮਲਹੋਤਰਾ ਵਧੀਕ ਡਿਪਟੀ ਕਮਿਸਨਰ (ਆਰਡੀ)ਫਰੀਦਕੋਟ ਨੂੰ ਤਰੱਕੀ ਦੇ ਕੇ ਪੀ.ਸੀ.ਐਸ ਨਾਮਜਦ ਕਰਨ ਤੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੇਸ਼ਵ ਗੋਇਲ ਤੋਂ ਇਲਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ । ਇਸ ਸਬੰਧੀ ਜਿਲਾ ਪ੍ਰੀਸ਼ਦ ਫਰੀਦਕੋਟ ਵਿਖੇ ਉਨ੍ਹਾਂ ਦੇ ਸਨਮਾਨ ਵਿੱਚ ਪਾਰਟੀ ਦਾ ਆਯੋਜਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਗਲੇ ਸਫਰ ਲਈ ਵਧਾਈਆਂ ਦਿੱਤੀਆਂ।
ਡਾ. ਸੰਦੀਪ ਮਲਹੋਤਰਾ ਨੇ ਪੰਜਾਬ ਸਰਕਾਰ ਡਿਪਟੀ ਕਮਿਸ਼ਨਰ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਅਤੇ ਪੇਂਡੂ ਵਿਕਾਸ ਯੋਜਨਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਲੋਕਾਂ ਤੱਕ ਪਹੁੰਚਾਉਣ ਲਈ ਸਭ ਦੇ ਸਹਿਯੋਗ ਨਾਲ ਕੰਮ ਕੀਤਾ ਗਿਆ ਅਤੇ ਅੱਗੇ ਵੀ ਉਹ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਦੇ ਰਹਿਣਗੇ।
ਇਸ ਮੌਕੇ ਸ੍ਰੀ ਇਕਬਾਲ ਸਿੰਘ ਸੰਧੂ, ਪ੍ਰਵੇਸ ਗੋਇਲ, ਵਿਕਾਸ ਸ਼ਰਮਾ,ਨੱਥਾ ਸਿੰਘ ਭੁੱਲਰ ਸਾਰੇ ਬੀਡੀਪੀਓ ਸਾਹਿਬਾਨ, ਸ੍ਰੀ ਪ੍ਰਭਚਰਨ ਸਿੰਘ, ਮਨਪ੍ਰੀਤ ਸਿੰਘ ਸੰਧੂ, ਸਤਿੰਦਰਪਾਲ ਸਿੰਘ, ਸ੍ਰੀ ਮਹਿੰਦਰ ਸਿੰਘ ਐਸ.ਡੀ ਓ, 'ਪ੍ਰਿੰਸ ਸਮੂਹ ਸੁਪਰਡੰਟ, ਬੇਅੰਤ ਸਿੰਘ ਢਿਲੋ ਪ੍ਰਧਾਨ ਪੰਚਾਇਤ ਸਕੱਤਰ 'ਮਨਦੀਪ ਸਿੰਘ ਸਟੈਨੋ, ਜਸਪ੍ਰੀਤ ਕੌਰ ਇਚਾਰਜ ਪੀ ਐਮ. ਏ. ਵਾਈ ' ਅਮ੍ਰਿਤਪਾਲ ਕੌਰ ਅਤੇ ਸੁਖਵੀਰ ਸਿੰਘ ਕਲਰਕ ਸਮੇਤ ਵੱਡੀ ਗਿਣਤੀ ਵਿਚ ਦਫਤਰੀ ਅਤੇ ਫੀਲਡ ਸਟਾਫ ਹਾਜ਼ਰ ਸਨ।
Get all latest content delivered to your email a few times a month.