ਤਾਜਾ ਖਬਰਾਂ
ਜਗਦੀਸ਼ ਥਿੰਦ
ਜ਼ੀਰਾ /ਫ਼ਿਰੋਜ਼ਪੁਰ, 29 ਸਤੰਬਰ :
ਆਯੂਸ਼ ਕਮਿਸ਼ਨਰ ਪੰਜਾਬ,ਡਾਇਰੈਕਟਰ ਆਫ ਆਯੁਰਵੇਦ ਪੰਜਾਬ ਡਾਕਟਰ ਰਮਨ ਖੰਨਾ, ਡਾਇਰੈਕਟਰ ਆਫ ਹੋਮਿਓਪੈਥੀ ਪੰਜਾਬ ਡਾਕਟਰ ਹਰਿੰਦਰਪਾਲ ਸਿੰਘ, ਜ਼ਿਲਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ 10 ਸਤੰਬਰ ਤੋਂ 29 ਸਤੰਬਰ ਤੱਕ ਕੁਲ 10 ਆਯੂਸ਼ ਮੈਡੀਕਲ ਕੈਂਪ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚੋਂ ਦਸਵਾਂ ਕੈਂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਜ਼ੀਰਾ, ਫਿਰੋਜ਼ਪੁਰ ਵਿਖੇ ਲਗਾਇਆ ਗਿਆ।
ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਅੱਜ ਦੇ 10ਵੇਂ ਤੇ ਆਖ਼ਰੀ ਆਯੂਸ਼ ਮੈਡੀਕਲ ਕੈਂਪ ਵਿੱਚ 560 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਾਏ ਗਏ 10 ਕੈਂਪਾਂ ਵਿੱਚ ਕਰੀਬ 5317 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਮੁਫ਼ਤ ਸ਼ੂਗਰ ਜਾਂਚ ਤੇ ਦਵਾਈਆਂ ਵੀ ਦਿੱਤੀਆਂ ਗਈਆਂ।
ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋਂ ਡਾਕਟਰ ਜਸਕੰਵਲਪ੍ਰੀਤ ਕੌਰ, ਡਾਕਟਰ ਸੁਮਨ ਧੰਜੂ, ਡਾਕਟਰ ਪ੍ਰਵੀਨ ਕੁਮਾਰ ਰਾਣਾ, ਸ੍ਰੀ ਰਮਨਦੀਪ ਸਿੰਘ, ਸ੍ਰੀ ਸੁਖਪ੍ਰੀਤ ਸਿੰਘ, ਸ੍ਰੀਮਤੀ ਕਿੰਦਰ ਕੌਰ ਉਪਵੈਦ ਤੇ ਹੋਮੀਓਪੈਥੀ ਵਿਭਾਗ ਵੱਲੋਂ ਡਾਕਟਰ ਸਤਨਾਮ ਸਿੰਘ ਗਿੱਲ, ਬਲਜੀਤ ਸਿੰਘ, ਗੁਰਵਿੰਦਰ ਸਿੰਘ ਡਿਸਪੈਸਰ ਨੇ ਡਿਊਟੀ ਨਿਭਾਈ।
ਇਸ ਕੈਂਪ ਵਿੱਚ ਹੈਲਪਿੰਗ ਹੈਂਡ ਵੈਲਫੇਅਰ ਸੋਸਾਇਟੀ ਜ਼ੀਰਾ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਦੌਰਾਨ ਹੈਲਪਿੰਗ ਹੈਂਡ ਵੈਲਫੇਅਰ ਸੋਸਾਇਟੀ ਜ਼ੀਰਾ ਦੇ ਪ੍ਰਧਾਨ ਹਰਪ੍ਰੀਤ ਸਿੰਘ (ਬਬਲੂ), ਸੁਖਜਿੰਦਰ ਸਿੰਘ ਅਹੂਜਾ, ਹਰਜੀਤ ਸਿੰਘ, ਸੁੱਖਾ, ਦੀਪਕ ਵਿਜ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਨਾਮਦੇਵ, ਰਿੰਕੂ ਅਹੂਜਾ,
Get all latest content delivered to your email a few times a month.