IMG-LOGO
ਹੋਮ ਪੰਜਾਬ : ਐਨਾਲਾਗ ਪਨੀਰ ਨੂੰ ਅਸਲੀ ਦੁੱਧ ਵਾਲੇ ਪਨੀਰ ਦੇ ਨਾਮ ’ਤੇ...

ਐਨਾਲਾਗ ਪਨੀਰ ਨੂੰ ਅਸਲੀ ਦੁੱਧ ਵਾਲੇ ਪਨੀਰ ਦੇ ਨਾਮ ’ਤੇ ਵੇਚਣਾ ਨਿਯਮਾਂ ਦੀ ਉਲੰਘਣਾ: ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ

ਐਨਾਲਾਗ ਪਨੀਰ ਦੀ ਵਿਕਰੀ ਅਤੇ ਉਤਪਾਦਨ ’ਤੇ ਪਾਬੰਦੀ ਸਬੰਧੀ ਸਿਹਤ ਵਿਭਾਗ ਵੱਲੋਂ ਡੇਅਰੀ ਅਤੇ ਪਨੀਰ ਨਿਰਮਾਤਾਵਾਂ ਨਾਲ ਮੀਟਿੰਗ

ਉਹ ਖਪਤਕਾਰਾਂ ਨੂੰ ਸੁਰੱਖਿਅਤ, ਸ਼ੁੱਧ ਅਤੇ ਮਿਆਰੀ ਪਨੀਰ ਮੁਹੱਈਆ ਕਰਵਾਉਣ ਦੀ ਅਪੀਲ

Admin user - Sep 03, 2026 01:02 PM
IMG

ਜਗਦੀਸ਼ ਥਿੰਦ 

ਫਾਜ਼ਿਲਕਾ 3 ਅਗਸਤ 2026
 ਪੰਜਾਬ ਸਰਕਾਰ ਵੱਲੋਂ ਐਨਾਲਾਗ ਪਨੀਰ (Analogue Paneer) ਦੀ ਉਤਪਾਦਨ, ਵਿਕਰੀ ਅਤੇ ਸਪਲਾਈ ’ਤੇ ਲਗਾਈ ਗਈ ਪਾਬੰਦੀ ਸਬੰਧੀ ਅੱਜ ਡਾ ਕਵਿਤਾ ਸਿੰਘ ਸਿਵਲ ਸਰਜਨ ਜੀ ਦੀ ਦੇਖ ਰੇਖ ਵਿੱਚ ਫੂਡ ਸੇਫਟੀ ਅਫਸਰ ਫਾਜ਼ਿਲਕਾ ਹਰਵਿੰਦਰ ਸਿੰਘ ਵੱਲੋਂ ਜ਼ਿਲ੍ਹੇ ਦੇ ਪਨੀਰ ਅਤੇ ਡੇਅਰੀ ਉਤਪਾਦ ਨਿਰਮਾਤਾਵਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਫੂਡ ਸੇਫਟੀ ਅਫਸਰ ਵੱਲੋਂ ਡੇਅਰੀ ਅਤੇ ਪਨੀਰ ਨਿਰਮਾਤਾਵਾਂ ਨੂੰ ਐਨਾਲਾਗ ਪਨੀਰ ਸਬੰਧੀ ਲਾਗੂ ਸਰਕਾਰੀ ਹਦਾਇਤਾਂ ਅਤੇ ਫੂਡ ਸੇਫਟੀ ਕਾਨੂੰਨ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਐਨਾਲਾਗ ਪਨੀਰ ਨੂੰ ਅਸਲੀ ਦੁੱਧ ਵਾਲੇ ਪਨੀਰ ਦੇ ਨਾਮ ’ਤੇ ਤਿਆਰ ਕਰਕੇ ਵੇਚਣਾ ਜਾਂ ਇਸ ਦੀ ਮਾਰਕੀਟਿੰਗ ਕਰਨਾ ਨਿਯਮਾਂ ਦੀ ਉਲੰਘਣਾ ਹੈ।

ਉਨ੍ਹਾਂ ਨੇ ਨਿਰਮਾਤਾਵਾਂ ਨੂੰ ਹਦਾਇਤ ਕੀਤੀ ਕਿ ਪਨੀਰ ਬਣਾਉਣ ਲਈ ਨਿਰਧਾਰਤ ਮਾਪਦੰਡਾਂ ਅਨੁਸਾਰ ਦੁੱਧ ਅਤੇ ਮਨਜ਼ੂਰਸ਼ੁਦਾ ਸਮੱਗਰੀ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਉਤਪਾਦ ਦੀ ਲੇਬਲਿੰਗ, ਪੈਕਿੰਗ, ਸਟੋਰੇਜ ਅਤੇ ਵਿਕਰੀ ਸਬੰਧੀ ਸਾਰੇ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੇ ਮਿਲਾਵਟੀ ਜਾਂ ਗੈਰ-ਮਿਆਰੀ ਪਨੀਰ ਦੀ ਤਿਆਰੀ ਜਾਂ ਵਿਕਰੀ ਨਾ ਕੀਤੀ ਜਾਵੇ। ਫੂਡ ਸੇਫਟੀ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਪਨੀਰ ਅਤੇ ਹੋਰ ਡੇਅਰੀ ਉਤਪਾਦਾਂ ਦੀ ਨਿਯਮਿਤ ਜਾਂਚ ਅਤੇ ਸੈਂਪਲਿੰਗ ਕੀਤੀ ਜਾ ਰਹੀ ਹੈ। ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਲਾਗੂ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਸਾਰੇ ਡੇਅਰੀ ਅਤੇ ਪਨੀਰ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਖਪਤਕਾਰਾਂ ਨੂੰ ਸੁਰੱਖਿਅਤ, ਸ਼ੁੱਧ ਅਤੇ ਮਿਆਰੀ ਪਨੀਰ ਮੁਹੱਈਆ ਕਰਵਾਉਣ ਅਤੇ ਫੂਡ ਸੇਫਟੀ ਵਿਭਾਗ ਨਾਲ ਸਹਿਯੋਗ ਕਰਨ। ਇਸ ਮੌਕੇ ਡੇਅਰੀ ਯੂਨੀਅਨ ਪ੍ਰਧਾਨ ਬੱਬੂ ਕੰਬੋਜ ਅਤੇ ਹੋਰ ਡੇਅਰੀ ਸੰਚਾਲਕ ਮੋਜੂਦ ਰਹੇ।

 

 

Share:

ਸੰਪਾਦਕ ਦਾ ਡੈਸਕ

Shabdish Thind

Editor

ਕੱਪੜ ਛਾਣ

Watch LIVE TV
Boldapunjab TV
Subscribe

Get all latest content delivered to your email a few times a month.