IMG-LOGO
ਹੋਮ ਪੰਜਾਬ : ਨਗਰ ਕੌਂਸਲ ਤਲਵੰਡੀ ਭਾਈ ਵਿਖੇ ਲਗਾਇਆ ਗਿਆ ਪੌਦਿਆਂ ਦਾ ਲੰਗਰ

ਨਗਰ ਕੌਂਸਲ ਤਲਵੰਡੀ ਭਾਈ ਵਿਖੇ ਲਗਾਇਆ ਗਿਆ ਪੌਦਿਆਂ ਦਾ ਲੰਗਰ

ਇੱਕ ਪੇੜ ਮਾਂ ਕੇ ਨਾਮ ਤਹਿਤ ਲਗਾਏ ਗਏ ਪੌਦੇ

.

Admin user - Oct 02, 2026 04:42 PM
IMG

‎ਜਗਦੀਸ਼ ਥਿੰਦ
‎
‎ਤਲਵੰਡੀ/ਫਿਰੋਜ਼ਪੁਰ 2 ਅਕਤੂਬਰ
()ਪੰਜਾਬ ਸਰਕਾਰ ਅਤੇ ਪੀਐਮਆਈਡੀਸੀ ਦੀਆਂ ਹਦਾਇਤਾਂ ਅਨੁਸਾਰ  ਕਾਰਜ ਸਾਧਕ ਅਫਸਰ ਸ੍ਰੀ ਜਗਦੀਸ਼ ਰਾਏ ਗਰਗ ਅਤੇ ਸੁਪਰਡੇਂਟ  ਸੈਨੀਟੇਸ਼ਨ  ਸ੍ਰੀ ਸੁਖਪਾਲ ਸਿੰਘ ਦੇ ਨਿਰਦੇਸ਼ਾ ਅਨੁਸਾਰ *ਸਵੱਛਤਾ ਹੀ ਸੇਵਾ ਮੁਹਿੰਮ  ਗਾਂਧੀ ਜੈਅੰਤੀ  ਨੂੰ ਮੁੱਖ ਰੱਖਦੇ ਹੋਏ ਦਫਤਰ  ਨਗਰ ਕੌਂਸਲ ਪ੍ਰਧਾਨ ਸ੍ਰੀ ਕਰਨਜੋਤ ਸਿੰਘ ਗਿੱਲ  ਦੀ ਅਗਵਾਈ ਵਿੱਚ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਐਮਆਰਐਫ ਸ਼ੈਡ ਅਤੇ ਕੰਪੋਸਟ ਯੂਨਿਟ ਪਲਾਂਟ ਤੇ  ਪੌਦਿਆ ਦਾ ਲੰਗਰ ਲਗਾਇਆ ਗਿਆ ਅਤੇ  "ਇਕ ਪੇੜ ਮਾਂ ਕੇ ਨਾਮ" ਤਹਿਤ ਪੌਦੇ ਲਗਾਏ ਗਏ ਅਤੇ  ਸ਼ਹਿਰ ਨਿਵਾਸੀਆਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਲਈ ਜਾਗਰੂਕ ਕੀਤਾ ਗਿਆ |
‎ਇਸ ਦੇ ਨਾਲ ਪ੍ਰੋਗਰਾਮ ਕੋਆਰਡੀਨੇਟਰ ਸ੍ਰੀ ਬਲਰਾਜ ਸਿੰਘ ਵਲੋ ਲੋਕਾਂ ਨੂੰ ਨਗਰ ਕੌਂਸਲ  ਵੱਲੋਂ ਗਿੱਲੇ ਕਚਰੇ  ਤੋਂ ਤਿਆਰ ਕੀਤੀ ਜਾਂਦੀ ਜੈਵਿਕ ਖਾਦ   ਬਾਰੇ ਦਸਿਆ ਗਿਆ ਅਤੇ ਲੋਕਾਂ ਨੂੰ ਬੂਟਿਆਂ ਦੇ ਨਾਲ ਨਾਲ ਮੁਫਤ ਵਿੱਚ  ਜੈਵਿਕ ਖਾਦ ਵੰਡੀ ਗਈ ਵੰਡੀ ਗਈ| ਇਸ ਮੌਕੇ ਭਜਨ ਸਿੰਘ ਨੈਸ਼ਨਲ ਐਵਾਰਡੀ ਬ੍ਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ ਵੱਲੋਂ ਲੋਕਾਂ ਨੂੰ ਇਸ ਮੁਹਿੰਮ ਰਹੀ  ਕਚਰੇ ਦੀ ਚਾਰ ਤਰ੍ਹਾਂ ਦੀ ਸੈਗਰੀਗੇਸ਼ਨ ਕਰਨ  ਬਾਰੇ ਦਸਿਆ ਗਿਆ ਅਤੇ  ਬਲਰਾਜ ਸਿੰਘ ਵਲੋ ਕਚਰੇ ਦੀ ਪ੍ਰੋਸੈਸਿੰਗ ਕਰਨ  ਅਤੇ ਗਿੱਲੇ ਕਚਰੇ ਤੋਂ ਤਿਆਰ ਕੀਤੀ ਜਾਂਦੀ ਜੈਵਿਕ ਖਾਦ ਬਾਰੇ ਦੱਸਿਆ ਗਿਆ ਅਤੇ ਲੋਕਾਂ ਨੂੰ ਇਸ ਮੁਹਿੰਮ ਦਾ ਵੱਧ ਤੋਂ ਵੱਧ ਸਾਥ ਦੇਣ ਆਪਣਾ ਆਲਾ ਦੁਆਲਾ ਸਾਫ ਰੱਖਣ ਅਤੇ ਇਕ ਪੇੜ ਮਾਂ ਕੇ ਨਾਮ ਤਹਤ ਪੌਦੇ ਲਗਾਉਣ ਦੀ ਅਪੀਲ ਕੀਤੀ ਗਈ ਅਤੇ ਲੋਕਾਂ ਨੂੰ ਤਲਵੰਡੀ ਭਾਈ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਲਈ ਹਰੇਕ ਉਪਰਾਲਾ ਕਰਨ ਦੀ ਅਪੀਲ ਕੀਤੀ ਗਈ|
‎ ਇਸ ਮੌਕੇ ਤੇ ਪ੍ਰਧਾਨ ਨਗਰ ਕੌਂਸਲ ਸ੍ਰੀ ਕਰਨ ਜੋਤ ਸਿੰਘ ਗਿੱਲ, ਸ਼੍ਰੀ ਅਜੇ ਮੈਣੀ  ਆਮ ਆਦਮੀ ਪਾਰਟੀ, ਬਰਾਂਡ ਅੰਬੈਸਡਰ  ਸਵਛ ਭਾਰਤ ਮਿਸ਼ਨ ਸ਼੍ਰੀ ਭਜਨ ਸਿੰਘ ਸਿਆਨ, ਪ੍ਰੋਗਰਾਮ ਕੋਆਰਡੀਨੇਟਰ ਬਲਰਾਜ ਸਿੰਘ, ਮੋਟੀਵੇਟਰ ਰਮਨ ਮਹਿਕ ਵੰਸ਼ ਅਤੇ ਸਮੂਹ ਸਫਾਈ ਸੇਵਕ ਹਾਜ਼ਰ ਸੀ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.