ਤਾਜਾ ਖਬਰਾਂ
ਫਰੀਦਕੋਟ 2 ਅਕਤੂਬਰ ( )
ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ-4 ਅਧੀਨ ਜਿਲ੍ਹਾ ਪੱਧਰ ਖੇਡਾਂ -2026 (ਲੜਕੇ ਅਤੇ ਲੜਕੀਆਂ) ਦੀਆਂ ਵੱਖ-ਵੱਖ ਖੇਡਾਂ
ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕਰਵਾਈਆ ਜਾ ਰਹੀਆਂ ਹਨ। । ਇਹ ਜਾਣਕਾਰੀ ਸ. ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦਿੱਤੀ।
ਜਿਲ੍ਹਾ ਖੇਡ ਅਫਸਰ ਨੇ ਦੱਸਿਆ ਇਹ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ, ਸਰਕਾਰੀ ਬਲਵੀਰ ਸਕੂਲ ਫਰੀਦਕੋਟ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਈਆ ਜਾਂ ਰਹੀਆਂ ਹਨ ਅਤੇ ਚੈਸ ਗੇਮ ਦੀਆਂ ਖੇਡਾਂ ਡਾ. ਮਹਿੰਦਰ ਸਿੰਘ ਸਾਂਭੀ ਗੋਰਮਿੰਟ ਗਰਲਜ ਸੀਨੀ. ਸੈਕੰ. ਸਕੂਲ, ਫਰੀਦਕੋਟ ਵਿਖੇ ਕਰਵਾਈ ਜਾ ਰਹੀ ਹੈ। ਇਨ੍ਹਾਂ ਖੇਡਾਂ ਵਿੱਚ ਅਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼), ਕਬੱਡੀ (ਸਰਕਲ), ਵਾਲੀਬਾਲ (ਸਮੈਂਸ਼ਿੰਗ), ਵਾਲੀਬਾਲ (ਸ਼ੂਟਿੰਗ), ਹੈਂਡਬਾਲ, ਜੂਡੋ, ਗੱਤਕਾ, ਕਿੱਕਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਿਟਬਾਲ, ਰੈਸਲਿੰਗ, ਟੇਬਲ ਟੈਨਿਸ, ਚੈੱਸ, ਤੈਰਾਕੀ, ਵੈਟਲਿਫਟਿੰਗ ਅਤੇ ਪਾਵਰਲਿਫਟਿੰਗ ਦੇ ਖੇਡ ਮੁਕਾਬਲੇ ਕਰਵਾਏ ਜੀ ਰਹੇ ਹਨ। ਇਹ ਖੇਡ ਮੁਕਾਬਲੇ ਮਿਤੀ 05 ਅਕਤੂਬਰ 2026 ਤੱਕ ਜਾਰੀ ਰਹਿਣਗੇ।
ਉਨ੍ਹਾਂ ਦੱਸਿਆ ਕਿ ਅੱਜ ਹੋਈਆਂ ਖੇਡਾਂ ਦੇ ਮੁਕਾਬਲਿਆ ਵਿੱਚ ਹੈਂਡਬਾਲ ਅੰ. 14 (ਲੜਕੀਆ) ਹੈਂਡਬਾਲ ਕੋਚਿੰਗ ਸੈਂਟਰ, ਫਰੀਦਕੋਟ ਦੀ ਟੀਮ ਨੇ (ਪਹਿਲਾ, ਦੂਜਾ) ਅਤੇ ਹੈਂਡਬਾਲ ਕੋਚਿੰਗ ਸੈਂਟਰ, ਫਰੀਦਕੋਟ ਤੇ ਵਿਵੇਕ ਪਬਲਿਕ ਸਕੂਲ, ਬਰਗਾੜੀ ਟੀਮ ਨੇ ਤੇ ਸਥਾਨ ਪ੍ਰਾਪਤ ਕੀਤਾ, ਅੰ.17 (ਲੜਕੀਆ) ਹੈਂਡਬਾਲ ਕੋਚਿੰਗ ਸੈਂਟਰ, ਫਰੀਦਕੋਟ ਦੀ ਟੀਮ ਨੇ (ਪਹਿਲਾ, ਦੂਜਾ) ਸਥਾਨ ਪ੍ਰਾਪਤ ਕੀਤਾ ਅਤੇ ਵਿਵੇਕ ਪਬਲਿਕ ਸਕੂਲ, ਬਰਗਾੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅੰ. 21 (ਲੜਕੀਆ) ਹੈਂਡਬਾਲ ਕੋਚਿੰਗ ਸੈਂਟਰ, ਫਰੀਦਕੋਟ ਦੀ ਟੀਮ ਨੇ (ਪਹਿਲਾ, ਦੂਜਾ) ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਖੇਡ ਵਿੱਚ ਅੰ. 14 (ਲੜਕੀਆ) ਵੈਸਟ ਪੁਆਇੰਟ ਨੇ ਪਹਿਲਾ ਸਥਾਨ, ਤਾਜ ਪਬਲਿਕ ਸਕੂਲ, ਜ਼ੰਡ ਸਾਹਿਬ ਨੇ ਦੂਜਾ ਸਥਾਨ ਅਤੇ ਘਣੀਏ ਵਾਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਸਕਿਟਬਾਲ ਖੇਡ ਵਿੱਚ ਅੰ.14 (ਲੜਕੀਆ) ਸਰਕਾਰੀ ਸਕੂਲ ਢਿਲਵਾਂ ਪਹਿਲਾ ਸਥਾਨ, ਵੈਸਟ ਪੁਆਇੰਟ ਸਕੂਲ, ਕੋਟਪੂਰਾ ਦੂਸਰਾ ਸਥਾਨ, ਚੰਦਾ ਸਿੰਘ ਮਰਵਾਹ ਗਰਲਜ਼ ਸਕੂਲ ਕੋਟਕਪੂਰਾ ਤੀਜਾ ਸਥਾਨ ਪ੍ਰਾਪਤ ਕੀਤਾ।
Get all latest content delivered to your email a few times a month.