IMG-LOGO
ਹੋਮ ਪੰਜਾਬ : ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਦੀ ਮੈਨੇਜਮੈਂਟ 'ਤੇ ਸੰਗੀਨ ਦੋਸ਼, ਪੀੜ੍ਹਿਤਾ...

ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਦੀ ਮੈਨੇਜਮੈਂਟ 'ਤੇ ਸੰਗੀਨ ਦੋਸ਼, ਪੀੜ੍ਹਿਤਾ ਵੱਲੋਂ ਵਿਸ਼ੇਸ਼ ਡੀ.ਜੀ.ਪੀ. ਪੰਜਾਬ ਕੋਲ ਲਿਖਤੀ ਸ਼ਿਕਾਇਤ

ਸ੍ਰੀਮਤੀ ਗੁਰਪ੍ਰੀਤ ਕੌਰ ਦੇਓ,.IPS ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ ਕਰ ਰਹੇ ਹਨ ਜਾਂਚ

ਵਾਈਸ ਚਾਂਸਲਰ ਦੀ ਕਮੀਜ਼ ਦੇ ਬਟਨ ਖੁੱਲ੍ਹੇ ਹੋਏ ਸਨ ਅਤੇ ਬਾਡੀ ਲੈਂਗਵੇਜ ਅਸਹਿਜ ਕਰਨ ਵਾਲੀ ਸੀ, ਜਿਸ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਹੋਈ

Admin user - Sep 15, 2026 07:55 PM
IMG

ਬਿਊਰੋ ਚੀਫ਼
ਰੋਪੜ/ਬਲਾਚੌਰ

ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ (LTSU) ਦੀ ਸਹਾਇਕ ਡਾਇਰੈਕਟਰ (ਯੂਥ ਸਰਵਿਸਿਜ਼) ਅਤੇ NSS ਕੋਆਰਡੀਨੇਟਰ ਰਤਨ ਕੌਰ (ਪਤਨੀ ਸ. ਗੁਰਬਿੰਦਰ ਸਿੰਘ, ਵਾਸੀ ਪਿੰਡ ਸਿੰਬਲ ਮਾਜਰਾ, ਜ਼ਿਲ੍ਹਾ ਰੋਪੜ) ਵੱਲੋਂ ਯੂਨੀਵਰਸਿਟੀ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ 'ਤੇ ਕਾਰਜ-ਸਥਲ ਉੱਤੇ ਮਾਨਸਿਕ ਉਤਪੀੜਨ, ਅਪਮਾਨਿਤ ਕਰਨ, ਬਦਲੇ ਦੀ ਕਾਰਵਾਈ ਕਰਨ ਅਤੇ ਤਤਕਾਲੀਨ ਚਾਂਸਲਰ ਵਿਰੁੱਧ ਝੂਠਾ ਜਿਨਸੀ ਛੇੜਛਾੜ ਦਾ ਮਾਮਲਾ ਦਰਜ ਕਰਵਾਉਣ ਲਈ ਮਜਬੂਰ ਕਰਨ ਵਰਗੇ ਅਤਿ ਸੰਗੀਨ ਦੋਸ਼ ਲਗਾਏ ਗਏ ਹਨ।
ਇਸ ਸਬੰਧੀ ਪੀੜਤ ਮਹਿਲਾ ਅਧਿਕਾਰੀ ਵੱਲੋਂ ਪੰਜਾਬ ਪੁਲਿਸ ਦੀ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਮਹਿਲਾ ਮਾਮਲੇ) ਸ੍ਰੀਮਤੀ ਗੁਰਪ੍ਰੀਤ ਕੌਰ ਦੇਓ (ਆਈ.ਪੀ.ਐਸ.) ਨੂੰ ਲਿਖਤੀ ਸ਼ਿਕਾਇਤ ਭੇਜ ਕੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਸ਼ਿਕਾਇਤ ਵਿੱਚ ਲਗਾਏ ਗਏ ਮੁੱਖ ਦੋਸ਼:
ਝੂਠੀ ਸ਼ਿਕਾਇਤ ਲਈ ਦਬਾਅ: ਸ਼ਿਕਾਇਤਕਰਤਾ ਅਨੁਸਾਰ ਯੂਨੀਵਰਸਿਟੀ ਦੇ ਕੁਝ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ 'ਤੇ ਤਤਕਾਲੀਨ ਚਾਂਸਲਰ ਵਿਰੁੱਧ ਜਿਨਸੀ ਉਤਪੀੜਨ ਦੇ ਝੂਠੇ ਦੋਸ਼ ਲਗਾਉਣ ਲਈ ਨਿਰੰਤਰ ਦਬਾਅ ਪਾਇਆ ਗਿਆ।
ਮਾਨਸਿਕ ਤੇ ਪੇਸ਼ੇਵਰ ਸ਼ੋਸ਼ਣ: ਇਨਕਾਰ ਕਰਨ 'ਤੇ ਉਨ੍ਹਾਂ ਦੇ ਦਫ਼ਤਰ ਦਾ ਸਾਮਾਨ ਜ਼ਬਰਦਸਤੀ ਹਟਾਇਆ ਗਿਆ, ਅਹੁਦੇ ਦਾ ਅਪਮਾਨ ਕੀਤਾ ਗਿਆ ਅਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਸਬੂਤ ਸੌਂਪਣ ਦਾ ਦਾਅਵਾ: ਸ਼ਿਕਾਇਤਕਰਤਾ ਨੇ ਮੀਟਿੰਗਾਂ ਦੇ ਵੇਰਵੇ, ਕਾਲ ਰਿਕਾਰਡ, ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਜ਼ਰੂਰੀ ਦਸਤਾਵੇਜ਼ੀ ਸਬੂਤ ਜਾਂਚ ਟੀਮ ਅੱਗੇ ਪੇਸ਼ ਕਰਨ ਦੀ ਪੁਸ਼ਟੀ ਕੀਤੀ ਹੈ।
ਅੰਗਰੇਜ਼ੀ ਅਖ਼ਬਾਰ ਵਿੱਚ ਬ੍ਰੇਕਿੰਗ ਨਿਊਜ਼ ਅਤੇ ਕਾਨੂੰਨੀ ਪੱਖ:
ਇਸ ਮਾਮਲੇ ਬਾਰੇ ਪ੍ਰਮੁੱਖ ਅੰਗਰੇਜ਼ੀ ਅਖ਼ਬਾਰ ਵਿੱਚ ਬ੍ਰੇਕਿੰਗ ਨਿਊਜ਼ ਵਜੋਂ ਖ਼ਬਰ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ। ਕਾਨੂੰਨੀ ਮਾਹਿਰਾਂ ਅਨੁਸਾਰ, ਜੇਕਰ ਪੁਲਿਸ ਜਾਂਚ ਵਿੱਚ ਇਹ ਦੋਸ਼ ਸਹੀ ਪਾਏ ਜਾਂਦੇ ਹਨ, ਤਾਂ ਕਾਨੂੰਨ ਦੀਆਂ ਸੰਗੀਨ ਧਾਰਾਵਾਂ ਅਧੀਨ ਦੋਸ਼ੀ ਪਾਏ ਜਾਣ ਵਾਲੇ ਮੈਨੇਜਮੈਂਟ ਅਧਿਕਾਰੀਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਆ ਸਕਦੀ ਹੈ।
ਯੂਨੀਵਰਸਿਟੀ ਦਾ ਪੱਖ:
ਦੂਜੇ ਪਾਸੇ, ਜਦੋਂ ਇਸ ਸਬੰਧੀ ਯੂਨੀਵਰਸਿਟੀ ਦੇ ਨੁਮਾਇੰਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਨ੍ਹਾਂ ਸਮੁੱਚੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਬੇਬੁਨਿਆਦ ਦੱਸਿਆ ਹੈ। ਪੀੜ੍ਹਤਾ ਦਾ ਕਹਿਣਾ ਹੈ ਕਿ ਉਹ ਅਦਾਲਤ ਦਾ ਦਰਵਾਜਾ ਵੀ ਖੜ੍ਹਕਾਏਗੀ ।

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.