IMG-LOGO
ਹੋਮ ਪੰਜਾਬ : ਕੈਬਨਿਟ ਮੰਤਰੀ ਨੇ 109 ਵਿਦਿਆਰਥਣਾਂ ਨੂੰ ਵੰਡੇ ਮੁਫਤ ਸਾਈਕਲ

ਕੈਬਨਿਟ ਮੰਤਰੀ ਨੇ 109 ਵਿਦਿਆਰਥਣਾਂ ਨੂੰ ਵੰਡੇ ਮੁਫਤ ਸਾਈਕਲ

ਹੁਣ ਉਹਨਾਂ ਨੂੰ ਸਕੂਲ ਆਉਣ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ

.

Admin user - Sep 23, 2026 04:29 PM
IMG

ਜਗਦੀਸ਼ ਥਿੰਦ
ਮਲੋਟ / ਸ੍ਰੀ ਮੁਕਤਸਰ ਸਾਹਿਬ 23 ਸਤੰਬਰ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ.ਬਲਜੀਤ ਕੌਰ ਨੇ ਅੱਜ ਮਲੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਦੀਆਂ 109 ਵਿਦਿਆਰਥਣਾ ਨੂੰ ਮੁਫਤ ਸਾਈਕਲ ਵੰਡੇ ।
ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਸਰਕਾਰੀ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ ਅਤੇ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਇਸ ਕਰਕੇ  ਪੂਰੇ ਭਾਰਤ ਵਿੱਚੋਂ ਪੰਜਾਬ  ਸਿੱਖਿਆ  ਦੇ  ਖੇਤਰ ਵਿਚ ਪਹਿਲੇ ਨੰਬਰ ਤੇ ਆ ਚੁੱਕਾ ਹੈ।
                         ਕੈਬਨਿਟ ਮੰਤਰੀ ਨੇ  ਸਕੂਲ ਦੀਆਂ ਵਿਦਿਆਰਥਣਾਂ  ਨੂੰ ਸਾਈਕਲ ਵੰਡਦਿਆਂ ਵਧਾਈ ਦਿੰਦਿਆਂ ਕਿਹਾ ਕਿ ਹੁਣ ਉਹਨਾਂ ਨੂੰ ਸਕੂਲ ਆਉਣ ਜਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।
ਇਸ  ਮੌਕੇ  ਸਾਈਕਲ  ਪ੍ਰਾਪਤ  ਕਰਨ  ਵਾਲੀਆਂ  ਸਕੂਲੀ  ਲੜਕੀਆਂ  ਕਾਫੀ  ਖੁਸ਼  ਨਜ਼ਰ ਆਈਆਂ ਅਤੇ ਉਹਨਾਂ  ਨੇ  ਪੰਜਾਬ  ਸਰਕਾਰ  ਅਤੇ  ਕੈਬਨਿਟ  ਮੰਤਰੀ  ਦਾ ਉਚੇਚੇ ਤੌਰ ਤੇ  ਧੰਨਵਾਦ  ਕੀਤਾ ।
ਇਸ ਮੌਕੇ  ਚੇਅਰਪਰਸਨ  ਕੁਲਦੀਪ  ਕੌਰ, ਵਾਇਸ  ਪ੍ਰਿੰਸੀਪਲ  ਸਿਮਰਨਪ੍ਰੀਤ  ਕੌਰ, ਮੈਂਬਰ ਕੌਂਸਲਰ ਲਾਲੀ  ਗਗਨੇਜਾ,ਮੈਂਬਰ ਕੌਂਸਲਰ ਸੰਤੋਸ਼  ਗਗਨੇਜਾ, ਗੁਰਮੀਤ  ਕੌਰ,ਰਜਨੀ, ਮੀਨਾਕਸ਼ੀ, ਸੁਸ਼ੀਲ ਗਗਨੇਜਾ, ਸਤਪਾਲ  ਮਿੱਡਾ  ਤੋਂ ਇਲਾਵਾ ਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ ਅਤੇ ਨਿੱਜੀ ਸਹਾਇਕ ਸਿ਼ੰਦਰਪਾਲ ਸਿੰਘ ਸਮੇਤ  ਸਕੂਲੀ  ਬੱਚਿਆਂ  ਦੇ ਮਾਪੇ ਆਦਿ ਮੌਜੂਦ ਸਨ ।

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.