ਤਾਜਾ ਖਬਰਾਂ
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ: 5 ਸਤੰਬਰ 2026
ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੀ ਸਮੂਚੀ ਟੀਮ ਵੱਲੋਂ ਸ਼ਹੀਦ ਊਧਮ ਸਿੰਘ ਭਵਨ ਵਿਖੇ ਪੂਜਨੀਯ ਬਾਬਾ ਬ੍ਰਹਮ ਦਾਸ ਜੀ ਅਤੇ ਪੂਜਨੀਯ ਬਾਬਾ ਹਰਮੇਸ਼ ਦਾਸ ਜੀ ਦੇ ਆਸ਼ੀਰਵਾਦ ਨਾਲ ਤਹਿਸੀਲ ਗੁਰੂਹਰਸਹਾਏ (ਜ਼ਿਲ੍ਹਾ ਫਿਰੋਜ਼ਪੁਰ) ਦੇ ਪਿੰਡ ਬਾਂਜੇਕੇ ਵਿਖੇ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦਾ ਆਪਸੀ ਸਹਿਮਤੀ ਨਾਲ ਸੁਖਾਵਾਂ ਰਾਜ਼ੀਨਾਮਾ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਪਿੰਡ ਅੰਦਰ ਚੋਣਾਂ ਸਮੇਂ ਅਕਸਰ ਮਾਹੌਲ ਖ਼ਰਾਬ ਹੋ ਜਾਂਦਾ ਸੀ ਅਤੇ ਧੜੇਬੰਦੀ ਕਾਰਨ ਮਾਮਲਾ ਅਦਾਲਤੀ ਮੁਕੱਦਮੇਬਾਜ਼ੀ ਤੱਕ ਪਹੁੰਚ ਜਾਂਦਾ ਸੀ।
ਇਸ ਮੌਕੇ ਦੋਵਾਂ ਧਿਰਾਂ ਨੇ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਏਕਤਾ ਨੂੰ ਕਾਇਮ ਰੱਖਣ ਦਾ ਸੰਕਲਪ ਲਿਆ ਅਤੇ ਭਵਿੱਖ ਵਿੱਚ ਮਿਲਜੁਲ ਕੇ ਰਹਿਣ ਦਾ ਵਿਸ਼ਵਾਸ ਦਿਵਾਇਆ। ਸਮੂਹ ਪਿੰਡ ਵਾਸੀਆਂ ਨੇ ਬਾਬਾ ਬ੍ਰਹਮ ਦਾਸ ਜੀ ਅਤੇ ਬਾਬਾ ਹਰਮੇਸ਼ ਦਾਸ ਜੀ ਦਾ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਦੇ ਇਸ ਸ਼ਲਾਘਾਯੋਗ ਯਤਨ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਰਾਜ਼ੀਨਾਮੇ ਨਾਲ ਇਲਾਕੇ ਵਿੱਚ ਸ਼ਾਂਤੀ, ਭਾਈਚਾਰੇ ਅਤੇ ਆਪਸੀ ਵਿਸ਼ਵਾਸ ਨੂੰ ਹੋਰ ਮਜ਼ਬੂਤੀ ਮਿਲੀ ਹੈ, ਜੋ ਭਵਿੱਖ ਵਿੱਚ ਖੇਤਰ ਦੀ ਅਮਨ-ਸ਼ਾਂਤੀ ਲਈ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ।
ਇਸ ਮੌਕੇ ਬੁਲਾਰਿਆਂ ਨੇ ਸੁਨੇਹਾ ਦਿੱਤਾ — “ਆਪਸੀ ਪਿਆਰ, ਭਾਈਚਾਰਾ ਅਤੇ ਏਕਤਾ ਹੀ ਸਮਾਜ ਦੀ ਸਭ ਤੋਂ ਵੱਡੀ ਤਾਕਤ ਹੈ।”
ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਕਸ਼ਮੀਰ ਲਾਲ, ਮੌਜੂਦਾ ਸਰਪੰਚ ਬਿੰਦਰ ਬੱਟੀ, ਬੌਬੀ ਕੰਬੋਜ, ਬਲਦੇਵ ਰਾਜ ਸਾਬਕਾ ਚੇਅਰਮੈਨ, ਪੰਮਾ ਹਰਮੀਤ ਕੰਬੋਜ, ਮਿੰਟੂ ਬੱਟੀ , ਕੇ.ਸੀ. ਕੰਬੋਜ,ਜੋਗਿੰਦਰਪਾਲ ਭਾਟਾ , ਬਾਵਾ ਰਾਧੇ ਸ਼ਿਆਮ, ਹੰਸ ਰਾਜ ਬਾਂਜੇਕੇ, ਤਿਲਕ ਰਾਜ ਸਾਬਕਾ ਸਰਪੰਚ ਗੋਲੂ ਕਾ ਮੋੜ, ਦੇਸ ਰਾਜ, ਲਾਲ ਚੰਦ ਐੱਸ.ਡੀ.ਓ., ਐਡਵੋਕੇਟ ਸਰਵ ਮਿੱਤਰ, ਪਹਿਲਵਾਨ ਰਮੇਸ਼ ਕੰਬੋਜ, ਕੇਵਲ ਕੰਬੋਜ ਪਿੰਡੀ, ਪ੍ਰਿੰਸ ਕੰਬੋਜ, ਦੇਸ ਰਾਜ ਬੱਟੀ ,ਕੇਵਲ ਕੰਬੋਜ ਮੈਂਬਰ ਬਲਾਕ ਸੰਮਤੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਮੌਜੂਦ ਸਨ।
Get all latest content delivered to your email a few times a month.