IMG-LOGO
ਹੋਮ ਪੰਜਾਬ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੋ ਹਫ਼ਤਿਆਂ ਦੇ ਬਹੁ-ਵਿਸ਼ਿਆਂ ਵਾਲੇ...

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੋ ਹਫ਼ਤਿਆਂ ਦੇ ਬਹੁ-ਵਿਸ਼ਿਆਂ ਵਾਲੇ ਰਿਫਰੈਸ਼ਰ ਕੋਰਸ ਦੀ ਸ਼ੁਰੂਆਤ

ਬਦਲਦੇ ਸਿੱਖਿਆ ਮਾਹੌਲ ਨਾਲ ਤਾਲਮੇਲ ਲਈ ਅਧਿਆਪਕਾਂ ਨੂੰ ਗਿਆਨ ਤੇ ਤਕਨਾਲੋਜੀ ਪੱਖੋਂ ਅਪਡੇਟ ਰਹਿਣ ਦੀ ਲੋੜ

.

Admin user - Oct 07, 2026 12:31 PM
IMG

ਜਗਦੀਸ਼ ਥਿੰਦ 

ਅੰਮ੍ਰਿਤਸਰ, 6 ਅਕਤੂਬਰ, 2026:

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀ-ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵਿਖੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਦੋ ਹਫ਼ਤਿਆਂ ਦੇ ਆਨਲਾਈਨ ਬਹੁ-ਵਿਸ਼ਿਆਂ ਵਾਲੇ ਰਿਫਰੈਸ਼ਰ ਕੋਰਸ ਦੀ ਸ਼ੁਰੂਆਤ ਕੀਤੀ ਗਈ। ਇਸ ਕੋਰਸ ਵਿੱਚ ਦੇਸ਼ ਦੇ 21 ਰਾਜਾਂ ਤੋਂ 177 ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ।
ਇਸ ਮੌਕੇ ਐਜੂਕੇਸ਼ਨਲ ਟੈਕਨਾਲੋਜੀ ਐਂਡ ਮੈਨੇਜਮੈਂਟ ਅਕੈਡਮੀ ਕੌਂਸਲ, ਗੁਰੂਗ੍ਰਾਮ, ਹਰਿਆਣਾ ਦੇ ਚੇਅਰਮੈਨ ਪ੍ਰੋ. (ਡਾ.) ਮਰਮਰ ਮੁਖੋਪਾਧਿਆਏ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਐਮ.ਐਮ.ਟੀ.ਟੀ.ਸੀ. ਦੇ ਡਾਇਰੈਕਟਰ ਪ੍ਰੋ. (ਡਾ.) ਬਲਵਿੰਦਰ ਸਿੰਘ, ਡਿਪਟੀ ਡਾਇਰੈਕਟਰ ਡਾ. ਰੇਖਾ ਹਾਂਡਾ ਅਤੇ ਸਿੱਖਿਆ ਵਿਭਾਗ ਦੇ ਪ੍ਰੋ. (ਡਾ.) ਅਮਿਤ ਕੌਟਸ, ਜੋ ਕੋਰਸ ਕੋਆਰਡੀਨੇਟਰ ਵੀ ਹਨ, ਮੌਜੂਦ ਰਹੇ।
ਸਾਰਿਆਂ ਦਾ ਸਵਾਗਤ ਕਰਦਿਆਂ ਪ੍ਰੋ. (ਡਾ.) ਬਲਵਿੰਦਰ ਸਿੰਘ ਨੇ ਕਿਹਾ ਕਿ ਤੇਜ਼ੀ ਨਾਲ ਹੋ ਰਹੇ ਤਕਨੀਕੀ ਵਿਕਾਸ ਅਤੇ ਬਦਲਦੀਆਂ ਸਿੱਖਿਆ ਲੋੜਾਂ ਕਾਰਨ ਮੌਜੂਦਾ ਅਧਿਆਪਨ-ਸਿੱਖਣ ਪ੍ਰਣਾਲੀ ਵਿੱਚ ਤੇਜ਼ੀ ਨਾਲ ਬਦਲਾਅ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਲਈ ਆਪਣੇ ਗਿਆਨ, ਅਧਿਆਪਨ ਤਰੀਕਿਆਂ ਅਤੇ ਤਕਨੀਕੀ ਸਮਰੱਥਾਵਾਂ ਨੂੰ ਲਗਾਤਾਰ ਅਪਡੇਟ ਕਰਨਾ ਜ਼ਰੂਰੀ ਹੈ, ਤਾਂ ਜੋ ਉਹ ਬਦਲਦੀਆਂ ਸਿੱਖਿਆ ਲੋੜਾਂ ਅਨੁਸਾਰ ਵਿਦਿਆਰਥੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੁੜ ਸਕਣ।
ਪ੍ਰੋ. (ਡਾ.) ਅਮਿਤ ਕੌਟਸ ਨੇ ਕੋਰਸ ਦੀ ਬਹੁ-ਵਿਸ਼ਿਆਂ ਵਾਲੀ ਬਣਤਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੱਖ-ਵੱਖ ਵਿਸ਼ਿਆਂ ’ਤੇ ਕਰਵਾਏ ਜਾਣ ਵਾਲੇ ਸੈਸ਼ਨ ਭਾਗੀਦਾਰਾਂ ਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਵਿਆਪਕ ਬਣਾਉਣ, ਨਵੀਆਂ ਸਮਰੱਥਾਵਾਂ ਹਾਸਲ ਕਰਨ, ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਆਪਣੇ ਪੇਸ਼ੇਵਰ ਅਭਿਆਸ ਨੂੰ ਹੋਰ ਬਿਹਤਰ ਬਣਾਉਣ ਦੇ ਮੌਕੇ ਪ੍ਰਦਾਨ ਕਰਨਗੇ।
ਉਦਘਾਟਨੀ ਸੰਬੋਧਨ ਦੌਰਾਨ ਮੁੱਖ ਮਹਿਮਾਨ ਪ੍ਰੋ. (ਡਾ.) ਮਰਮਰ ਮੁਖੋਪਾਧਿਆਏ ਨੇ ਬਦਲ ਰਹੇ ਸਿੱਖਿਆ ਮਾਹੌਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਦਮਿਕ ਖੇਤਰ ਵਿੱਚ ਤਕਨਾਲੋਜੀ ਅਤੇ ਨਕਲੀ ਬੁੱਧੀਮਤਾ ਨੂੰ ਤੇਜ਼ ਅਤੇ ਵਧੇਰੇ ਪ੍ਰਭਾਵਸ਼ਾਲੀ ਨਤੀਜਿਆਂ ਲਈ ਸਹਾਇਕ ਵਜੋਂ ਵਰਤਿਆ ਜਾ ਸਕਦਾ ਹੈ, ਪਰ ਇਸ ਦੀ ਅੰਤਿਮ ਕਮਾਂਡ ਮਨੁੱਖ ਕੋਲ ਹੀ ਰਹਿਣੀ ਚਾਹੀਦੀ ਹੈ। ਉਨ੍ਹਾਂ ਅਧਿਆਪਕਾਂ ਦੀ ਅਹਿਮੀਅਤ, ਮਨੁੱਖਾਂ ਦੀ ਆਪਸੀ ਨੇੇੜਤਾ ਅਤੇ ਮਾਰਗਦਰਸ਼ਨ ਨੂੰ ਅਟੱਲ ਦੱਸਦਿਆਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲਦੇ ਸਮੇਂ ਵਿੱਚ ਇਹ ਗੁਣ ਵੱਡੀ ਤਾਕਤ ਸਾਬਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਨਕਲੀ ਬੁੱਧੀਮਤਾ ਨੂੰ ਆਪਣਾ ਸਾਥੀ ਬਣਾਉਂਦਿਆਂ ਇਸ ਨੂੰ ਇੱਕ ਸਾਧਨ ਵਜੋਂ ਵਰਤਣ ਦੀ ਲੋੜ ਹੈ, ਪਰ ਤੇਜ਼ੀ ਅਤੇ ਤੁਰੰਤ ਲਾਭਾਂ ਦੀ ਦੌੜ ਵਿੱਚ ਮਨੁੱਖੀ ਬੁੱਧੀਮਤਾ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ।
ਡਾ. ਰੇਖਾ ਹਾਂਡਾ ਨੇ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਯੋਗ ਅਗਵਾਈ ਅਤੇ ਮਾਰਗਦਰਸ਼ਨ ਹੇਠ ਕੇਂਦਰ ਵੱਲੋਂ ਅਧਿਆਪਕ ਸਸ਼ਕਤੀਕਰਨ, ਪੇਸ਼ੇਵਰ ਵਿਕਾਸ ਅਤੇ ਅਕਾਦਮਿਕ ਉੱਤਮਤਾ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਬਾਰੇ ਜਾਣਕਾਰੀ ਦਿੱਤੀ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.