IMG-LOGO
ਹੋਮ ਪੰਜਾਬ : ਮਾਡਰਨ ਸੈਂਟਰਲ ਜੇਲ੍ਹ ਫਰੀਦਕੋਟ ਵਿਖੇ ਐਚ.ਆਈ.ਵੀ. ਜਾਂਚ ਕੈਂਪ ਲਗਾਇਆ

ਮਾਡਰਨ ਸੈਂਟਰਲ ਜੇਲ੍ਹ ਫਰੀਦਕੋਟ ਵਿਖੇ ਐਚ.ਆਈ.ਵੀ. ਜਾਂਚ ਕੈਂਪ ਲਗਾਇਆ

ਕੈਂਪ ਦੌਰਾਨ ਕੁੱਲ 429 ਵਿਅਕਤੀਆਂ ਦੇ ਐਚ.ਆਈ.ਵੀ. ਟੈਸਟ ਕੀਤੇ

ਫੈਲਾਅ ਦੇ ਕਾਰਨਾਂ, ਸਾਵਧਾਨੀਆਂ ਅਤੇ ਸਮੇਂ ਸਿਰ ਜਾਂਚ ਕਰਵਾਉਣ ਸਬੰਧੀ ਜਾਗਰੂਕ ਕੀਤਾ

Admin user - Sep 25, 2026 02:21 PM
IMG

   ਜਗਦੀਸ਼ ਥਿੰਦ 

ਫਰੀਦਕੋਟ, 25 ਸਤੰਬਰ:

ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ.ਐਮ.ਓ. ਇੰਚਾਰਜ ਜੇਲ੍ਹ ਹਸਪਤਾਲ ਫਰੀਦਕੋਟ ਡਾ. ਅਰਸ਼ਦੀਪ ਸਿੰਘ ਬਰਾੜ ਅਤੇ ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰ ਡਾ. ਸਰਵਦੀਪ ਸਿੰਘ ਰੋਮਾਣਾ ਦੀ ਅਗਵਾਈ ਹੇਠ ਮਾਡਰਨ ਸੈਂਟਰਲ ਜੇਲ੍ਹ ਫਰੀਦਕੋਟ ਵਿਖੇ ਐਚ.ਆਈ.ਵੀ. ਜਾਂਚ ਕੈਂਪ ਲਗਾਇਆ ਗਿਆ।
ਇਸ ਕੈਂਪ ਦੌਰਾਨ ਆਈ.ਸੀ.ਟੀ.ਸੀ. ਦੀਆਂ ਟੀਮਾਂ ਵੱਲੋਂ ਜੇਲ੍ਹ ਵਿੱਚ ਬੰਦ ਵਿਅਕਤੀਆਂ ਦੀ ਐਚ.ਆਈ.ਵੀ. ਸਬੰਧੀ ਜਾਂਚ ਕੀਤੀ ਗਈ। ਕੈਂਪ ਦੌਰਾਨ ਕੁੱਲ 429 ਵਿਅਕਤੀਆਂ ਦੇ ਐਚ.ਆਈ.ਵੀ. ਟੈਸਟ ਕੀਤੇ ਗਏ।
ਕੈਂਪ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਜੇਲ੍ਹ ਹਸਪਤਾਲ ਫਰੀਦਕੋਟ, ਸ੍ਰੀ ਇਕਬਾਲ ਸਿੰਘ ਢਿੱਲੋਂ ਸੁਪਰਡੈਂਟ ਜੇਲ੍ਹ ਫਰੀਦਕੋਟ, ਡਾ. ਚੰਦਰ ਭਾਨ ਸ਼ਰਮਾ ਮੈਡੀਕਲ ਅਫ਼ਸਰ ਜੇਲ੍ਹ ਹਸਪਤਾਲ ਫਰੀਦਕੋਟ, ਸ੍ਰੀ ਰਾਜਦੀਪ ਸਿੰਘ ਬਰਾੜ ਐਡੀਸ਼ਨਲ ਸੁਪਰਡੈਂਟ ਜੇਲ੍ਹ ਫਰੀਦਕੋਟ, ਸ੍ਰੀਮਤੀ ਰਾਜਵਿੰਦਰ ਕੌਰ ਨਰਸਿੰਗ ਸਿਸਟਰ ਇੰਚਾਰਜ ਜੇਲ੍ਹ ਹਸਪਤਾਲ ਫਰੀਦਕੋਟ, ਸ੍ਰੀ ਗੌਰਵ ਚਾਵਲਾ ਫਾਰਮੇਸੀ ਅਫ਼ਸਰ, ਸ੍ਰੀਮਤੀ ਗਗਨਦੀਪ ਕੌਰ ਸਟਾਫ਼ ਨਰਸ, ਸ੍ਰੀਮਤੀ ਗੁਰਪ੍ਰੀਤ ਕੌਰ ਸਟਾਫ਼ ਨਰਸ ਅਤੇ ਸ੍ਰੀਮਤੀ ਗਗਨਦੀਪ ਕੌਰ ਪ੍ਰੋਜੈਕਟ ਕੋਆਰਡੀਨੇਟਰ ਐਲ ਏ ਆਰ ਟੀ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।
ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਐਚ.ਆਈ.ਵੀ. ਤੋਂ ਬਚਾਅ, ਇਸ ਦੇ ਫੈਲਾਅ ਦੇ ਕਾਰਨਾਂ, ਸਾਵਧਾਨੀਆਂ ਅਤੇ ਸਮੇਂ ਸਿਰ ਜਾਂਚ ਕਰਵਾਉਣ ਸਬੰਧੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਐਚ.ਆਈ.ਵੀ. ਸਬੰਧੀ ਕਿਸੇ ਵੀ ਤਰ੍ਹਾਂ ਦੀ ਗਲਤ ਧਾਰਨਾ ਜਾਂ ਭੇਦਭਾਵ ਤੋਂ ਬਚਿਆ ਜਾਵੇ ਅਤੇ ਲੋੜ ਪੈਣ ’ਤੇ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਆਪਣੀ ਜਾਂਚ ਜ਼ਰੂਰ ਕਰਵਾਈ ਜਾਵੇ।
ਸਿਹਤ ਵਿਭਾਗ ਦੀਆਂ ਆਈ.ਸੀ.ਟੀ.ਸੀ. ਟੀਮਾਂ ਵੱਲੋਂ ਐਚ.ਆਈ.ਵੀ. ਦੀ ਰੋਕਥਾਮ ਅਤੇ ਜਲਦ ਪਛਾਣ ਲਈ ਇਸ ਤਰ੍ਹਾਂ ਦੀਆਂ ਜਾਗਰੂਕਤਾ ਅਤੇ ਜਾਂਚ ਗਤੀਵਿਧੀਆਂ ਲਗਾਤਾਰ ਜਾਰੀ ਰੱਖਣ ’ਤੇ ਜ਼ੋਰ ਦਿੱਤਾ ਗਿਆ।

 

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.